ਦੋਆਬਾ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
ਜਲੰਧਰ, 21 ਜੂਨ, 2024: ਦੋਆਬਾ ਕਾਲਜ ਵਿਖੇ ਆਰਟ ਆਫ ਲਿਵਿੰਗ ਦੇ ਸੰਯੋਗ ਨਾਲ ਸਵੈ ਅਤੇ ਸਮਾਜ ਦੇ ਲਈ ਯੋਗ ਥੀਮ ’ਤੇ ਆਧਾਰਿਤ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਸ਼੍ਰੀ ਧਰੂਵ ਮਿਤੱਲ— ਖਜ਼ਾਨਚੀ, ਦੋਆਬਾ ਕਾਲਜ ਮੈਨੇਜਿੰਗ ਕਮੇਟੀ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੋਏ ਜਦ ਕਿ ਡਾ. ਸੱਤਪਾਲ ਗੁਪਤਾ— ਮੈਂਬਰ ਕਾਲਜ ਪ੍ਰਬੰਧਕੀ ਕਮੇਟੀ, ਡਾ. ਪਿਊਸ਼ ਸੂਦ (ਨੈਸ਼ਨਲ ਆਈ ਹਸਪਤਾਲ), ਡਾ. ਮੰਜੂਲਾ ਸਿੰਘਲ (ਐਮ.ਐਮ. ਹਸਪਤਾਲ), ਡਾ. ਮੰਜੂ (ਦੋਆਬਾ ਡੈਂਟਲ ਹਸਪਤਾਲ), ਡਾ. ਸੌਰਵ ਅਗਰਵਾਲ (ਸ਼੍ਰੀ ਦੇਵੀ ਤਾਲਾਬ ਚੈਰਿਟੇਬਲ ਹਸਪਤਾਲ), ਵਿਜੈ ਕੁਮਾਰ ਅਤੇ ਪ੍ਰਿਤਪਾਲ ਸਿੰਘ (ਆਰਟ ਆਫ ਲਿਵਿੰਗ) ਅਤੇ ਰੋਹਿਤ ਸ਼ਰਮਾ (ਹਾੱਕ ਰਾਇਡਰਸ) ਗੈਸਟ ਆਫ ਆਨਰਜ਼ ਦੇ ਰੂਪ ਵਿੱਚ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੋਹਲ, ਪ੍ਰੋ. ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ, ਪ੍ਰਾਧਿਆਪਕਾ, 500 ਵਿਦਿਆਰਥੀ ਅਤੇ ਜਲੰਧਰ ਦੇ ਨਿਵਾਸੀਆਂ ਨੇ ਕੀਤਾ ।
ਮਹਿਮਾਨਾਂ ਦਾ ਸਵਾਗਤ ਕਰਦੇ ਹੋਇਆਂ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਯੋਗ ਮਨੁੱਖੀ ਸ਼ਰੀਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਣ ਦੇ ਲਈ ਸਭ ਤੋਂ ਵਧੀਆ ਕਸਰਤ ਹੈ ਜਿਸਨੂੰ ਅਸੀਂ ਕਿਸੇ ਵੀ ਸਮੇਂ, ਕਿਥੇ ਵੀ ਕਰ ਸਕਦੇ ਹਾਂ । ਉਨ੍ਹਾਂ ਨੇ ਕਿਹਾ ਕਿ ਪ੍ਰਾਚੀਨ ਕਾਲ ਤੋਂ ਹੀ ਯੋਗ ਪ੍ਰਣਾਲੀ ਦੇਸ਼ ਵਿੱਚ ਪ੍ਰਚਲਿਤ ਰਹੀ ਹੈ ਅਤੇ ਨਵੀਂ ਪੀੜ੍ਹੀ ਨੂੰ ਇਸਨੂੰ ਅਪਣਾ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਣ ਲਈ ਸਾਰਥਕ ਉਪਰਾਲੇ ਕਰਨੇ ਚਾਹੀਦੇ ਹਨ ।
ਡਾ. ਭੰਡਾਰੀ ਨੇ ਕਿਹਾ ਕਿ ਅੱਜ ਦੇ ਦਿਨ ਦੋਆਬਾ ਕਾਲਜ ਨੇ ਸਮਾਜ ਦੇ ਸਾਰੇ ਵਰਗਾਂ— ਡਾਕਟਰਾਂ, ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ, ਵਿਦਿਆਰਥੀਆਂ ਦੇ ਮਾਤਾ—ਪਿਤਾ ਅਤੇ ਸ਼ਹਿਰ ਵਾਸੀਆਂ ਨੂੰ ਯੋਗ ਦੇ ਇਸ ਮਹਾਯੱਗ ਵਿੱਚ ਭਾਗ ਲੈਣ ਲਈ ਸਫਲਤਾਪੂਰਵਕ ਪ੍ਰੇਰਿਤ ਕੀਤਾ ਜੋ ਕਿ ਬੜੇ ਹੀ ਖੁਸ਼ੀ ਵਾਲੀ ਗੱਲ ਹੈ ।
ਰਾਜੇਸ਼ ਪ੍ਰੇਮੀ ਨੇ ਭਜਨ ਗਾ ਕੇ ਸਮਾਰੋਹ ਦਾ ਸ਼ੁਭ ਆਰੰਭ ਕੀਤਾ । ਆਰਟ ਆਫ ਲਿਵਿੰਗ ਦੇ ਪ੍ਰਾਧਿਆਪਕ ਸ਼੍ਰੀ ਵਿਜੈ ਕੁਮਾਰ ਨੇ ਯੋਗ ਆਸਨਾਂ—ਭੁਜੰਗਾਸਨ, ਨੌਕਾਸਨ, ਤਾੜਾਸਨ, ਸੂਰਜ ਨਮਸਕਾਰ, ਪਦਾਸਨ, ਨਾੜੀ ਸੋਧ ਕ੍ਰਿਯਾ ਅਤੇ ਮੈਡੀਟੇਸ਼ਨ ਹਾਜਰਾਂ ਨੂੰ ਕਰਵਾਇਆ । ਇਸ ਮੌਕੇ ਤੇ ਕਾਲਜ ਦੇ ਐਨਸੀਸੀ, ਐਨਐਸਐਸ, ਹੈਲਥ ਅਤੇ ਵੈਲਬਿੰਗ ਕਮੇਟੀ, ਸਟੂਡੈਂਟ ਕਾਉਂਸਿਲ ਅਤੇ ਸਪੋਰਟਸ ਦੇ ਵਿਦਿਆਰਥੀ ਵੀ ਹਾਜ਼ਰ ਸਨ । ਡਾ. ਸ਼ਿਵਿਕਾ ਦੱਤਾ ਨੇ ਮੰਚ ਸੰਚਾਲਨ ਬਖੂਬੀ ਕੀਤਾ । ਡਾ. ਸੁਰੇਸ਼ ਮਾਗੋ ਨੇ ਹਾਜਰਾਂ ਦਾ ਧੰਨਵਾਦ ਕੀਤਾ ।