ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨਿਅਨ ਦੀ 68ਵੀਂ ਜਨਰਲ ਬੈਠਕ ਵਿੱਚ ਲਏ ਗਏ ਮਹੱਤਵਪੂਰਣ ਫੈਸਲੇ
2024—26 ਦੇ ਲਈ ਪੀਸੀਸੀਟੀਯੂ ਦੀ ਨਵੀਂ ਕਾਰਜਪ੍ਰਣਾਲੀ ਗਠਿਤ
ਜਲੰਧਰ, 29 ਜੁਲਾਈ, 2024: ਪੰਜਾਬ ਐਂਡ ਚੰਡੀਗੜ੍ਹ ਕਾਲਜ ਸਿੱਖਿਅਕ ਸੰਘ ਦੀ 68ਵੀਂ ਜਨਰਲ ਹਾਊਸ ਬੈਠਕ ਦਾ ਅਯੋਜਨ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿੱਖੇ ਕੀਤਾ ਗਿਆ ਜਿਸ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ 136 ਨਿਜੀ ਸਹਾਇਤਾ ਪ੍ਰਾਪਤ ਕਾਲਜ ਦੇ ਪ੍ਰਾਧਿਆਪਕਾਂ ਨੇ ਆਪਣੇ ਹਿੱਤਾਂ ਦੇ ਸਾਹਮਣੇ ਆਉਣ ਵਾਲੀ ਚੁਨੌਤੀਆਂ ਤੋਂ ਲੜਨ ਦਾ ਫੈਸਲਾ ਲਿਆ ।ਇਸ ਮੌਕੇ ਤੇ ਉਪਰੋਕਤ ਕਾਲਜ ਦੇ ਪ੍ਰਿੰ. ਜਸਪਾਲ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਡਾ. ਵਿਨੈ ਸੋਫਟ—ਪ੍ਰਧਾਨ ਪੀਸੀਸੀਟੀਯੂ, ਡਾ. ਗੁਰਦਾਸ ਸਿੰਘ ਸੈਖੋ—ਜਨਰਲ ਸੈਕੇਟਰੀ, ਡਾ. ਜਗਦੀਪ ਕੁਮਾਰ— ਉਪ ਪ੍ਰਧਾਨ, ਡਾ. ਭੂਪਿੰਦਰ ਸਿੰਘ—ਵਿੱਤ ਸਚਿਵ, ਪੰਜਾਬ ਦੇ ਤਿੰਨਾਂ ਯੂਨਿਵਰਸਿਟੀਜ਼ ਦੇ ਏਰਿਆ ਸੈਕਟਰੀਜ਼ ਅਤੇ ਪ੍ਰਾਧਿਆਪਕ ਨੇ ਕੀਤਾ । ਮੁੱਖ ਮਹਿਮਾਨ ਪ੍ਰਿੰ. ਡਾ. ਜ਼ਸਪਾਲ ਸਿੰਘ ਨੇ ਪੀਸੀਟੀਟੀਯੂ ਦੇ ਅਧਿਆਪਕਾਂ ਦੇ ਹੱਕਾਂ ਲਈ ਕੀਤੇ ਗਏ ਸੰਘਰਸ਼ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਆਪਸੀ ਤਾਲ—ਮੇਲ ਨਾਲ ਉੱਚ ਸਿੱਖਿਆ ਲਈ ਕੰਮ ਕਰਨ ਲਈ ਭਰੋਸਾ ਦਿੱਤਾ ।
ਆਮ ਸਭਾ ਦੇ ਉਦਘਾਟਨ ਦੇ ਦੌਰਾਨ ਪੀਸੀਸੀਟੀਯੂ ਦੇ ਮਹਾ ਸਚਿਵ ਪ੍ਰੋ. ਗੁਰਦਾਸ ਸਿੰਘ ਸੈਖੋ ਨੇ 2022—2024 ਦੇ ਲਈ ਪੀਸੀਸੀਟੀਯੂ ਦੀ ਸਾਲਾਨਾ ਰਿਪੋਰਟ ਪ੍ਰਸਤੁਤ ਕਰਦੇ ਹੋਏ ਉਨ੍ਹਾਂ ਨੇ ਪੀਸੀਸੀਟੀਯੂ ਦੀ ਪਿੱਛਲੀ ਕਾਰਜਕਾਰਣੀ ਦੀ ਕਮੇਟੀ ਦੀ 2 ਸਾਲਾਂ ਦੀ ਉਪਲਬੱਧੀਆਂ ਦੇ ਬਾਰੇ ਵਿੱਚ ਜਿਕਰ ਕਰਦੇ ਹੋਏ ਕਿਹਾ ਕਿ ਯੂਨਿਅਨ ਵੱਲੋਂ ਪੰਜਾਬ ਸਰਕਾਰ ਦੇ 7ਵੇਂ ਪੇ—ਕਮਿਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣਾ, ਪ੍ਰਦੇਸ਼ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਕੰਮ ਕਰ ਰਹੇ ਪ੍ਰਾਧਿਆਪਕਾਂ ਦੀ ਰਿਟਾਇਰਮੈਂਟ ਦੀ ਉਮਰ 58 ਤੋਂ 60 ਸਾਲ ਦੋਬਾਰਾ ਬਹਾਲ ਕਰਵਾਉਣਾ, ਪ੍ਰਾਧਿਆਪਕਾਂ ਦੀ ਗੈ੍ਰਚੁਟੀ ਦੀ ਰਕਮ 10 ਲੱਖ ਤੋਂ 20 ਲੱਖ ਇਨਹਾਂਸ ਕਰਵਾਉਣਾ, ਕੇਂਦਰੀਯ ਦਾਖਿਲਾ ਪੋਰਟਲ ਨੂੰ ਕਾਲਜਾਂ ਦੇ ਅਨੁਸਾਰ ਸਰਲ ਬਣਾਉਣਾ, ਯੂਨਿਵਰਸਿਟੀ ਅਕਾਦਮੀ ਕਲੈਂਡਰ ਲਾਗੂ ਕਰਵਾਉਣ ਦੇ ਬਾਰੇ ਜਨਰਲ ਹਾਉਸ ਨੂੰ ਜਾਣਕਾਰੀ ਦਿੱਤੀ ਗਈ । ਉਨ੍ਹਾਂ ਨੇ ਇਸ ਮੌਕੇ ਤੇ ਪੀਸੀਸੀਟੀਯੂ ਨੂੰ ਭਵਿੱਖ ਵਿੱਚ ਆਉਣ ਵਾਲੇ ਵੱਖ—ਵੱਖ ਚੁਣੌਤਿਆਂ ਦੇ ਬਾਰੇ ਵੀ ਅਜੈਂਡਾ ਪੇਸ਼ ਕੀਤਾ । ਇਸ ਦੇ ਤਹਿਤ ਉਨ੍ਹਾਂ ਨੇ ਕਵਰਗ ਅਤੇ ਅਨਕਵਰਡ ਕਾਲਜ ਦੇ ਪ੍ਰਾਧਿਆਪਕਾਂ ਤੇ 7ਵੇਂ ਪੇ—ਕਮਿਸ਼ਨ ਨੂੰ ਇਕਸਾਰਤਾ ਅਤੇ ਸਮਾਨਤਾ ਦੇ ਰੂਪ ਵਿੱਚ ਲਾਗੂ ਕਰਵਾਉਣਾ, 75 ਫੀਸਦੀ ਗ੍ਰਾਂਟ ਨੂੰ 95 ਫੀਸਦੀ ਗ੍ਰਾਂਟ ਦੇ ਰੂਪ ਵਿੱਚ ਦੋਬਾਰਾ ਬਹਾਲ ਕਰਵਾਉਣਾ, ਤਿੰਨਾਂ ਯੂਨਿਵਰਸਿਟੀਆਂ ਦੇ ਸਲੈਬਸ ਬਣਾਉਂਦੇ ਸਮੇਂ ਉਥੋਂ ਦੇ ਕੰਮ ਕਰ ਰਹੇ ਵੱਖ—ਵੱਖ ਵਿਭਾਗਾਂ ਦੇ ਵਿਭਾਗਮੁੱਖੀ ਦੀ ਕਮੇਟੀ ਬਣਾ ਕੋਰਸਾਂ ਦੇ ਸਲੈਬਸ ਨੂੰ ਬਣਾਉਣ ਵਿੱਚ ਉਨ੍ਹਾਂ ਦੀ ਸਲਾਹ—ਮਸ਼ਹਰਾ ਕਰਕੇ ਸਮੇਂ ਰਹਿੰਦੇ ਕਲਾਸਿਸ ਸ਼ੁਰੂ ਹੋਣ ਤੋਂ ਪਹਿਲਾਂ ਯੂਨਿਵਰਸਿਟੀ ਦੀ ਵੈਬਸਾਈਟ ਉਤੇ ਅਪਲੋਡ ਕਰਨਾ ਅਤੇ ਨਵੇਂ ਪ੍ਰਾਧਿਆਪਕਾਂ ਦੀ ਪੋਸਟਾਂ ਦੀ ਭਰਤੀ ਦੀ ਲੱਗੀ ਗਈ ਰੋਕ ਨੂੰ ਹਟਵਾਉਣ ਨਾਲ ਸੰਬੰਧਤ ਸਾਰੀਆਂ ਮੰਗਾਂ ਨੂੰ ਇਕਜੁਟਤਾ ਦੇ ਨਾਲ ਸੰਘਰਸ਼ ਕਰ ਪੂਰਾ ਕਰਵਾਉਣ ਦੇ ਲਈ ਜ਼ੋਰ ਦਿੱਤਾ । ਡਾ. ਗੁਰਦਾਸ ਸੈਖੋ ਨੇ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਉਸ ਵਿੱਚ ਮੌਜੂਦ ਕਰੁਤਿਆਂ ਨੂੰ ਦੂਰ ਕੀਤੇ ਬਿਨ੍ਹਾਂ ਜਲਦਬਾਜੀ ਨਾਲ ਲਾਗੂ ਕਰ ਦੇਸ਼ ਦੇ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿੱਚ ਸੁੱਟ ਦਿੱਤਾ ਹੈ । ਇਸ ਲਈ ਪੀਸੀਸੀਟੀਯੂ ਅਤੇ ਏਆਈਫਕਟੋ ਨੇ ਐਨਈਪੀ ਨੂੰ ਰਾਸ਼ਟਰ ਪੱਧਰ ਤੇ ਨਿਕਾਰ ਦਿੱਤਾ ਹੈ ।
ਡਾ. ਵਿਨੈ ਸੋਫਟ— ਪ੍ਰਧਾਨ ਪੀਸੀਸੀਟੀਯੂ ਅਤੇ ਉਪ—ਪ੍ਰਧਾਨ ਏਆਈਫਕਟੋ ਨੇ ਵੱਖ—ਵੱਖ ਕਾਲਜ ਦੇ ਟੀਚਰਾਂ ਦੀ ਸੱਮਸਿਆਵਾਂ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਪੀਸੀਸੀਟੀਯੂ ਦਾ ਮੁੱਖ ਉਦੇਸ਼ ਇਸ ਵਿੱਚ ਸਾਲ ਵਿੱਚ 7ਵੇਂ ਪੇ—ਕਮਿਸ਼ਨ ਨੂੰ ਪੂਰੇ ਤੌਰ ਤੇ ਸਾਰੇ ਕਾਲਜਾਂ ਵਿੱਚ ਲਾਗੂ ਕਰਵਾਉਣਾ ਹੈ । ਉਨ੍ਹਾਂ ਨੇ ਕਿਹਾ ਕਿ ਸਰਕਾਰੀ ਕਾਲਜ ਦੀ ਤਰਜ ਤੇ ਅਨੁਦਾਨਿਤ ਕਾਲਜ ਵੀ ਪ੍ਰੋਫੈਸਰਾਂ ਦੇ ਮਾਮਲੇ ਵਿੱਚ ਤੇਜੀ ਲਾਉਣਾਂ ਅਤੇ ਖਾਲੀ ਅਹੁੱਦਿਆਂ ਨੂੰ ਕਵਰ ਕਰਨ ਦੇ ਲਈ ਗੰਭੀਰ ਰੂਪ ਨਾਲ ਕੋਸ਼ਿਸ਼ ਕਰ ਰਹੇ ਹਨ, ਲੇਕਿਨ ਇਸ ਵਿੱਚ ਕੁਝ ਤਕਨੀਕਿਆਂ ਪੇਚ ਵੀ ਹਨ ਜੋ ਜਲਦ ਹੀ ਦੂਰ ਕਰਵਾਈ ਜਾਵੇਗੀ । ਡਾ. ਵਿਨੈ ਸੋਫਟ ਨੇ ਕਿਹਾ ਕਿ ਜਿਸ ਨੈਸ਼ਨ ਐਜੂਕੇਸ਼ਨ ਪਾਲਿਸੀ ਨੂੰ ਕੇਂਦਰ ਸਰਕਾਰ ਹੜਬੜਾਹਟ ਵਿੱਚ ਬਿਨ੍ਹਾਂ ਅਧਿਐਨ ਕਰਵਾਏ ਅਤੇ ਸਮੇਂ ਸਮੇਂ ਤੇ ਦੇਸ਼ ਦੇ ਵੱਖ—ਵੱਖ ਬੁਧੀਜਿfਆਂ ਦੁਆਰਾ ਦੱਸੀ ਗਈ ਕੁਰੀਤਿਆਂ ਨੂੰ ਦੂਰ ਕੀਤੇ ਬਗੈਰ ਧੱਕੇ ਨਾਲ ਲਾਗੂ ਕਰਵਾ ਰਹੀ ਹੈ ਇਸੀ ਐਨਈਪੀ ਵਿੱਚ ਮੌਜੂਦ ਸਾਰੇ ਮਾਡੂਲਸ ਨੂੰ ਜਦ ਅਮਰੀਕਾ ਵਿੱਚ 9184 ਵਿੱਚ ਇਨ੍ਹਾਂ ਦੇ ਜਨਕਾਂ ਦੁਆਰਾ ਪਹਿਲੀ ਵਾਰ ਉਥੇ ਦੇ ਇੱਕ ਸਟੇਟ ਯੂਟਾਹ ਵਿੱਚ ਲਾਗੂ ਕੀਤਾ ਗਿਆ ਤਦ ਇਹ ਸਾਰੀ ਦੀ ਸਾਰੀ ਨਾਕਾਮ ਸਾਬਿਤ ਹੋ ਗਈ ਸੀ ਜਿਸਨੂੰ ਅੱਜ 2024 ਵਿੱਚ ਦੇਸ਼ ਵਿੱਚ ਲਾਗੂ ਕਰਵਾਉਣ ਬਾਰੇ ਸੋਚਿਆ ਜਾ ਰਿਹਾ ਹੈ । ਡਾ. ਵਿਨੈ ਸੋਫਟ ਨੇ ਪੰਜਾਬ ਦੀ ਤਿੰਨਾਂ ਯੂਨਿਵਰਸਿਟੀਾਂ ਨੂੰ ਅਗਾਹ ਕਰਦੇ ਹੋਏ ਕਿਹਾ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਡਰਾਫਟ ਵਿੱਚ ਕਿਥੇ ਵੀ ਕਦੇ ਵੀ ਵਿਸ਼ੇ ਨੂੰ ਖਤਮ ਕਰਨ ਦੀ ਗੱਲ ਨਹੀਂ ਕਹਿ ਗਈ ਹੈ ਇਸ ਲਈ ਯੂਨਿਵਰਸਿਟੀਜ਼ ਇਸ ਤਰ੍ਹਾਂ ਦਾ ਕੋਈ ਵੀ ਗਲਦ ਕੰਮ ਨਾ ਕਰਕੇ ਵਰਨਾ ਪੀਸੀਸੀਟੀਯੂ ਅਤੇ ਇਆਈਫਕਟੋ ਇਸਦਾ ਸਖਤ ਐਕਸ਼ਨ ਲਵੇਗੀ ।
ਇਸ ਉਪਰਾਂਤ ਸਾਲ 2024—2026 ਦੇ ਲਈ ਨਵੀਂ ਕਾਰਜਪ੍ਰਣਾਲੀ ਦਾ ਚੁਣਾਵ ਕੀਤਾ ਗਿਆ, ਜਿਸਦੇ ਤਹਿਤ ਪ੍ਰੋ. ਸੀਮਾ ਜੇਟਲੀ—ਪ੍ਰਘਾਨ ਪੀਸੀਸੀਟੀਯੂ, ਪ੍ਰੋ. ਜਗਦੀਪ ਕੁਮਾਰ ਗੜਦੀਵਾਲ— ਉਪ ਪ੍ਰਧਾਨ, ਡਾ. ਗੁਰਦਾਸ ਸਿੰਘ ਸੈਖੋਂ—ਜਨਰਲ ਸੈਕ੍ਰੇਟਰੀ, ਡਾ. ਭੂਪਿੰਦਰ ਸਿੰਘ— ਵਿੱਚ ਸਚਿਵ, ਡਾ. ਸੁਖਦੇਵ ਸਿੰਘ ਰੰਧਾਵਾ— ਏਰੀਆ ਸੈਕ੍ਰੇਟਰੀ ਗੁਰੂ ਨਾਨਕ ਦੇਵ ਯੂਨਿਵਰਸਿਟੀ, ਪ੍ਰੋ. ਰਮਨ ਸ਼ਰਮਾ— ਏਰਿਆ ਸੈਕ੍ਰੇਟਰੀ ਪੰਜਾਬ ਯੂਨਿਵਰਸਿਟੀ, ਡਾ. ਬਹਾਦੁਰ ਸਿੰਘ—ਪੰਜਾਬੀ ਯੂਨਿਵਰਸਿਟੀ ਦਾ ਏਰਿਆ ਸੈਕ੍ਰੇਟਰੀ ਚੁਣਿਆ ਗਿਆ । ਕਾਰਜਕਾਰਣੀ ਮੈਂਬਰ ਦੇ ਰੂਪ ਵਿੱਚ ਡਾ. ਵਿਨੈ ਸੋਫਟ, ਪ੍ਰੋ. ਸੁਰਜੀਤ ਸਿੰਘ, ਪੋ੍ਰ. ਰੋਹਿਤ ਕੁਮਾਰ, ਪ੍ਰੋ. ਵਰੂਣ ਗੌਯਲ, ਪ੍ਰੋ. ਲਲਿਤ ਕੁਮਾਰ, ਪੋ੍ਰ. ਭਾਣੂ ਗੁਪਤਾ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਇਕਬਾਲਪ੍ਰੀਤ ਕੌਰ, ਪ੍ਰੋ. ਚਰਨਜੀਤ ਸਿੰਘ, ਪ੍ਰੋ. ਅਦਿਤੀ ਨੂੰ ਸਰਵਸਮਿਤੀ ਨਾਲ ਚੁਣਿਆ ਗਿਆ । ਵਿੱਚ ਸਚਿਵ ਡਾ. ਭੂਪਿੰਦਰ ਸਿੰਘ ਦੁਆਰਾ ਪ੍ਰਸਤੁਤ ਸਾਲਾਨਾ ਵਿੱਤ ਰਿਪੋਰਟ ਨੂੰ ਸਰਵ ਸਮਿਤੀ ਨਾਲ ਪਾਸ ਕੀਤਾ ਗਿਆ। ਸਾਰੀਆਂ ਨੈ ਪੀਸੀਸੀਟੀਯੂ ਦੇ ਦਿਵੰਗਤ ਮਿਹਨਤੀ ਪ੍ਰਾਧਿਆਪਕਾਂ ਨੂੰ ਉਨ੍ਹਾਂ ਦੇ ਯੂਨਿਅਨ ਦੇ ਵਿਛੋੜਾ ਦੇ ਜਾਣ ਦੇ ਸ਼ੋਕ ਪ੍ਰਗਟ ਕੀਤਾ ਅਤੇ ਸ਼ਰਧਾਂਜਲੀ ਦਿੱਤੀ ਗਈ ।