ਦੋਆਬਾ ਕਾਲਜ ਵਿਖੇ ਡੀਸੀਜੇ ਡਿਲਾਇਟ— ਨਵੇਂ ਸਟੂਡੈਂਟ ਰਿਕ੍ਰਿਏਸ਼ਨ ਸੈਂਟਰ ਦਾ ਉਦਘਾਟਨ
ਜਲੰਧਰ, 27 ਜੁਲਾਈ, 2024: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਆਬਾ ਕਾਲਜ ਦੇ ਕੈਂਪਸ ਵਿੱਚ ਕਾਲਜ ਦੇ ਸਾਬਕਾ ਨਾਮਵਰ ਵਿਦਿਆਰਥੀ ਲਾਰਡ ਸਵਰਾਜ ਪਾੱਲ ਦੀ ਪਤਨੀ ਸਵ: ਲੇਡੀ ਅਰੂਣਾ ਪਾੱਲ ਦੀ ਯਾਦ ਨੂੰ ਸਮਰਪਿਤ ਡੀਸੀਜੇ ਡਿਲਾਇਟ—ਨਵੇਂ ਸਟੂਡਂੈਟ ਰਿਕ੍ਰਿਏਸ਼ਨ ਸੈਂਟਰ ਦਾ ਉਦਘਾਟਨ ਸਮਾਰੋਹ ਦਾ ਅਯੋਜਨ ਕੀਤਾ ਗਿਆ । ਜਿਸ ਵਿੱਚ ਚੰਦਰ ਮੋਹਨ— ਪ੍ਰਧਾਨ ਆਰਿਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਕਮੇਟੀ ਬਤੌਰ ਮੁੱਖ ਮਹਿਮਾਨ, ਲਾਰਡ ਸਵਰਾਜ ਪਾੱਲ (ਆਨਲਾਈਨ ਰੂਪ ਵਿੱਚ) ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ । ਚੰਦਰ ਮੋਹਨ, ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪਤਵੰਤੇ ਸਜੱਣਾਂ ਨੇ ਡੀਸੀਜੇ ਡੀਲਾਇਨ—ਨਵੇਂ ਸਟੂਡੈਂਟ ਰਿਕ੍ਰਿਏਸ਼ਨ ਸੈਂਟਰ ਦਾ ਉਦਘਾਟਨ ਕੀਤਾ ਅਤੇ ਲਾਰਡ ਸਵਰਾਜ ਪਾਲ ਅਤੇ ਲੇਡੀ ਅਰੂਣਾ ਪਾਲ ਦੀ ਤਸਵੀਰ ਦੀ ਘੁੰਡ ਝੁਕਾਈ ਰਸਮ ਨੂੰ ਵੀ ਅਦਾ ਕੀਤਾ ।
ਚੰਦਰ ਮੋਹਨ ਨੇ ਕਿਹਾ ਕਿ ਕਾਲਜ ਦੇ ਨਾਮਵਰ ਵਿਦਿਆਰਥੀ ਲਾਰਡ ਸਵਰਾਜ ਪਾੱਲ ਹਮੇਸ਼ਾ ਹੀ ਦੋਆਬਾ ਕਾਲਰ ਦੀ ਤਰੱਕੀ ਅਤੇ ਉਨੱਤੀ ਦੇ ਲਈ ਹਮੇਸ਼ਾ ਸਾਕਾਰਾਤਮਕ ਸੋਚ ਰੱਖਦੇ ਹਨ ਅਤੇ ਉਹ ਉਨ੍ਹਾਂ ਦੇ ਇਸ ਸਹਿਯੋਗ ਦੇ ਲਈ ਧੰਨਵਾਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਲਈ ਕਾਲਜ ਵਿੱਚ ਡੀਸੀਜੇ ਡੀਲਾਇਟ ਵਰਗੀ ਵਧੀਆ ਸਟੂਡੈਂਟ ਰਿਕ੍ਰਿਏਸ਼ਨ ਸੈਂਟਰ ਹੋਣਾ ਚਾਹੀਦਾ ਹੈ ਜਿਥੇ ਵਿਦਿਆਰਥੀ ਆਪਸ ਵਿੱਚ ਸਾਰਥਕ ਵਿਚਾਰਾਂ —ਵਿਟਾਂਦਰਾ ਕਰਕੇ ਆਪਣੀ ਸਖਸ਼ੀਅਤ ਦਾ ਸਾਮੂਹਿਕ ਵਿਕਾਸ ਕਰ ਸਕਦੇ ਹਨ ।
ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਉਪਰੋਕਤ ਡੀਸੀਜੇ ਡਿਲਾਇਟ ਦੀ ਸਥਾਪਨਾ ਦੇ ਲਈ ਕਾਲਜ ਦੇ ਪ੍ਰਸਿੱਧ ਅਤੇ ਸਾਬਕਾ ਵਿਦਿਆਰਥੀ ਲਾਰਡ ਸਵਰਾਜ ਪਾੱਲ ਨੇ 20 ਲੱਖ ਰੁਪਏ ਦੀ ਅਨੁਦਾ ਨਰਾਸ਼ੀ ਦਿੱਤੀ ਜਿਸਦੀ ਵਜ੍ਹਾ ਨਾਲ ਵਿਦਿਆਰਥੀਆਂ ਦੇ ਲਈ ਇਹ ਵੱਧੀਆ ਸੈਂਟਰ ਸਥਾਪਿਤ ਕੀਤਾ ਜਾ ਸਕਿਆ ਹੈ । ਡਾ. ਭੰਡਾਰੀ ਨੇ ਕਿਹਾ ਕਿ ਲਾਰਡ ਸਵਰਾਜ ਪਾੱਲ ਦੇ ਇਸ ਨਾ ਭੁਲੱਣ ਵਾਲੇ ਸਹਿਯੋਗ ਦੇ ਲਈ ਸਾਰਾ ਦੋਆਬਾ ਪਰਿਵਾਰ ਧੰਨਵਾਦੀ ਹੈ ।
ਕਾਮਨਾ ਰਾਜ ਅਗਰਵਾਲ ਨੇ ਲਾਰਡ ਸਵਰਾਜ ਪਾੱਲ ਦੀ ਜੀਵਨ ਅਤੇ ਉਨ੍ਹਾਂ ਦੀ ਕੜੀ ਮੇਹਨਤ ਕਰ ਦੁਨਿਆ ਵਿੱਚ ਨਾਮ ਕਮਾਉਣ ਦੀ ਉਪਲਬੱਧੀ ਵਿੱਚ ਚਾਨਣਾ ਪਾਇਆ ਅਤੇ ਇਹ ਉਮੀਦ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਡੀਸੀਜੇ ਡਿਲਾਇਟ— ਸਟੂਡੈਂਟ ਰਿਕ੍ਰਿਏਸ਼ਨ ਸੈਂਟਰ ਵਿਦਿਆਰਥੀਆਂ ਵਿੱਚ ਆਪਸੀ ਸਾਕਾਰਾਤਮਕ ਨੈਟਵਰਕਿੰਗ ਦਾ ਵਧੀਆ ਕੇਂਦਰ ਸਾਬਿਤ ਹੋਵੇਗਾ । ਕਾਲਜ ਦੇ ਵਿਦਿਆਰਥੀ ਤੇਜਸ ਅਤੇ ਸੂਜਲ ਨੇ ਗੀਤ ਪੇਸ਼ ਕੀਤਾ । ਧਰੂਵ ਮਿਤੱਲ—ਖਜਾਨਚੀ, ਕਾਮਨਾ ਰਾਜ ਅਗਰਵਾਲ, ਅਰੂਣ ਮਿਤੱਲ, ਡਾ. ਸਤਪਾਲ ਗੁਪਤਾ ਬਤੌਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ । ਇਸ ਮੌਕੇ ਤੇ ਡਾ. ਸੁਰੇਸ਼ ਮਾਗੋ ਨੂੰ ਡੀਸੀਜੇ ਡਿਲਾਇਨ ਦੇ ਲਈ ਲਗਨ ਨਾਲ ਕੰਮ ਕਰਨ ਦੇ ਲਈ ਸਮਾਨਿਤ ਕੀਤਾ । ਵਿਦਿਆਰਥਣ ਇਸ਼ਿਤਾ ਵੱਲੋਂ ਵੋਟ ਆਫ ਥੈਂਕਸ ਦਿੱਤਾ ਗਿਆ ।