ਜੁਆਇੰਟ ਐਕਸ਼ਨ ਕਮੇਟੀ ਦੁਆਰਾ ਦੂਸਰੇ ਦਿਨ ਵੀ ਮੰਗਾ ਨੂੰ ਲੈ ਕੇ ਧਰਨਾ ਜਾਰੀ

ਸੈਂਟ੍ਰਲਾਈਜ਼ਡ ਅਡਮੀਸ਼ਨ ਪੋਰਟਲ ਚ ਟ੍ਰਾਂਸਪਰੇਂਸੀ ਅਤੇ ਯੂਨੀਫਾਰਮੇਟੀ ਦੀ ਭਾਰੀ ਕਮੀ- ਪਿ੍ਰੰ. ਡਾ. ਅਜੇ ਸਰੀਨ

ਜੁਆਇੰਟ ਐਕਸ਼ਨ ਕਮੇਟੀ ਦੁਆਰਾ ਦੂਸਰੇ ਦਿਨ ਵੀ ਮੰਗਾ ਨੂੰ ਲੈ ਕੇ ਧਰਨਾ ਜਾਰੀ
ਜੁਆਇੰਟ ਐਕਸ਼ਨ ਕਮੇਟੀ ਦੁਆਰਾ ਪੁਡਾ ਕੰਪਲੈਕਸ ਡੀਸੀ ਦਫ਼ਤਰ ਦੇ ਬਾਹਰ ਧਰਨੇ ਅਤੇ ਭੁੱਖ ਹੜਤਾਲ ਤੇ ਬੈਠੇ ਮੈਂਬਰ।

ਜਲੰਧਰ, 8 ਜੂਨ, 2023: ਪੰਜਾਬ ਦੇ ਸਾਰੇ ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਕਾਲਜਾਂ ਦੇ ਦਾਖਿਲੇ ਦੇ ਲਈ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਸੈਂਟ੍ਰਲਾਈਜ਼ਡ ਐਡਮੀਸ਼ਨ ਪੋਰਟਲ ਦੇ ਖਿਲਾਫ ਜੁਆਇੰਟ ਐਕਸ਼ਨ ਕਮੇਟੀ ਦਾ ਧਰਨਾ ਦੂਸਰੇ ਦਿਨ ਵੀ ਪੁੱਡਾ ਕੰਪਲੈਕਸ ਡੀਸੀ ਦਫ਼ਤਰ ਦੇ ਬਾਹਰ ਜਾਰੀ ਰਿਹਾ। ਗੋਰਤਲਬ ਹੈ ਕਿ ਜੁਆਇੰਟ ਐਕਸ਼ਨ ਕਮੇਟੀ ਦੁਆਰਾ ਪੰਜ ਦਿਨਾਂ ਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿੱਚ ਪੰਜਾਬ ਏਡਿਡ ਕਾਲਜ ਪ੍ਰਬੰਧਨ ਤਿੰਨ ਰਾਜ ਵਿਸ਼ਵ ਵਿਦਿਆਲਿਆਂ ਦੇ ਪਿ੍ਰੰਸੀਪਲ ਐਸੋਸਿਏਸ਼ਨ, ਪੰਜਾਬ ਚੰਡੀਗੜ ਕਾਲਜ ਟੀਚਰ ਯੂਨੀਅਨ (ਪੀਸੀਸੀਟੀਯੂ) ਅਤੇ ਗੈਰ ਸਹਾਇਤਾ ਪ੍ਰਾਪਤ ਕਾਲਜ ਦੇ ਪ੍ਰਬੰਧਨ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ- ਪਿ੍ਰੰ. ਡਾ. ਅਜੇ ਸਰੀਨ- ਕਨਵੀਨਰ, ਪਿ੍ਰੰ. ਡਾ. ਅਨੂਪ ਕੁਮਾਰ, ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਮਨੂ ਸੂਦ, ਜੀਐਨਡੀਯੂ ਏਰਿਆ ਸੇਕ੍ਰੇਟਰੀ ਅਤੇ ਕਾਫੀ ਕਾਲਜਾਂ ਦੇ ਪ੍ਰੋਫੈਸਰ ਅੱਜ ਦੇ ਧਰਨੇ ਵਿੱਚ ਸ਼ਾਮਲ ਰਹੇ।

ਪਿ੍ਰੰ. ਡਾ. ਅਜੇ ਸਰੀਨ ਨੇ ਕਿਹਾ ਕਿ ਸਰਕਾਰ ਦੇ ਸੈਂਟ੍ਰਲਾਈਜ ਐਡਮੀਸ਼ਨ ਪੋਰਟਲ ਵਿੱਚ ਟ੍ਰਾਂਸਪ੍ਰੇਂਸੀ ਅਤੇ ਯੂਨੀਫਾਰਮੇਟੀ ਵਿੱਚ ਭਾਰੀ ਕਮੀ ਹੈ ਕਿਉਂਕਿ ਇਸ ਵਿੱਚ ਪੰਜਾਬ ਦੀ 16 ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਆਪਣੀ ਮਣਮਾਨੀ ਕਰਨ ਵਿੱਚ ਪੂਰੀ ਖੁੱਲ ਦੇ ਰਖੀ ਹੈ। ਪਿ੍ਰੰ. ਅਨੂਪ ਕੁਮਾਰ ਨੇ ਕਿਹਾ ਕਿ ਉੱਕਤ ਪੋਰਟਲ ਦਾ ਸਬ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਸਦੇ ਅੰਤਰਗਤ ਇੰਟਰਨੇਟ ਯੁਕਤ ਸਾਇਬਰ ਕੈਫੇ ਆਪਣੀ ਮਨਮਰਜੀ ਕਰਨਗੇ ਅਤੇ ਵਿਦਿਆਰਥੀਆਂ ਨੂੰ ਪ੍ਰਾਧਿਆਪਕਾਂ ਦੇ ਨਾਲ ਮਿਲ ਕੇ ਕਾਉਂਸਲਿੰਗ ਦਾ ਮੋਕਾ ਨਹੀਂ ਦਿੱਤਾ ਜਾਵੇਗਾ ਜਿਸ ਤੋਂ ਕਿ ਉਹ ਆਪਣੇ ਦੇ ਲਈ ਸਹੀ ਕੋਰਸ ਅਤੇ ਸੰਸਥਾਨ ਦਾ ਚੁਨਾਵ ਸਹੀ ਸਮੇਂ ਤੇ ਨਹੀਂ ਕਰ ਸਕਣਗੇ। ਪ੍ਰੋ. ਮਨੂ ਸੂਦ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ ਨੇ 5 ਜੂਨ 2023 ਨੂੰ ਹੋਈ ਸੈਨੇਟ ਦੀ ਮੀਟਿੰਗ ਦੇ ਫੈਂਸਲਾ ਕਰ ਕੇ ਪੱਤਰ ਜ਼ਾਰੀ ਕਰ ਕੇ ਸੈਂਟ੍ਰਲਾਈਜ਼ਡ ਅਡਮੀਸ਼ਨ ਪੋਰਟਲ ਦੁਆਰਾ ਆਪਣੇ ਕਾਲਜਾਂ ਵਿੱਚ ਦਾਖਿਲਾ ਕਰਨ ਦੇ ਲਈ ਮਨਾ ਕਰ ਦਿੱਤਾ ਹੈ ਅਤੇ ਉਹ ਆਪਣੇ ਪੰਜਾਬ ਯੂਨੀਵਰਸਿਟੀ ਸਿੰਡੀਕੇਟ ਦੁਆਰਾ ਬਣਾਏ ਗਏ ਆਪਣੇ ਅਕਾਦਮਿਕ ਕਲੈਂਡਰ ਦੇ ਤਹਿਤ ਹੀ ਦਾਖਿਲਾ ਕਰਨ ਜਾ ਰਹੇ ਹਨ। ਪਿ੍ਰੰ. ਪੂਜਾ ਪਰਾਸ਼ਰ ਨੇ ਰਾਜ ਸਰਕਾਰ ਦੇ ਹਾਇਅਰ ਐਜੂਕੇਸ਼ਨ ਨੂੰ ਬਚਾਉਣ ਦੇ ਲਈ ਰਾਜ ਦੇ ਸਿੱਖਿਆਵਿੱਦਾਂ ਨੂੰ ਨਾਲ ਲੈ ਕੇ ਹਾਇਅਰ ਐਜੂਕੇਸ਼ਨ ਰੈਗੂਲੇਰੇਟੀ ਅਥਾਰਟੀ ਬਣਾਉਨ ਦੀ ਮੰਗ ਕੀਤੀ ਹੈ ਤਾਕਿ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ। ਅੱਜ ਦੇ ਧਰਨੇ ਵਿੱਚ ਲੁਧਿਆਨੇ ਦੇ ਕਾਲਜਾਂ ਦੇ ਡਾ. ਚਮਕੋਰ ਸਿੰਘ, ਡਾ. ਸੁੰਦਰ ਸਿੰਘ, ਡਾ. ਰਮਨ ਸਿੰਘ, ਪ੍ਰੋ. ਰਮਨ ਗੋਅਲ, ਡਾ. ਮੰਜੀਤ ਸਿੰਘ ਅਤੇ ਡਾ. ਕਰਣਦੀਪ ਸਿੰਘ ਭੁੱਖ ਹੜਤਾਲ ਤੇ ਬੈਠੇ।