ਜੁਆਇੰਟ ਐਕਸ਼ਨ ਕਮੇਟੀ ਦੁਆਰਾ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਅਤੇ ਧਰਨਾ ਤੀਸਰੇ ਦਿਨ ਵੀ ਜ਼ਾਰੀ
ਅਗਰ ਅੱਜ ਸਰਕਾਰ ਨਾਲ ਬਾਤਚੀਤ ਸਿਰੇ ਨਹੀਂ ਚੜੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ- ਡਾ. ਜਗਦੀਪ ਕੁਮਾਰ ਗੜਦੀਵਾਲ
ਜਲੰਧਰ, 9 ਜੂਨ, 2023: ਪੁਡਾ ਕੰਪਲੈਕਸ ਡੀਸੀ ਦਫ਼ਤਰ ਦੇ ਬਾਹਰ ਪੰਜਾਬ ਦੇ ਸਾਰੇ ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਕਾਲਜਾਂ ਦੇ ਦਾਖਲੇ ਦੇ ਲਈ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਸੈਂਟ੍ਰਲਾਈਜ਼ਡ ਐਡਮੀਸ਼ਨ ਪੋਰਟਲ ਦੇ ਖਿਲਾਫ ਜੁਆਇੰਟ ਐਕਸ਼ਨ ਕਮੇਟੀ ਦੀ ਪੰਜ ਦਿਨਾਂ ਦੀ ਭੁੱਖ ਹੜਤਾਲ ਅਤੇ ਧਰਨਾ ਤੀਸਰੇ ਦਿਨ ਵੀ ਜਾਰੀ ਰਿਹਾ। ਜਿਸ ਵਿੱਚ ਪੰਜਾਬ ਏਡਿਡ ਕਾਲਜ ਪ੍ਰਬੰਧਨ ਤਿੰਨ ਰਾਜ ਵਿਸ਼ਵ ਵਿਦਿਆਲਿਆਂ ਦੇ ਪਿ੍ਰੰਸੀਪਲ ਐਸੋਸਿਏਸ਼ਨ, ਪੰਜਾਬ ਚੰਡੀਗੜ ਕਾਲਜ ਟੀਚਰ ਯੂਨੀਅਨ (ਪੀਸੀਸੀਟੀਯੂ) ਅਤੇ ਗੈਰ ਸਹਾਇਤਾ ਪ੍ਰਾਪਤ ਕਾਲਜ ਦੇ ਪ੍ਰਬੰਧਨ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ- ਡਾ. ਜਗਦੀਪ ਕੁਮਾਰ ਗੜਦੀਵਾਲ- ਉਪ ਪ੍ਰਧਾਨ ਪੀਸੀਸੀਟੀਯੂ, ਪਿ੍ਰੰ. ਡਾ. ਅਜੇ ਸਰੀਨ- ਕਨਵੀਨਰ, ਪਿ੍ਰੰ. ਡਾ. ਅਨੂਪ ਕੁਮਾਰ, ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪਿ੍ਰੰ. ਨਵਜੋਤ ਕੌਰ, ਪਿ੍ਰੰ. ਪੂਜਾ ਪਰਾਸ਼ਰ, ਅਤੇ ਕਾਫੀ ਕਾਲਜਾਂ ਦੇ ਪ੍ਰੋਫੈਸਰ ਵੀ ਅੱਜ ਦੇ ਧਰਨੇ ਵਿੱਚ ਸ਼ਾਮਲ ਰਹੇ।
ਉਪ ਪ੍ਰਧਾਨ ਡਾ. ਜਗਦੀਪ ਕੁਮਾਰ ਗੜਦੀਵਾਲ ਨੇ ਕਿਹਾ ਕਿ ਅੱਜ ਚੰਡੀਗੜ੍ਹ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ ਦੀ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਚਲ ਰਹੀ ਹੈ ਜੇਕਰ ਇਹ ਬਾਤਚੀਤ ਸਿਰੇ ਨਹੀਂ ਚੜੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ। ਪਿ੍ਰੰ. ਅਨੂਪ ਕੁਮਾਰ ਨੇ ਕਿਹਾ ਕਿ ਪੰਜਾਬ ਦੇ 136 ਗ੍ਰਾਂਟ-ਇਨ-ਏਡ ਪ੍ਰਾਇਵੇਟ ਕਾਲੇਜ ਹੀ ਪੰਜਾਬ ਦੇ 80 ਪ੍ਰਤਿਸ਼ਤ ਵਿਦਿਆਰਥੀਆਂ ਨੂੰ ਵਦਿਆ ਅਤੇ ਉੱਚ ਸਿੱਖਿਆ ਪ੍ਰਦਾਨ ਕਰ ਰਹੇ ਹਨ ਅਤੇ ਇਹ ਬੜੀ ਦੁੱਖ ਦੀ ਗਾਲ ਹੈ ਕਿ ਪੰਜਾਬ ਸਰਕਾਰ ਇਨਾਂ ਦੇ ਨਾਲ ਧੱਕਾ ਕਰ ਰਹੀ ਹੈ। ਡਾ. ਸੰਜੀਵ ਧਵਨ- ਜਿਲਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਰਾਜ ਦੇ ਕਰਮੱਠ ਪ੍ਰਾਧਿਆਪਕਾਂ ਅਤੇ ਗ੍ਰਾਂਟ-ਇਨ-ਏਡ ਕਾਲਜਾਂ ਦੇ ਵਦਿਆ ਇੰਫ੍ਰਾਸਟਰਕਚਰ ਵਿੱਚ ਸਿੱਖਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੇ ਹਿੱਤਾਂ ਦਾ ਖਿਆਲ ਰਖਦੇ ਹੋਏ ਜਲਦ ਹੀ ਇਸ ਸਮੱਸਿਆ ਦਾ ਕੋਈ ਸਾਰਥਕ ਹਲ ਨਿਕਾਲਣਾ ਚਾਹੀਦਾ ਹੈ। ਅੱਜ ਦੀ ਭੁੱਖ ਹੜਤਾਲ ਵਿੱਚ ਹੋਸ਼ਿਆਰਪੁਰ ਤੋਂ ਡਾ. ਭਾਣੂੰ ਗੁਪਤਾ ਦੀ ਅਗੁਵਾਈ ਵਿੱਚ ਡਾ. ਅਤਿਮਾ ਸ਼ਰਮਾ, ਡਾ. ਗੋਪੀ ਸ਼ਰਮਾ, ਡਾ. ਮੁਖਤਿਆਰ ਸਿੰਘ ਅਤੇ ਡਾ. ਚਰਣ ਸਿੰਘ ਬੈਠੇ ਅਤੇ ਵੱਖ ਵੱਖ ਕਾਲਜਾਂ ਦੇ ਪ੍ਰਾਧਿਆਪਕ ਅਤੇ ਪਿ੍ਰੰਸੀਪਲਸ ਵੀ ਮੌਜੂਦ ਰਹੇ।