ਦੋਆਬਾ ਕਾਲਜ ਵਿਖੇ ਜਸ਼ਨ-2022 ਸਮਾਗਮ ਅਯੋਜਤ

ਦੋਆਬਾ ਕਾਲਜ ਵਿਖੇ ਜਸ਼ਨ-2022 ਸਮਾਗਮ ਅਯੋਜਤ
ਦੋਆਬਾ ਕਾਲਜ ਵਿੱਖੇ ਮੁੱਖ ਮਹਿਮਾਨ ਪੰਜਾਬੀ ਸਿੰਗਰ ਪਰਮੀਸ਼ ਵਰਮਾ ਨੂੰ ਸੰਮਾਨਿਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ  ਪ੍ਰਾਧਿਆਪਕਗਣ। ਨਾਲ- ਪਰਮੀਸ਼ ਵਰਮਾ ਕਾਲਜ ਦੇ ਵਿਦਿਆਰਥਆਂ ਦੇ ਨਾਲ ਗੀਤ ਗਾਉਂਦੇ ਹੋਏ।  

ਜਲੰਧਰ, 19 ਅਪ੍ਰੈਲ, 2021: ਦੋਆਬਾ ਕਾਲਜ ਪੰਜਾਬੀ ਸਭਿਆਚਾਰ ਨੂੰ ਸਮਰਪਤ ਜਸ਼ਨ-2022 ਕਲਚਰਲ ਪ੍ਰੋਗ੍ਰਾਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਪੰਜਾਬੀ ਲੋਕਗੀਤ ਅਤੇ ਲੁਡੀ ਦੀ ਮਨੋਰਮ ਪ੍ਰਸਤੁਤੀ ਦਿੱਤੀ। ਇਸ ਸਮਾਗਮ ਵਿੱਚ ਮਸ਼ਹੂਰ ਪਾਲੀਵੁਡ ਪੰਜਾਬੀ ਏਕਟਰ, ਡਾਇਰੈਕਟਰ ਅਤੇ ਸਿੰਗਰ- ਪਰਮੀਸ਼ ਵਰਮਾ ਆਪਣੀ ਟੀਮ ਦੇ ਨਾਲ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ, ਪ੍ਰੋ. ਸੰਦੀਪ ਚਾਹਲ, ਕਪਿਲ ਦੇਵ ਸ਼ਰਮਾ, ਪ੍ਰੋ. ਸੁਖਵਿੰਦਰ ਸਿੰਘ, ਡਾ. ਸਿਮਰਨ ਸਿੱਧੂ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮਹਿਮਾਨਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਪਰਮੀਸ਼ ਵਰਮਾ ਦੀ ਤਰਾਂ ਆਤਮ-ਨਿਯੰਤਰਨ ਅਤੇ ਆਤਮ ਵਿਸ਼ਵਾਸ ਤੋਂ ਜੀਵਨ ਵਿੱਚ ਕੜੀ ਮੇਹਨਤ ਕਰ ਕੇ ਆਪਣੇ  ਜੀਵਨ ਦੇ ਮੁਕਾਮ ਨੂੰ ਪਾਉਣਾ ਚਾਹੀਦਾ ਹੈ। 

ਪਰਮੀਸ਼ ਵਰਮਾ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਮੈਂ ਤੇ ਬਾਪੂ ਦੀ ਪਰਮੋਸ਼ਨ ਕਰਦੇ ਹੋਏ ਕਿਹਾ ਕਿ ਇਹ ਖੂਬਸੂਰਤ ਫਿਲਮ ਪਿਤਾ ਪੁੱਤਰ ਦੇ ਖੂਬਸੂਰਤ ਰਿਸ਼ਤੇ ਤੇ ਅਧਾਰਤ ਹੈ ਜੋ ਕਿ ਸਾਰੀਆਂ ਦੇ ਦਿਲਾਂ ਨੂੰ ਛੂਵੇਗੀ। ਪਰਮੀਸ਼ ਵਰਮਾ ਨੇ ਆਪਣੇ ਮਸ਼ਹੂਰ ਗਾਣੀਆਂ ਤੇ ਲਾਇਵ ਪ੍ਰੋਫੋਰਮੇਂਸ ਦਿੰਦੇ ਹੋਏ ਗੀਤ- ਟੋਰ ਨਾਲ ਛੜਾ, ਗਾਲ ਨੀ ਕੱਡਨੀ, ਸਬ ਫੜੇ ਜਾਣਗੇ ਆਦਿ ਗੀਤ ਗਾ ਕੇ ਦਰਸ਼ਕਾਂ ਨੂੰ ਥਿਰਕਨ ਤੇ ਮਜ਼ਬੂਰ ਕਰ ਦਿੱਤਾ। ਪ੍ਰਸਿਧ ਪੰਜਾਬੀ ਗਾਇਕ ਲਾਡੀ ਚਾਹਲ ਨੇ ਵੀ ਆਪਣੇ ਗੀਤ ਪੇਸ਼ ਕੀਤੇ। ਕਾਲਜ ਦੇ ਪੂਰਵ ਵਿਦਿਆਰਥੀ ਅਤੇ ਪੰਜਾਬੀ ਗਾਇਕ ਨੇਕ ਹੰਸ ਨੇ ਪੰਜਾਬੀ ਲੋਕ ਗੀਤ ਪੇਸ਼ ਕੀਤੇ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੋਹਲ, ਪ੍ਰੋ. ਸੰਦੀਪ ਚਾਹਲ ਅਤੇ ਪ੍ਰੋ. ਸੁਖਵਿੰਦਰ ਸਿੰਘ ਨੇ ਪਰਮੀਸ਼ ਵਰਮਾ ਅਤੇ ਉਸਦੀ ਟੀਮ ਨੂੰ ਸੰਮਾਨ ਚਿੰਨ ਦੇ ਕੇ ਸੰਮਾਨਿਤ ਕੀਤਾ। ਮੰਚ ਸੰਚਾਲਨ ਪ੍ਰੋ. ਪਿ੍ਰਆ ਚੋਪੜਾ ਨੇ ਬਖੂਬੀ ਕੀਤਾ।