ਦੋਆਬਾ ਕਾਲਜ ਵਿੱਚ ਵਰਲਡ ਟੂਰਿਜ਼ਮ ਡੇ ਨੂੰ ਸਮਰਪਿਤ ਅਤੁਲਯ ਭਾਰਤ ਸਮਾਗਮ ਅਯੋਜਤ

ਦੋਆਬਾ ਕਾਲਜ ਵਿੱਚ ਵਰਲਡ ਟੂਰਿਜ਼ਮ ਡੇ ਨੂੰ ਸਮਰਪਿਤ ਅਤੁਲਯ ਭਾਰਤ ਸਮਾਗਮ ਅਯੋਜਤ
ਦੋਆਬਾ ਕਾਲਜ ਵਿੱਚ ਅਤੁਲਯ ਭਾਰਤ ਸਮਾਗਮ ਦਾ ਰੀਬਨ ਕੱਟ ਕੇ ਉਦਘਾਟਨ ਕਰਦੇ ਹੋਏ ਚੰਦਰ ਮੋਹਨ ਅਤੇ ਨੀਰਜਾ ਚੰਦਰ ਮੋਹਨ । ਨਾਲ ਝਾਂਕੀਆਂ ਪੇਸ਼ ਕਰਦੇ ਹੋਏ ਵਿਦਿਆਰਥੀ ।

ਜਲੰਧਰ, 10 ਅਕਤੂਬਰ, 2024: ਦੋਆਬਾ ਕਾਲਜ ਦੇ ਪੋਸਟ ਗੈ੍ਰਜੂਏਟ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਵਰਲਡ ਟੂਰਿਜ਼ਮ ਡੇ ਨੂੰ ਸਮਰਪਿਤ ਅਤੁਲਯ ਭਾਰਤ ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਚੰਦਰ ਮੋਹਨ— ਪ੍ਰਧਾਨ ਆਰੀਆ ਸਿੱਖਿਆ ਮੰਡਲ ਅਤੇ ਦੋਆਬਾ ਕਾਲਜ ਮੈਨੇਜਿੰਗ ਕਮੇਟੀ ਅਤੇ ਨੀਰਜਾ ਚੰਦਰ ਮੋਹਨ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਵਿਸ਼ਾਲ ਸ਼ਰਮਾ—ਵਿਭਾਗਮੁੱਖੀ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ।

ਇਸ ਮੌਕੇ ’ਤੇ ਵਿਭਾਗ ਦੇ ਵਿਦਿਆਰਥੀਆਂ ਨੇ ਗੁਜਰਾਤ, ਜੰਮੂ ਐਂਡ ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਟੇਟ ਦੇ ਵਿਸ਼ੇਸ਼ ਸਭਿਆਚਾਰ, ਪਹਿਰਾਵਾ, ਖਾਣ—ਪਾਣ ਅਤੇ ਵੱਖ—ਵੱਖ ਟੂਰਿਸਟ ਦੀ ਥਾਵਾਂ ਦੇ ਕੇਂਦਰਾਂ  ਨੂੰ ਦਰਸ਼ਾਉਂਦੇ ਹੋਏ ਮਨੋਰਮ ਝਾਂਕਿਆਂ, ਡਾਂਸ ਅਤੇ ਗੀਤਾਂ ਦੇ ਨਾਲ ਪ੍ਰਸਤੁੱਤ ਕੀਤੀ ।

ਚੰਦਰ ਮੋਹਨ ਨੇ ਇਸ ਮੌਕੇ ਤੇ ਕਿਹਾ ਕਿ ਅੱਜ ਦੇ ਦੌਰ ਵਿੱਚ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਉਦਯੋਗ ਦਾ ਬਹੁਤ ਮਹੱਤਵ ਹੈ ਅਤੇ ਕਾਲਜ ਦਾ ਇਹ ਵਿਭਾਗ ਆਪਣੇ ਵਿਦਿਆਰਥੀਆਂ ਨੂੰ ਸਮੇਂ—ਸਮੇਂ ’ਤੇ ਹੋਟਲ ਅਤੇ ਟੂਰਿਜਮ ਉਦਯੋਗ ਨਾਲ ਸੰਬੰਧਤ ਵੱਖ—ਵੱਖ ਕਾਰਗੁਜਾਰੀ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਅਤੇ ਸਿਖਲਾਈ ਪ੍ਰਦਾਨ ਕਰਦਾ ਰਹਿੰਦਾ ਹੈ ਜਿਸ ਨਾਲ ਵਿਦਿਆਰਥੀਆਂ ਦੀ ਦੇਸ਼ ਅਤੇ ਵਿਦੇਸ਼ਾਂ ਵਿੱਚ ਵਧੀਆ ਪਲੇਸਮੈਂਟ ਹੁੰਦੀ ਹੈ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗ ਵੱਖ—ਵੱਖ ਸਟੇਟਾਂ ਦੀ ਬੇਹਤਰੀਨ ਝਾਂਕੀਆਂ ਖੂਬਸੂਰਤ ਢੰਗ ਨਾਲ ਪੇਸ਼ ਕਰਨ ਦੇ ਲਈ ਵਧਾਈ ਦਿੱਤੀ ।

ਇਸ ਮੌਕੇ ’ਤੇ ਝਾਂਕੀਆਂ ਦਾ ਮੁਲਾਂਕਣ ਕਰਨ ਦੇ ਲਈ ਬਤੌਰ ਨਿਰਣਾਇਕ ਮੰਡਲ ਦੀ ਭੂਮਿਕਾ ਕੰਵਰਪ੍ਰੀਤ ਸਿੰਘ— ਪੋਡਕਾਸਟਰ ਅਤੇ ਰੋਹਿਤ ਸ਼ੰਮੀ— ਐਚਆਰ ਮੈਨੇਜਰ ਰਮਾਡਾ ਨੇ ਕੀਤੀ ।

ਪ੍ਰੋ. ਵਿਸ਼ਾਲ ਸ਼ਰਮਾ ਨੇ ਵੋਟ ਆਫ ਥੈਂਕਸ ਕੀਤਾ ।