ਦੋਆਬਾ ਕਾਲਜ ਵਿਖੇ ਭਾਰਤੀ ਗਿਆਨ ਪਰੰਪਰਾ ਦੁਆਰਾ ਵਿਸ਼ਵੀਕਰਣ ਨੂੰ ਸਮਝਣ ਤੇ ਅੰਤਰਰਾਸ਼ਟਰੀ ਸੈਮੀਨਾਰ ਅਯੋਜਤ
ਜਲੰਧਰ, 11 ਅਪ੍ਰੈਲ, 2022: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਦੁਆਰਾ ਭਾਰਤੀ ਗਿਆਨ ਪਰੰਮਪਰਾ ਦੁਆਰਾ ਵਿਸ਼ਵੀਕਰਣ ਨੂੰ ਸਮਝਣ ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਸੁਰਜੀਤ ਪਾਤਰ- ਪਦਮਸ਼੍ਰੀ ਬਤੌਰ ਮੁੱਖ ਮਹਿਮਾਨ, ਸ਼੍ਰੀ ਧਰੁਵ ਮਿੱਤਲ-ਖਜਾਨਚੀ, ਕਾਲਜ ਮੈਨੇਜਿੰਗ ਕਮੇਟੀ ਬਤੌਰ ਮੁੱਖ ਸਮਾਰੋਹ ਅਧੱਕਸ਼, ਪ੍ਰੋ. ਭੀਮਇੰਦਰ ਸਿੰਘ- ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਮਨਜਿੰਦਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮਿ੍ਰਤਸਰ ਅਤੇ ਨਵਜੋਤ ਕੌਰ ਢਿਲੋਂ- ਕੈਨੇਡਾ ਬਤੌਰ ਵੱਕਤਾ, ਲਖਵਿੰਦਰ ਸਿੰਘ ਜੌਹਲ- ਸਚਿਵ, ਜਨਰਲ ਪੰਜਾਬ ਆਰਟਸ ਕਾਉਂਸਿਲ, ਚੰਡੀਗੜ੍ਹ ਅਤੇ ਸੁਰਜੀਤ ਕੌਰ- ਕੈਨੇਡਾ ਵੀ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘੈਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਸਿੰਘ ਜੌਹਲ- ਵਿਭਾਗਮੁੱਖੀ, ਪ੍ਰਤਿਭਾਗਿਆਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਭਾਰਤੀ ਗਿਆਨ ਪਰੰਪਰਾ ਦੀ ਵਿਰਾਸਤ ਬਹੁਤ ਹੀ ਸੰਪਨ ਹੈ। ਇਸ ਵਿੱਚ ਨ ਕੇਵਲ ਵਿਸ਼ਵੀਕਰਣ ਦੀ ਚੁਨੋਤੀਆਂ ਦਾ ਸਾਮਣਾ ਕਰਨ ਦੀ ਸ਼ਕਤੀ ਦਾ ਸਾਮਣਾ ਕਰਨ ਦੀ ਸ਼ਕਤੀ ਹੈ ਬਲਕਿ ਸਮੂਚੇ ਵਿਸ਼ਵੀਕਰਣ ਨੂੰ ਸਹੀ ਦਿਸ਼ਾ ਅਤੇ ਦਸ਼ਾ ਦੇਣ ਦਾ ਸਾਮਰਥ ਵੀ ਹੈ। ਇਸੇ ਹੀ ਗਿਆਨ ਦੀ ਪਰੰਪਰਾ ਨੂੰ ਅਗੇ ਵਧਾਉਣ ਦੇ ਨਾਲ ਹੀ ਭਾਰਤ ਵਿਸ਼ਵ ਗੁਰੂ ਬਣ ਸਕਦਾ ਹੈ।
ਡਾ. ਸੁਰਜੀਤ ਪਾਤਰ ਨੇ ਜਿੱਥੇ ਆਪਣੇ ਮੂਲਵਾਣ ਵਿਚਾਰ ਹਾਜ਼ਿਰੀ ਅਤੇ ਵਿਦਵਾਨਾਂ ਦੇ ਨਾਲ ਸਾਂਝੇ ਕੀਤਾ ਉਥੇ ਉਨਾਂ ਨੇ ਆਪਣੇ ਨਿਜੀ ਤਜ਼ੁਰਬਿਆਂ ਤੋਂ ਦੱਸਿਆ ਕਿ ਕਵਿਤਾ ਕਿਦਾ ਪੈਦਾ ਹੁੰਦੀ ਹੈ ਅਤੇ ਉਸਦੇ ਮੂਲਭੂਤ ਅਧਾਰ ਢਾਂਚੇ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ । ਉਨਾਂ ਨੇ ਮੌਕੇ ਤੇ ਆਪਣੀ ਕੁੱਝ ਕਵਿਤਾਵਾਂ ਨੂੰ ਗਾ ਕੇ ਉਨਾਂ ਦੀ ਸਿ੍ਰੱਜਨ ਪ੍ਰਕ੍ਰਿਆ ਦੇ ਬਾਰੇ ਵੀ ਦੱਸਿਆ।
ਪ੍ਰੋ. ਭੀਮਇੰਦਰ ਸਿੰਘ, ਡਾ. ਮਨਜਿੰਦਰ ਸਿੰਘ, ਨਵਜੋਤ ਕੌਰ ਢਿਲੋਂ ਅਤੇ ਬਾਕੀ ਸ਼ੋਧਕ੍ਰਤਾਵਾਂ ਨੇ ਇਸ ਅੰਤਰਰਾਸ਼ਟਰੀ ਸੈਮੀਨਾਰ ਵਿੱਚ ਵਿਸ਼ਵੀਕਰਣ ਦੀ ਚੁਨੋਤੀਆਂ ਦੇ ਬਾਰੇ ਵਿੱਚ ਇਤਿਹਾਸਿਕ ਵਿਸ਼ਲੇਸ਼ਣ ਕਰਦੇ ਹੋਏ ਉਸਦੇ ਵਰਤਮਾਣ ਦੌਰ ਤੇ ਪੈਣ ਵਾਲੇ ਅਸਰ ਦੇ ਬਾਰੇ ਵਿੱਚ ਆਪਣੇ ਵਿਚਾਰ ਪ੍ਰਕਟ ਕੀਤੇ। ਉਨਾਂ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ਇਨੀ ਤਾਕਤ ਹੈ ਕਿ ਉਹ ਇਨਾਂ ਸਾਰੇ ਪ੍ਰਕਾਰ ਦੀ ਚੁਨੋਤੀਆਂ ਦਾ ਸਾਮਣਾ ਕਰ ਇਸ ਵਿੱਚ ਆਪਣੇ ਦੇਸ਼ ਦੇ ਵਿਚਾਰਿਕ ਅਤੇ ਕੀਮਤੀ ਵਿਰਾਸਤ ਨੂੰ ਸੰਭਾਲ ਕੇ ਅੱਗੇ ਉੱਨਤੀ ਦਾ ਰਸਤਾ ਆਪਣੇ ਜਣਮਾਨਸ ਨੂੰ ਦਿਖਾ ਸਕਦੇ ਹਨ।
ਡਾ. ਓਮਿੰਦਰ ਜੌਹਲ ਨੇ ਵੋਟ ਆਫ ਥੈਂਕਸ ਕਰਦੇ ਹੋਏ ਹਾਜ਼ਿਰ ਸਾਰੇ ਮੁੱਖ ਬੁਲਾਰੇਆਂ ਨੂੰ ਇਸ ਅੰਤਰਰਾਸ਼ਟਰੀ ਸੈਮੀਨਾਰ ਵਿੱਚ ਆਪਣੇ ਵਿਚਾਰ ਪ੍ਰਕਟ ਕਰਨ ਦਾ ਅਭਾਰ ਪ੍ਰਕਟ ਕੀਤਾ।