ਦੋਆਬਾ ਕਾਲਜ ਦੇ ਬੀਟੀਐਚਐਮ ਦੇ ਵਿਦਿਆਰਥੀਆਂ ਦੀ ਹੋਈ ਅੰਤਰਰਾਸ਼ਟਰੀ ਪਲੇਸਮੇਂਟ
ਜਲੰਧਰ: ਦੋਆਬਾ ਕਾਲਜ ਦੇ ਪ੍ਰਿੰ. ਡਾ . ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਕਾਲਜ ਦੇ ਪੋਸਟ ਗ੍ਰੈਜੂਏਟ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਆਪਣੇ ਵਿਭਾਗ ਅਤੇ ਕਾਲਜ ਦੇ ਪਲੇਸਮੇਂਟ ਸੇਲ ਦੇ ਸੰਯੋਗ ਨਾਲ ਅੰਤਰਰਾਸ਼ਟਰੀ ਹੋਸਪਿਟੈਲਿਟੀ ਉਦਯੋਗ ਵਿੱਚ ਪਲੇਸਮੇਂਟ ਪ੍ਰਾਪਤ ਕੀਤੀ ਹੈ । ਬੀਟੀਐਚਐਮ ਦੀ ਵਿਦਿਆਰਥਣ ਸਰਬਜੋਤ ਕੌਰ ਨੇ ਹਯਾਤ ਰਿਜੈਂਸੀ ਯੂਐਸਏ ਵਿੱਚ 27648 ਡਾਲਰ ਸਾਲਾਨਾ ਪੈਕੇਜ਼ ਯਾਨੀ ਕਿ 24 ਲੱਖ ਰੁਪਏ ਸਾਲਾਨਾ ਦੀ ਪਲੇਸਮੇਂਟ ਪ੍ਰਾਪਤ ਕੀਤੀ ਹੈ । ਤੁਸ਼ਾਰ ਅਤੇ ਇਸ਼ਮੀਰ ਕੌਰ ਨੇ ਰੀਬੈਕ ਆਈਐਂਡ ਰਿਜੋਰਟ ਐਂਡ ਮਰੀਨਾ ਮਲੇਸ਼ਿਆ ਵਿੱਚ ਵਿਸ਼ੇਸ਼ ਟ੍ਰੇਨਿੰਗ ਦਾ ਮੌਕਾ ਪ੍ਰਾਪਤ ਕੀਤਾ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁੱਖੀ ਪ੍ਰੋ. ਵਿਸ਼ਾਲ ਸ਼ਰਮਾ ਅਤੇ ਪ੍ਰੋ. ਹਰਪ੍ਰੀਤ ਕੌਰ— ਪਲੇਸਮੇਂਟ ਸੇਲ ਕਾਲਜ ਨੂੰ ਇਸ ਉਪਲਬੱਧੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦਾ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਵਿਭਾਗ ਹਮੇਸ਼ਾ ਹੀ ਆਪਣੇ ਵਿਭਾਗ ਦੇ ਵਿਦਿਆਰਥੀਆਂ ਨੂੰ ਹੋਟਲ ਮੈਨੇਜਮੈਂਟ ਉਦਯੋਗ ਨਾਲ ਸੰਬੰਧਤ ਅਕਾਦਮਿਕ ਗਿਆਨ, ਪ੍ਰੈਕਟਿਕਲ ਟ੍ਰੈਨਿੰਗ ਅਤੇ ਇੰਟਰਨੈਸ਼ਨਲ ਐਕਸਪੋਜ਼ਰ ਦੇਣ ਦੇ ਲਈ ਵੱਖ—ਵੱਖ ਪ੍ਰਕਾਰ ਦੇ ਸੈਮੀਨਾਰ, ਵਰਕਸ਼ਾਪ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹੋਸਪਿਟੈਲਿਟੀ ਉਦਯੋਗ ਨਾਲ ਸੰਬੰਧਤ ਕੰਮ ਕਰਵਾਉਂਦਾ ਰਹਿੰਦਾ ਹੈ ਤਾਕਿ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਉਨ੍ਹਾਂ ਦੇ ਅਨੁਰੂਪ ਬਣਾ ਸਕੇ ।