ਦੁਆਬਾ ਕਾਲਜ ਦੇ ਟੂਰੀਜ਼ਮ ਅਤੇ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਦਾ ਇੰਡਸਟ੍ਰੀਅਲ ਵਿਜ਼ਿਟ

ਜਲੰਧਰ, 14 ਮਾਰਚ, 2023: ਦੁਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਟੂਰੀਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਦੁਆਰਾ ਬੀਟੀਐਚਐਮ ਸਮੈਸਟਰ –2 ਦੇ ਵਿਦਿਆਰਥੀਆਂ ਦਾ ਇੰਡਸਟ੍ਰੀਅਲ ਵਿਜ਼ਿਟ ਤਾਜ ਸਵਰਣਾ ਹੋਟਲ, ਅੰਮ੍ਰਿਤਸਰ ਵਿੱਚ ਕਰਵਾਇਆ ਗਿਆ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਟੂਰੀਜ਼ਮ ਅਤੇ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਵੱਖ ਵੱਖ ਹੋਟਲਾਂ ਵਿੱਚ ਇੰਡਸਟ੍ਰਿਅਲ ਵਿਜ਼ਿਟ, ਸੈਮੀਨਾਰ ਅਤੇ ਵਰਕਸ਼ਾਪ ਕਰਵਾਈ ਜਾਂਦੀ ਹੈ ਤਾਕਿ ਹੋਟਲ ਇੰਡਸਟਰੀ ਦੀ ਬਾਰੀਕੀਆਂ ਦੇ ਬਾਰੇ ਵਿੱਚ ਇਹਨਾਂ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾ ਸਕੇ।
ਹੋਟਲ ਸਵਰਣਾ ਦੇ ਟ੍ਰੇਨਿੰਗ ਮੈਨੇਜਰ ਅਨੁਰਾਗ ਸੋਨੀ ਨੇ ਪ੍ਰੋ. ਪ੍ਰਦੀਪ ਕੁਮਾਰ ਅਤੇ ਬੀਟੀਐਚਐਮ ਦੇ ਵਿਦਿਆਰਥੀਆਂ ਨੂੰ ਹੋਟਲ ਦੇ ਵੱਖ ਵੱਖ ਵਿਭਾਗਾਂ- ਫੂਡ ਪ੍ਰੋਡਕਸ਼ਨ, ਸਰਵਿਸ, ਫਰੰਟ ਆਫਿਸ, ਹਾਊਸ ਕੀਪਿੰਗ ਆਦੀ ਦਾ ਨਰੀਕਸ਼ਨ ਕਰਵਾਉਂਦੇ ਹੋਏ ਇਨਾਂ ਦੇ ਕਾਂਪੋਨੇਂਟਸ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨਾਂ ਨੇ ਟ੍ਰੇਨਿੰਗ ਸੈਸ਼ਨ ਦੇ ਅੰਤਰਗਤ ਚਾਰ ਸਿਤਾਰੇ ਹੋਟਲ ਦੇ ਮਾਪ ਦੰਡਾ ਅਤੇ ਟੂਰੀਜ਼ਮ ਅਤੇ ਹੋਟਲ ਇੰਡਸਟਰੀ ਵਿੱਚ ਰੋਜ਼ਗਾਰ ਦੇ ਮੌਕਿਆਂ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ।