ਦੋਆਬਾ ਕਾਲਜ ਵਿਖੇ ਅੰਤਰਰਾਸ਼ਟਰੀ ਗਣਿਤ ਕਾਰਜਸ਼ਾਲਾ ਅਯੋਜਤ
ਜਲੰਧਰ: ਦੁਆਬਾ ਕਾਲਜ ਦੇ ਪੋਸਟ ਗ੍ਰੇਜੁਏਟ ਮੈਥੇਮੈਟਿਕਸ ਵਿਭਾਗ ਵਲੋਂ ਡੀਬੀਟੀ ਸਕੀਮ ਦੇ ਅੰਤਰਗਤ ਆਨਲਾਇਨ ਅੰਤਰਰਾਸ਼ਟਰੀ ਗਣਿਤ ਕਾਰਜਸ਼ਾਲਾ-ਆਸਾਨ ਤਰੀਕੇ ਨਾਲ ਗਣਿਤ ਕਿਦਾਂ ਸਿੱਖਿਏ ਵਿਸ਼ੇ ਤੇ ਅਯੋਜਤ ਕੀਤੀ ਗਈ ਜਿਸ ਵਿੱਚ ਡਾ. ਹਰਪ੍ਰੀਤ ਕੌਰ-ਬਿ੍ਰਟਿਸ਼ ਕੋਲੰਬਿਆ ਇੰਸਟੀਚਿਊਟ ਆਫ ਟੇਕਨਾਲਜੀ, ਕਨਾਡਾ ਬਤੌਰ ਰਿਸੋਰਸ ਪ੍ਰਸਨ ਹਾਜ਼ਿਰ ਹੋਈ ਜਿਸਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਅਰਵਿੰਦ ਨੰਦਾ- ਵਿਭਾਗਮੁੱਖੀ, ਡਾ. ਰਾਜੀਵ ਖੋਸਲਾ-ਅੋਵਰਆਲ ਕੋਰਡੀਨੇਟਰ, ਪ੍ਰੋ. ਗੁਲਸ਼ਨ ਸ਼ਰਮਾ-ਸਕੀਮ ਕੋਰਡੀਨੇਟਰ, ਪ੍ਰਾਧਿਆਪਕਾਂ ਅਤੇ ਦੇਸ਼ ਦੇ ਵਿਭੰਨ ਸਥਾਨਾਂ ਤੋਂ 493 ਪਾਰਟਿਸਿਪੇਂਟਾਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਰਿਸੋਰਸ ਪ੍ਰਸਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਿਦਿਾਰਥੀਆਂ ਨੂੰ ਮੈਥਮੇਟਿਕਸ ਵਿਸ਼ੇ ਤੇ ਪ੍ਰੈਕਟੀਕਲ ਵੱਲ ਵੱਧ ਧਿਆਨ ਦੇਣ ਲਈ ਕਿਹਾ ਤਾਕਿ ਉਹ ਮੈਥਮੇਟਿਕਸ ਵਿਸ਼ੇ ਨੂੰ ਜਿਆਦਾ ਇੰਟਰੈਕਟਿਵ ਅਤੇ ਇੰਟ੍ਰਸਟਿੰਗ ਬਨਾ ਕੇ ਉਸ ਨੂੰ ਆਪਣਾ ਰੋਜਗਾਰ ਪ੍ਰਾਪਤ ਕਰਨ ਵਿੱਚ ਕਾਬਲ ਬਨ ਸਕਣ। ਉਨਾਂ ਨੇ ਕਿਹਾ ਕਿ ਮੈਥਮੇਟਿਕਸ ਮਦਰ ਆਫ ਆਲ ਸਾਇੰਸਿਜ਼ ਹੈ ਜਿਸਦੇ ਤਹਿਤ ਇਸਦੇ ਦੁਆਰਾਂ ਕਮਿਸਟ੍ਰੀ ਵਿੱਚ ਰੇਟ ਆਫ ਰਿਏਕਸ਼ਨਸ ਕੰਪਿਊਟਰ ਸਾਇੰਸ ਅਤੇ ਆਈਟੀ ਵਿੱਚ ਇਮੇਜ ਪ੍ਰੋਸੇਸਿੰਗ ਅਤੇ ਡਾਟਾ ਕਮਿਉਨੀਕੇਸ਼ਨ ਨੂੰ ਸਮਝਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਜਿਸਦੀ ਵਜਾ ਨਾਲ ਮੈਥਮੇਟਿਕਸ ਪੜਨ ਵਾਲੇ ਵਿਦਿਆਰਥੀਆਂ ਦੀ ਪਲੇਸਮੇਂਟ ਹਰ ਫੀਲਡ ਵਿੱਚ ਹੋ ਸਕਦੀ ਹੈ। ਉਨਾਂ ਨੇ ਕਿਹਾ ਕਿ ਭੱਵਿਖ ਵਿੱਚ ਵੀ ਕਾਲਜ ਇਸ ਤਰਾਂ ਦੇ ਅੰਤਰਰਾਸ਼ਟਰੀ ਟਾਈ-ਅਪਸ ਕਰਦਾ ਰਹੇਗਾ।
ਡਾ. ਹਰਪ੍ਰੀਤ ਕੌਰ ਨੇ ਹਾਜ਼ਿਰੀ ਨੂੰ ਮੈਥਮੇਟਿਕਸ ਦੀ ਫੀਲਡ ਦੇ ਬਹੁ ਪ੍ਰਚਲਿਤ ਇੰਟਰੈਕਟਿਵ ਟੂਲ ਜਿਓਜੇਬਰਾ ਸਾਫਟਵੇਅਰ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਉਨਾਂ ਨੇ ਇਸਦੇ ਇਸਤੇਮਾਲ ਦੁਆਰਾਂ ਕੈਲਕੁਲਸ ਮੁਸ਼ਕਿਲਾਂ ਦਾ ਜਿਓਮੈਟ੍ਰਿਕਲ ਵਿਜ਼ਿਲਾਈਜੇਸ਼ਨ ਦੱਸਿਆ। ਉਨਾਂ ਨੇ ਬਾਓਲਾਜੀ ਵਿੱਚ ਕੈਲਕੁਲਸ ਦੀ ਐਪਲੀਕੇਸ਼ਨ ਦੇ ਹੋ ਰਹੇ ਇਸਤੇਮਾਲ ਦੇ ਬਾਰੇ ਵਿੱਚ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਇਸਦੇ ਦੁਆਰਾਂ ਮਨੁੱਖ ਦੇ ਸ਼ਰੀਰ ਵਿੱਚ ਟਿਉਮਰ ਦੀ ਗ੍ਰੋਥ ਦਾ ਅਧਿਐਨ ਵੀ ਕੀਤਾ ਜਾਂਦਾ ਹੈ। ਉਨਾਂ ਨੇ ਹੋਰ ਮਹੱਤਵਪੂਰਨ ਸਾਫਟਵੇਅਰ ਜਿਵੇਂ ਕਿ ਐਸਪੀਐਸਐਸ, ਆਰ-ਸਟੂਡਿਅੋ, ਐਕਸਲ ਅਤੇ ਰੋਬੋਟ ਟ੍ਰੈਜੇਕਟਰੀਜ਼ ਪ੍ਰਾਬਲਮਸ ਆਦਿ ਦੇ ਬਾਰੇ ਵੀ ਦੱਸਿਆ। ਇਸ ਮੌਕੇ ਤੇ ਡਾ. ਭਾਰਤੀ ਗੁਪਤਾ ਅਤੇ ਪ੍ਰੋ. ਜਗਜੋਤ ਹਾਜ਼ਿਰ ਸਨ।