ਦੋਆਬਾ ਕਾਲਜ ਵਿਖੇ ਸਵਤੰਰਤਾ ਦਿਵਸ ਮਨਾਇਆ ਗਿਆ 

ਦੋਆਬਾ ਕਾਲਜ ਵਿਖੇ ਸਵਤੰਰਤਾ ਦਿਵਸ ਮਨਾਇਆ ਗਿਆ 
ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪਤਵੰਤੇ ਝੰਡਾ ਫਹਿਰਾਉਂਦੇ ਹੋਏ। 

ਜਲੰਧਰ, 15 ਅਗਸਤ, 2024: ਦੋਆਬਾ ਕਾਲਜ ਦੀ ਸਟੁਡੈਂਟ ਵੈਲਫੇਅਰ ਕਮੇਟੀ ਵੱਲੋਂ 78ਵਾਂ ਸਵਤੰਰਤਾ ਦਿਵਸ ਓਪਰ ਏਅਰ ਥੇਟਰ ਵਿੱਚ ਮਨਾਇਆ ਗਿਆ । ਜਿਸ ਵਿੱਚ ਅਮਰ ਦੇਵ— ਅਸਿਸਟੈਂਟ ਪ੍ਰੋਫੈਸਰ ਐਨਆਈਟੀਟੀਟੀਆਰ, ਮਿਨਲ ਵਰਮਾ—ਆਰਕੀਟੈਕਟ ਅਤੇ ਸੋਸ਼ਲ ਵਰਕਰ, ਗਿਰਿਸ਼ ਸਪਰਾ, ਸੀਈਓ — ਗ੍ਰੀਨ ਬ੍ਰਿਗੈਡ ਲਿਮਿਟਡ ਅਤੇ ਰੋਹਿਤ ਸ਼ਰਮਾ—ਹਾੱਕ ਰਾਇਡਰ ਬਤੌਰ ਵਿਸ਼ੇਸ਼ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੁਲਦੀਪ ਯਾਦਵ, ਪ੍ਰੋ. ਈਰਾ ਸ਼ਰਮਾ, ਡਾ. ਰਾਜੀਵ ਖੋਸਲਾ, ਪ੍ਰੋ. ਸੁਰਜੀਤ ਕੌਰ ਅਤੇ ਪ੍ਰੋ. ਸੋਨਿਆ ਕਾਲਰਾ, ਸੰਯੌਜਕਾਂ, ਪ੍ਰਾਧਿਆਪਕਾਂ, ਨਾਨ ਟੀਚਿੰਗ ਸਟਾਫ, ਐਨਸੀਸੀ ਕੈਡੇਟ ਅਤੇ ਵਿਦਿਆਰਥੀਆਂ ਨੇ ਕੀਤਾ ।

ਸਮਾਰੋਹ ਦਾ ਸ਼ੁਭਾਰੰਭ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪਤਵੰਤਿਆਂ ਨੇ ਰਾਸ਼ਟਰ ਧਵਜ ਫਹਿਰਾ ਕੇ ਅਤੇ ਰਾਸ਼ਟਰ ਗਾਣ ਦੇ ਨਾਲ ਕੀਤਾ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਰਾਸ਼ਟਰ ਤਿਉਹਾਰ ਦੇ ਮੌੇਕੇ ਤੇ ਸਾਰੇ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਤਨ—ਮਨ—ਧਨ ਨਾਲ ਦੇਸ਼ ਦੇ ਵਿਕਾਸ ਅਤੇ ਤਰੱਕੀ ਵਿੱਚ ਭਾਗੀਦਾਰੀ ਬਣਨ ਦੇ ਲਈ ਪ੍ਰੇਰਿਤ ਕੀਤਾ । ਡਾ. ਭੰਡਾਰੀ ਨੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਡਿਊਟੀ ਦਾ ਪਾਲਣ ਕਰਦੇ ਹੋਏ ਵਚਨਬੱਧਤਾ ਨਾਲ ਅੱਗੇ ਵੱਧਣ ਦੇ ਲਈ ਕਿਹਾ ਕਿ ਰਾਸ਼ਟਰ ਨੂੰ ਉਨ੍ਹਾਂ ’ਤੇ ਮਾਣ ਮਹਿਸੂਸ ਹੋ ਸਕੇ ।

ਅਮਰ ਦੇਵ ਨੇ ਸਾਰੀਆਂ ਨੂੰ ਆਪਣੇ ਅੰਦਰ ਦੇ ਡਰ ਨੂੰ ਆਪਣੇ ਮਨ ਤੋਂ ਦੂਰ ਕਰਨ ਦੇ ਲਈ ਪ੍ਰੇਰਿਤ ਕੀਤਾ । ਮਿਨਲ ਵਰਮਾ ਨੇ ਹਾਜਰਾਂ ਨੂੰ ਆਤਮ ਸੇਵਾ ਦੀ ਭਾਵਨਾ ਨਾਲ ਸਾਮੂਹਿਕ ਤੌਰ ਤੇ ਧਰਤੀ ਮਾਂ ਦੀ ਸੁਰੱਖਿਆ ਦੇ ਲਈ ਕੰਮ ਕਰਨ ਦੇ ਲਈ ਕਿਹਾ ਜਿਸ ਨਾਲ ਮਨੁੱਖੀ ਜੀਵਨ ਵਧੀਆ ਬਣ ਸਕੇ  । ਗਿਰਿਸ਼ ਸਪਰਾ ਨੇ ਸਾਰੀਆਂ ਨੂੰ ਵੇਸਟ ਦੇ ਸਹੀ ਮੇਹਨਤ ਨੂੰ ਅਪਣਾ ਕੇ ਵਾਤਾਵਰਣ ਨੂੰ ਸਾਫ ਰੱਖਣ ਦੇ ਲਈ ਉਤਸਾਹਿਤ ਕੀਤਾ । 

ਇਸ ਮੌਕੇ ਤੇ ਵਿਦਿਆਰਥੀ ਪ੍ਰਿਯੰਕਾ, ਇਸ਼ਿਤਾ, ਤੇਜਸ ਅਤੇ ਸੂਜਲ ਨੇ ਦੇਸ਼ ਭਗਤੀ ਦੇ ਗੀਤ, ਕਵਿਤਾ ਦਾ ਉਚਾਰਣ ਕਰ ਸਾਰੀਆਂ ਦਾ ਦਿੱਲ ਜਿੱਤ ਲਿਆ । ਵੱਖ—ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਇਸ ਮੌਕੇ ਤੇ ਗਰੁੱਪ ਡਾਂਸ, ਨ੍ਰਿਤ ਨਾਟਿਕਾ, ਕੋਰਿਓਗ੍ਰਾਫੀ ਅਤੇ ਭੰਗੜਾ ਪੇਸ਼ ਕੀਤਾ । ਇਸ ਮੌਕੇ ਤੇ ਪਲੱਜ ਟੈਕਿੰਗ ਸੈਰਾਮਨੀ ਅਤੇ ਪ੍ਰਾਇਜ ਡਿਸਟ੍ਰੀਬਿੳਸ਼ਨ ਦਾ ਵੀ ਅਯੋਜਨ ਕੀਤਾ ਗਿਆ।

ਪ੍ਰੋ. ਸਾਕਸ਼ੀ ਚੋਪੜਾ ਨੇ ਮੰਚ ਸੰਚਾਲਨ ਬਖੂੁੁਬੀ ਕੀਤਾ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪਤਵੰਤਿਆਂ ਨੇ ਸਾਰੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਕਾਲਜ ਦੇ ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਆਨਲਾਇਨ ਸਕਿਲ ਡਿਵੈਲਪਮੈਂਟ ਕੋਰਸਿਸ ਪੂਰਾ ਕਰਨ ਦੇ ਲਈ ਸਨਮਾਨਿਤ ਕੀਤਾ ।