ਦੋਆਬਾ ਕਾਲਜ ਵਿੱਖੇ ਆਰਟੀਫਿਸ਼ਿਅਲ ਇੰਟੈਲੀਜੈਂਸ ਦੇ ਟੂਲਜ਼ ਦੁਆਰਾ ਪ੍ਰੇਜੇਂਟੇਸ਼ਨ ਤੇ ਅੰਤਰਰਾਸ਼ਟਰੀ ਸੈਮੀਨਾਰ ਅਯੋਜਤ
ਜਲੰਧਰ, 29 ਸਿਤੰਬਰ, 2023: ਦੋਆਬਾ ਕਾਲਜ ਦੇ ਪੋਸਟ ਗ੍ਰੇਜੁਏਟ ਅੰਗ੍ਰੇਜੀ ਵਿਭਾਗ ਦੁਆਰਾ ਆਰਟੀਫਿਸ਼ਿਅਲ ਇੰਟੈਲੀਜੈਂਸ ਦੇ ਟੂਲਜ਼ ਦੁਆਰਾ ਪ੍ਰੇਜੇਂਟੇਸ਼ਨ ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਪੈਟ੍ਰਿਕ ਕੋਰਬ੍ਰਟ, ਨਿਉ ਯਾਰਕ ਸਿਟੀ, ਕਾਲਜ ਆਫ ਟੈਕਨਾਲਜੀ, ਯੂਐਸਏ ਬਤੌਰ ਮੁੱਖ ਵਕਤਾ ਅਤੇ ਡਾ. ਨਕੁਲ ਕੁੰਦਰਾ- ਸੈਂਟ੍ਰਲ ਯੂਨੀਵਰਸਿਟੀ, ਇਲਾਹਾਬਾਦ ਅਤੇ ਵਿਭਾਗ ਦੇ ਪੂਰਵ ਵਿਦਿਆਰਥੀ ਬਤੌਰ ਗੇਸਟ ਆਫ ਹਾਨਰ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰੀਦਪ ਭੰਡਾਰੀ, ਪ੍ਰੋ. ਇਰਾ ਸ਼ਰਮਾ- ਵਿਭਾਗਮੁੱਖੀ, ਪ੍ਰੋ. ਸੰਦੀਪ ਚਾਹਲ – ਸੰਯੋਜਕ, ਡਾ. ਅਵਿਨਾਸ਼ ਚੰਦਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਬਦਲਦੇ ਦੌਰ ਵਿੱਚ ਭਾਰਤ ਵਿਸ਼ਵ ਸੱਤਰ ਤੇ ਨਵੀ ਤਕਨੀਕਾਂ, ਸਪੇਸ ਸਾਇੰਸ, ਅਤੇ ਨਵੇਂ ਨਵੇਂ ਖੇਤਰਾ ਵਿੱਚ ਅਪਣਾ ਰਿਹਾ ਹੈ ਅਤੇ ਇਸ ਸੈਮੀਨਾਰ ਦੇ ਦੁਆਰਾ ਸਾਰੇ ਵਿਦਿਆਰਥੀਆਂ ਨੂੰ ਵਿਕਸਿਤ ਦੇਸ਼ਾਂ ਤੋਂ ਆਏ ਨਵੇਂ ਸੋਧ ਕਰਤਾਵਾਂ ਨੇ ਬਹੁਤ ਕੁੱਝ ਉਪਯੋਗੀ ਸਿਖਣ ਨੂੰ ਮਿਲੇਗਾ। ਪ੍ਰੋ. ਸੰਦੀਪ ਚਾਹਲ- ਸੰਯੋਜਕ ਨੇ ਮੁੱਖ ਬੁਲਾਰੇ ਡਾ. ਪੈਟਰਿਕ ਕਾਰਬ੍ਰਟ ਦੇ ਵੱਖ ਵੱਖ ਕਾਰਜ ਖੇਤਰਾਂ ਪ੍ਰੋਫੈਸ਼ਨਲ ਕਮਿਉਨਿਕੇਸ਼ਨ, ਆਰਟੀਪਿਸ਼ਿਅਲ ਇੰਟੈਲੀਜੈਂਸ ਦੇ ਟੂਲਜ਼ ਦੇ ਇਸਤੇਮਾਲ ਕਰਨ ਦੀ ਉਨਾਂ ਦੀ ਮਹਾਰਥ, ਰਾਇਟਿੰਗ ਅਤੇ ਰਿਸਰਚ ਸਿਕਲਜ਼ ਬਾਰੇ ਚਾਣਨਾ ਪਾਇਆ।
ਡਾ. ਪੈਟਰਿਕ ਕੋਰਬ੍ਰਟ ਨੇ ਆਰਟੀਫਿਸ਼ਿਅਲ ਇੰਟੈਲੀਜੈਂਸ ਦੇ ਮਹਤਵਪੂਰਨ ਟੂਲਜ਼ ਕਾਨਵਾ ਅਤੇ ਗਾਮਾ ਦੀ ਸਹਾਇਤਾ ਤੋਂ ਇੱਕ ਮਜਬੂਤ ਗ੍ਰਾਫਿਕ ਡਿਜਾਇਨ ਪਲੇਟਫਾਰਮ ਬਣਾਉਨ ਦੀ ਪ੍ਰੇਜੇਂਟੇਸ਼ਨ ਕਲਾਉਡ ਕੰਪਿਉਟਿੰਗ ਟੈਕਨੀਕ ਦੁਆਰਾ ਹਾਜ਼ਰੀ ਨੂੰ ਬਖੂਬੀ ਦਰਸਾਇਆ। ਉਨਾਂ ਨੇ ਕਿਹਾ ਕਿ ਆਰਟੀਫਿਸ਼ਿਅਲ ਇੰਟੈਲੀਜੈਂਸ ਦੁਆਰਾ ਅਸੀ ਕਿਸੀ ਵੀ ਕੰਮ ਨੂੰ ਕੁਸ਼ਲਤਾਪੂਰਵਕ ਕਰ ਸਕਦੇ ਹਾਂ ਪਰੁੰਤੂ ਸਾਨੂੰ ਉਸ ਕੰਮ ਦੀ ਨੈਤਿਕਤਾ ਦਾ ਵੀ ਧਿਆਨ ਰਖਣਾ ਹੋਵੇਗਾ। ਡਾ. ਕੋਰਬ੍ਰਟ ਨੇ ਕਿਹਾ ਕਿ ਆਰਟੀਫਿਸ਼ਿਅਲ ਇੰਟੈਲੀਜੈਂਸ ਮਾਨਵ ਬੁੱਧੀ ਦਾ ਵਿਕਲਪ ਨਹੀਂ ਹੋ ਸਕਦਾ ਅਤੇ ਇਹ ਸਿੱਖਿਆ ਜਗਤ ਵਿੱਚ ਮਾਨਵਤਾਵਾਦਿਆਂ ਦੀ ਮਹਤਵਪੂਰਨ ਭੂਮਿਕਾ ਦੀ ਜਗਾ ਵੀ ਨਹੀਂ ਲੈ ਸਕਦਾ। ਉਨਾਂ ਨੇ ਕਿਹਾ ਕਿ ਇਸ ਕ੍ਰਿਤਿਮ ਬੁੱਧੀਮਤਾ ਪ੍ਰੋਗਿਕੀ ਅਤੇ ਇਸ ਨਾਲ ਜੁੜੇ ਉਪਕਰਨਾਂ ਦਾ ਲਾਭ ਉਠਾ ਕੇ ਅਸੀ ਕੰਮ ਨੂੰ ਜਲਦ ਤੋਂ ਜਲਦ ਨਿਪਟਾ ਸਕਦੇ ਹਾਂ ਪਰੰਤੁ ਆਪਣੇ ਟੀਚੇ ਨੂੰ ਪੂਰਾ ਕਰਨ ਦੇ ਲਈ ਸਾਨੂੰ ਇਸ ਵਿੱਚ ਸਬ ਤੋਂ ਉਪਯੋਗੀ ਅਰਥ ਕੱਡ ਕੇ ਇਸ ਨੂੰ ਦੋਬਾਰਾ ਵਿਵਸਥਿਤ ਕਰਨ ਦੀ ਜ਼ਰੂਰਤ ਹੈ। ਉਨਾਂ ਨੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਉਨਾਂ ਨੂੰ ਆਪਣੇ ਅੰਦਰ ਹਰ ਅਸਫਲਤਾ ਨੂੰ ਸਫਲਤਾ ਵਿੱਚ ਤਬਦੀਲ ਕਰਨ ਦੀ ਹਿੰਮਤ ਨੂੰ ਵਿਕਸਿਤ ਕਰਨਾ ਹੋਵੇਗਾ। ਵਿਦਿਆਰਥੀਆਂ ਨੇ ਸਵਾਲ ਜਵਾਬ ਸੈਸ਼ਨ ਵਿੱਚ ਡਾ. ਪੈਟਰਿਕ ਕਾਰਬ੍ਰਟ ਤੋਂ ਸਵਾਲ ਪੁੱਛ ਕੇ ਆਪਣੀ ਜਿਗਿਆਸਾ ਨੂੰ ਸ਼ਾਂਤ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਇਰਾ ਸ਼ਰਮਾ ਅਤੇ ਪ੍ਰੋ. ਸੰਦੀਪ ਚਾਹਲ ਨੇ ਡਾ. ਪੈਟਰਿਕ ਕਾਰਬ੍ਰਟ ਅਤੇ ਡਾ. ਨਕੁਲ ਕੁੰਦਰਾ ਨੂੰ ਸੰਮਾਨ ਚਿੰਨ ਦੈ ਕੇ ਸੰਮਾਨਿਤ ਕੀਤਾ।