ਦੋਆਬਾ ਕਾਲਜ ਵਿਖੇ ਅੰਤਰਰਾਸ਼ਟਰ ਪ੍ਰਜਾਤੰਤਰ ਦਿਵਸ ਮਨਾਇਆ ਗਿਆ
ਜਲੰਧਰ, 19 ਸਤੰਬਰ, 2023: ਦੋਆਬਾ ਕਾਲਜ ਵਿਖੇ ਅੰਤਰਰਾਸ਼ਟਰ ਪ੍ਰਜਾਤੰਤਰ ਦਿਵਸ ਪੀ.ਜੀ. ਡਿਪਾਰਟਮੈਂਟ ਆਫ ਜਰਨਾਲਿਜ਼ਮ ਵੱਲੋਂ ਡਿਸਟ੍ਰਿਕ ਲਿਗਲ ਸਰਵਿਸਸ ਅਥਾਰਟੀ, ਜਲੰਧਰ ਦੇ ਸਯੋਗ ਨਾਲ ਮਨਾਇਆ ਗਿਆ ਜਿਸ ਵਿੱਚ ਡਾ. ਗਗਨਦੀਪ ਕੌਰ— ਚੀਫ ਜੂਡੀਸ਼ਲ ਮੈਜਿਸਟ੍ਰੇਟ ਅਤੇ ਸੈਕ੍ਰੇਟਰੀ— ਡੀਐਲਐਸਏ ਬਤੌਰ ਮੁੱਖ ਬੁਲਾਰੇ ਅਤੇ ਮੁੱਖ ਮੇਹਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਗੁਰਸਿਮਰਨ ਸਿੰਘ— ਇੰਜਾਰਜ਼ ਡੀ.ਸੀ. ਕਾਲਜੀਏਟ ਸੀ.ਸੈਕ. ਸਕੂਲ, ਡਾ. ਸਿਮਰਨ ਸਿੰਧੂ— ਵਿਭਾਗਾਮੁੱਖੀ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ।
ਡਾ. ਗਗਨਦੀਪ ਕੌਰ ਨੇ ਹਾਜਰ ਨੂੰ ਡਿਸਟ੍ਰਿਕ ਲਿਗਲ ਸਰਵਿਸਸ ਵਿਭਾਗ ਦੀ ਕਾਰਜ ਪ੍ਰਣਾਲੀ ਦੇ ਬਾਰੇ ਦੱਸਦਿਆ ਹੋਇਆ ਕਿਹਾ ਕਿ ਇਸਦੇ ਅੰਤਰਗਤ ਵੱਖ—ਵੱਖ ਸ਼੍ਰੇਣੀਆਂ ਹਨ ਜਿਸ ਰਾਹੀ ਇਨਸਾਫ ਆਮ ਜਨਤਾ ਤਕੱ ਪਹੁੰਚਾਇਆ ਜਾਂਦਾ ਹੈ । ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸੇ ਲਿਗਲ ਰਾਇਟਸ ਦੀ ਅਣਗੇਲੀ ਹੁੰਦੀ ਹੈ ਤਾਂ ਉਸ ਵਿੱਚ ਜਾਂਚ ਪੜ੍ਹਤਾਲ ਤੋਂ ਬਾਅਦ ਮੁਆਵਜਾ ਵੀ ਉਪਭੋਗਤਾ ਨੂੰ ਦਿਲਵਾਇਆ ਜਾਂਦਾ ਹੈ । ਉਨ੍ਹਾਂ ਨੇ ਪਾਸਕੋ ਐਕਟ ਦੇ ਬਾਰੇ ਵੀ ਚਰਚਾ ਕੀਤੀ ।
ਇਸ ਮੌਕੇ ਤੇ ਵਿਦਿਆਰਥੀ ਰਾਹੀਂ ਉਪਰੋਕਤ ਥੀਮ— ਇੰਪਾਵਰਿੰਗ ਨੈਕਸਟ ਜਨਰੇਸ਼ਨ ਵਿਸ਼ੇ ’ਤੇ ਪੋਸਟਰ ਮੇਕਿੰਗ ਕੰਪਿਟੀਸ਼ਨ ਅਤੇ ਐਗਜਬਿਸ਼ਨ ਦਾ ਅਯੋਜਨ ਕੀਤਾ ਗਿਆ । ਪ੍ਰੋ. ਸਾਕਸ਼ੀ ਚੋਪੜਾ ਅਤੇ ਡਾ. ਓਪਿੰਦਰ ਸਿੰਘ ਦੇ ਫੈਸਲੇ ਅਨੁਸਾਰ ਵਿਦਿਆਰਥੀ ਸੁਖਰਾਜ ਨੇ ਪਹਿਲਾ, ਨਵਜੋਤ ਨੇ ਦੂਜਾ ਅਤੇ ਕਨਿਸ਼ਕਾ ਸ਼ਰਾਮ ਨੇ ਪੋਸਟਰ ਮੇਕਿੰਗ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ । ਸਿਮਰਨਜੀਤ ਸਿੰਘ ਅਤੇ ਖੁਸ਼ੀ ਨੇ ਕਾਂਸੁਲੇਸ਼ਨ ਪੁਰਸਕਾਰ ਪ੍ਰਾਪਤ ਕੀਤਾ ।
ਪ੍ਰੋ. ਗੁਰਸਿਮਰਨ ਸਿੰਘ ਅਤੇ ਡਾ. ਸਿਮਰਨ ਸਿੱਧੂ ਨੇ ਗਗਨਦੀਪ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।