ਦੋਆਬਾ ਕਾਲਜ ਵਿਖੇ ਪੱਖਪਾਤ ਨੂੰ ਤੋੜਨ ਦੀ ਥੀਮ ਤੇ ਸਮਾਗਮ ਅਯੋਜਤ
ਜਲੰਧਰ, 11 ਮਾਰਚ, 2022: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਵਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਮਹਿਲਾਵਾਂ ਦੇ ਪ੍ਰਤਿ ਪੱਖਪਾਤ ਨੂੰ ਤੋੜਨ ਦੀ ਥੀਮ ਤੇ ਸਮਾਰੋਹ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਗੁਰਿੰਦਰਜੀਤ ਕੌਰ- ਗਵਰਨਮੇਂਟ ਸੀਨੀਅਰ ਸੈਕੰਡਰੀ ਸਕੂਲ, ਨੇਹਰੂ ਗਾਰਡਨ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ- ਸੰਯੋਜਕ ਐਨਐਸਐਸ, ਪ੍ਰੋ. ਪਰਮਜੀਤ ਕੌਰ ਅਤੇ ਪ੍ਰਾਧਿਾਆਪਕਾਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਮਹਿਲਾਵਾਂ ਸੰਸਾਰ ਦੀ ਸ੍ਰਜਣਹਾਰ ਹਨ ਅਤੇ ਉਨਾਂ ਦੀ ਵਜਾ ਨਾਲ ਹੀ ਪ੍ਰਥਵੀ ਸਾਰੇ ਮਾਨਵਾਂ ਦੇ ਲਈ ਰਹਿਣ ਦੇ ਲਾਇਕ ਬਣੀ ਹੈ। ਗੁਰਿੰਦਰਜੀਤ ਕੌਰ ਨੇ ਹਾਜ਼ਰ ਵਿਦਿਆਰਥਣਾਂ ਨੂੰ ਆਪਣੇ ਅੰਦਰ ਦੀ ਅਵਾਜ਼ ਨੂੰ ਸੁਣ ਕੇ ਆਪਣੇ ਜੀਵਨ ਵਿੱਚ ਸਹੀ ਫੈਂਸਲਾ ਲੈਣ ਵਿੱਚ ਜ਼ੋਰ ਦਿੱਤਾ। ਉਨਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਆਪਣੇ ਆਪ ਨੂੰ ਕਮਜੋਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਆਤਮ ਵਿਸ਼ਵਾਸ ਅਤੇ ਆਤਮ ਬੱਲ ਸਦਾ ਹੀ ਮਹਿਲਾ ਨੂੰ ਮਜ਼ਬੂਤ ਬਣਾਉਂਦਾ ਹੈ। ਉਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਬਾਹਰੀ ਪਹਿਣਾਵੇ ਤੇ ਧਿਆਨ ਕੇਦ੍ਰਿਤ ਨਾ ਕਰਕੇ ਗਿਆਨ ਤੇ ਵਿਸ਼ੇਸ਼ ਧਿਆਨ ਦੇ ਕੇ ਜੀਵਨ ਵਿੱਚ ਉੱਨਤੀ ਕਰਨ ਲਈ ਸਦਾ ਹੀ ਤਿਆਰ ਰਹਿਣਾ ਚਾਹੀਦਾ ਹੈ। ਡਾ. ਓਮਿੰਦਰ ਜੋਹਲ ਨੇ ਹਾਜ਼ਿਰੀ ਨੂੰ ਆਪਣੀ ਮਨੋਰਮ ਕਵਿਤਾ ਤੋਂ ਪ੍ਰਭਾਵਿਤ ਕੀਤਾ। ਡਾ. ਅਰਸ਼ਦੀਪ ਸਿੰਘ ਨੇ ਵੋਟ ਆਫ ਥੈਂਕਸ ਦਿੱਤਾ।