ਜ਼ਿਲ੍ਹਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਇਨਾਇਤ ਅਤੇ ਵਿਕਾਸਜੀਤ ਰਹੇ ਜੇਤੂ

ਜ਼ਿਲ੍ਹਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਇਨਾਇਤ ਅਤੇ ਵਿਕਾਸਜੀਤ ਰਹੇ ਜੇਤੂ

ਫਿਰੋਜ਼ਪੁਰ, 12 ਅਕਤੂਬਰ, 2021: ਪਠਾਨਕੋਟ ਵਿਖੇ 26 ਤੋਂ 31 ਅਕਤੂਬਰ ਤੱਕ ਹੋਣ ਵਾਲੀ ਅੰਡਰ ਪੰਦਰਾਂ ਅਤੇ ਅੰਡਰ ਸਤਾਰਾਂ ਲੜਕੇ ਲੜਕੀਆਂ ਦੀ ਪੰਜਾਬ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਫ਼ਿਰੋਜ਼ਪੁਰ ਦੇ ਬੈਡਮਿੰਟਨ ਖਿਡਾਰੀਆਂ ਦੇ ਟਰਾਇਲ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਜ਼ਿਲ੍ਹਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਰੀ ਗਿਣਤੀ ’ਚ ਖਿਡਾਰੀਆਂ ਨੇ ਹਿੱਸਾ ਲਿਆ। ਇਸ ਡਿਸਟ੍ਰਿਕਟ ਚੈਂਪੀਅਨਸ਼ਿਪ ਬਹੁਤ ਫਸਵੇਂ ਮੁਕਾਬਲੇ ਹੋਏ ਜਿਸ ਵਿੱਚ ਲੜਕਿਆਂ ਅਤੇ ਲੜਕੀਆਂ  ਦੇ ਅੰਡਰ-15 ਅਤੇ ਅੰਡਰ-17 ਉਮਰ ਵਰਗ ਦੇ ਸਿੰਗਲ,ਡਬਲ ਅਤੇ ਮਿਕਸ ਡਬਲ ਦੇ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦਾ ਆਯੋਜਨ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕੀਤਾ ਗਿਆ।

 ਇਨ੍ਹਾਂ ਮੁਕਾਬਲਿਆਂ ਵਿੱਚ ਅੰਡਰ 17 ਲੜਕੀਆਂ ਸਿੰਗਲ ਵਿਚ ਇਨਾਇਤ ਨੇ ਪਹਿਲਾ ਸਥਾਨ ਅਤੇ ਅਸੀਸਪ੍ਰੀਤ ਕੋਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਲੜਕੀਆਂ ਦੇ ਅੰਡਰ 15 ਵਰਗ ਡਬਲ ਵਿਚ ਇਨਾਇਤ ਅਤੇ ਜਪਲੀਨ ਜੇਤੂ ਰਹੀਆਂ  ਅੰਡਰ 15 ਲੜਕੀਆਂ ਸਿੰਗਲ ਵਿੱਚ ਅਸੀਸਪ੍ਰੀਤ ਕੋਰ ਜੇਤੂ ਅਤੇ ਇਨਾਇਤ ਉਪਜੇਤੂ ਰਹੀ  ਅੰਡਰ 15 ਮਿਕਸ ਡਬਲ ਵਿੱਚ ਆਰਿਅਨ ਅਤੇ ਅਸੀਸਪ੍ਰੀਤ ਕੌਰ ਦੀ ਜੋੜੀ ਜੇਤੂ ਰਹੀ ਅਤੇ ਹਰਸ਼ਿਤ ਅਨੇਜਾ ਅਤੇ ਰਿਦਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ  ਲੜਕਿਆਂ ਦੇ ਅੰਡਰ 17 ਵਰਗ ਵਿੱਚ ਸਿੰਗਲ ਵਿਚ ਵਿਕਾਸਜੀਤ ਸਿੰਘ ਪਹਿਲੇ ਸਥਾਨ ਅਤੇ ਗਰਵ ਕੁਮਾਰ ਦੂਸਰੇ ਸਥਾਨ ਤੇ ਰਿਹਾ ਇਸੇ ਤਰ੍ਹਾਂ ਲੜਕਿਆਂ ਦੇ ਅੰਡਰ 15 ਵਰਗ ਸਿੰਗਲ ਵਿੱਚ  ਗਰਵ ਕੁਮਾਰ ਪਹਿਲੇ ਸਥਾਨ ਤੇ ਅਤੇ ਹਰਸ਼ਿਤ ਅਨੇਜਾ ਦੂਸਰੇ ਸਥਾਨ ਤੇ ਰਿਹਾ ਲੜਕਿਆਂ ਦੇ ਡਬਲ ਵਰਗ ਅੰਡਰ 15 ਵਿੱਚ ਰੋਹਾਨ ਜੈਨ ਅਤੇ ਸ਼ੌਰਿਆ ਜੇਤੂ ਰਹੇ ਅਤੇ  ਹਰਸ਼ਿਤ ਤੇ ਦਕਸ਼ ਉਪ ਜੇਤੂ ਰਹੇ ਅੰਡਰ 17 ਲੜਕਿਆਂ ਦੇ ਡਬਲ ਵਰਗ ਵਿਚ ਵਿਕਾਸਜੀਤ ਸਿੰਘ ਅਤੇ ਹਰਨੂਰ ਜੇਤੂ ਰਹੇ ਅਤੇ ਪ੍ਰਭਜੀਤ ਸਿੰਘ ਅਤੇ ਅਕਸ਼ਿਤ ਵਧਵਾ ਉਪ ਜੇਤੂ ਰਹੇ ਅੰਡਰ ਸਤਾਰਾਂ ਮਿਕਸ ਡਬਲ ਵਿੱਚ ਹਰਨੂਰ ਸਿੰਘ ਅਤੇ ਰਿਦਮ ਜੇਤੂ ਅਤੇ ਜੈਨਿਸ਼ ਕੁਮਾਰ ਤੇ ਸੁਖਵੀਨ ਕੌਰ ਉਪ ਜੇਤੂ ਰਹੇ।

ਇਸ ਮੌਕੇ ਸ੍ਰੀ ਮਨੋਜ ਗੁਪਤਾ ਸੀਨੀਅ ਮੀਤ ਪ੍ਰਧਾਨ ਨੇ ਕਿਹਾ ਕਿ ਬੈਡਮਿੰਟਨ ਫ਼ਿਰੋਜ਼ਪੁਰ ਪੰਜਾਬ ਵਿੱਚ ਤਰੱਕੀ ਦੇ ਰਾਹ ਤੇ ਜਾ ਰਿਹਾ ਹੈ ਅਤੇ ਫ਼ਿਰੋਜ਼ਪੁਰ ਦੇ ਰਿਜ਼ਲਟ ਜੋ ਕਿ ਪਿਛਲੇ ਸਾਲਾਂ ਵਿੱਚ ਬਹੁਤ ਵਧੀਆ ਰਹੇ ਹਨ ਅੱਗੇ ਵੀ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਰਹਿਣਗੇ। ਇਸ ਮੌਕੇ ਸ਼ਹੀਦ ਭਗਤ ਸਿੰਘ ਇਨਡੋਰ ਬੈਡਮਿੰਟਨ ਹਾਲ  ਵਿੱਚ ਕੋਚਿੰਗ ਦੇ ਰਹੇ ਟੀਮ ਲੀਡਰ ਜਸਵਿੰਦਰ ਸਿੰਘ ਨੇ ਕਿਹਾ ਕਿ ਫਿਰੋਜ਼ਪੁਰ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਬਹੁਤ ਵਧੀਆ ਹੋਣਗੇ ਅਤੇ ਕਈ ਖਿਡਾਰੀ ਅਜਿਹੇ ਹਨ ਜੋ ਨੈਸ਼ਨਲ ਪੱਧਰ ਤੇ ਅਤੇ ਇਸ ਤੋਂ ਵੀ ਅੱਗੇ ਜਾਣ ਦੀ ਕਾਬਲੀਅਤ ਰੱਖਦੇ ਹਨ ਇਸ ਮੌਕੇ ਸਾਰੇ ਅਹੁਦੇਦਾਰਾਂ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਅਹੁਦੇਦਾਰ ਮਨੋਜ ਗੁਪਤਾ ਸੀਨੀਅਰ ਮੀਤ ਪ੍ਰਧਾਨ, ਵਿਨੈ ਵੋਹਰਾ ਸਕੱਤਰ, ਸੰਜੇ ਕਟਾਰੀਆ ਪ੍ਰੈੱਸ ਸਕੱਤਰ ਤੋਂ ਇਲਾਵਾ ਮੁਨੀਸ਼ ਕੁਮਾਰ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।