ਦੋਆਬਾ ਕਾਲਜ ਵਿਖੇ ਲਵ ਯੂ ਪਾਪਾ ਇਵੇਂਟ ਅਯੋਜਤ
ਜਲੰਧਰ 21 ਜੂਨ 2021 ( ) ਦੋਆਬਾ ਕਾਲਜ ਵਿਖੇ ਸਟੂਡੇਂਟ ਵੇਲਫੇਅਰ ਕਮੇਟੀ-ਤੇਜਸਵੀ ਦੋਆਬ ਵਲੋਂ ਫਾਦਰਸ-ਡੇ ਦੇ ਮੌਕੇ ਤੇ ਲਵ ਯੂ ਪਾਪਾ ਆਨਲਾਇਨ ਇਵੇਂਟ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ 105 ਵਿਦਿਆਰਥੀਆਂ ਅਤੇ ਬਹੁਤ ਸਾਰੇ ਪਿਤਾਵਾਂ ਨੇ ਭਾਗ ਲਿਆ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਅਤੇ ਉਨਾਂ ਦੇ ਅਭਿਭਾਵਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰ ਪਿਤਾ ਆਪਣੇ ਬੱਚਿਆਂ ਦੇ ਲਈ ਇਕ ਰੋਲ ਮੋਡਲ ਅਤੇ ਸੁਪਰ ਹੀਰੋ ਹੁੰਦਾ ਹੈ ਕਿਉਂਕਿ ਉਹ ਸਮੇਂ ਸਮੇਂ ਤੇ ਆਪਣੇ ਬੱਚਿਆਂ ਨੂੰ ਆਤਮਿਕ ਬਲ ਅਤੇ ਆਤਮ ਵਿਸ਼ਵਾਸ ਦਾ ਸੰਚਾਰ ਕਰਵਾਉਂਦਾ ਹੈ ਅਤੇ ਮੁਸ਼ਕਲ ਸਮੇਂ ਤੇ ਨਾਲ ਖੜਦਾ ਹੈ ਜਿਸ ਦੇ ਨਾਲ ਬੱਚੇ ਆਪਣੇ ਜੀਵਨ ਵਿੱਚ ਬੁਲੰਦਿਆਂ ਨੂੰ ਛੂੰਦੇ ਹਨ। ਸਟੂਡੇਂਟ ਵੇਲਫੇਅਰ ਕਮੇਟੀ ਦੀ ਕਨਵੀਨਰਾਂ ਪ੍ਰੋ. ਸੋਨਿਆ ਕਾਲੜਾ ਅਤੇ ਪ੍ਰੋ. ਸੁਰਜੀਤ ਕੌਰ ਨੇ ਕਿਹਾ ਕਿ ਪਿਤਾ ਆਪਣੇ ਬੱਚਿਆਂ ਨੂੰ ਆਪਣੀ ਸ਼ਖਸੀਅਤ ਦੇ ਗੁਣ ਅਤੇ ਜੁਝਾਰੁਪਣ ਸਿਖਾ ਕੇ ਉਨਾਂ ਦੀ ਸਖਸ਼ੀਅਤ ਨੂੰ ਨਿਖਾਰਦਾ ਹੈ।
ਵਿਦਿਆਰਥਣ ਜੋਤਿਕਾ ਅਤੇ ਮੁਸਕਾਨ ਨੇ ਆਪਣੇ ਨਾਚ ਦੁਆਰਾ ਇਸ ਇਵੇਂਟ ਦੀ ਸ਼ੁਰੂਆਤ ਕੀਤੀ। ਵਿਦਿਆਰਥਣ ਆਰਤੀ ਨੇ ਆਪਣੇ ਦੁਆਰਾਂ ਬਣਾਏ ਗਏ ਹੈਂਡਮੇਡ ਕਾਰਡ ਦੁਆਰਾਂ ਆਪਣੇ ਪਿਤਾ ਦੇ ਪ੍ਰਤੀ ਲਗਾਵ ਨੂੰ ਦਰਸ਼ਾਇਆ। ਵਿਦਿਆਰਥੀ ਅਸੀਮ ਨੇ ਆਪਣੇ ਦੁਆਰਾਂ ਲਿਖੇ ਖਤ ਦੁਆਰਾਂ ਆਪਣੇ ਪਿਤਾ ਦੇ ਪ੍ਰਤਿ ਆਪਣੇ ਭਾਵ ਪ੍ਰਕਟ ਕੀਤੇ। ਇਸ ਮੌਕੇ ਤੇ ਵਿਦਿਆਰਥੀਆਂ ਅਤੇ ਉਨਾਂ ਦੇ ਪਿਤਾਵਾਂ ਦੇ ਲਈ ਫਨ ਗੇਮਾਂ ਸਟੇਪਿੰਗ ਜਨਰੇਸ਼ਨ, ਛੁਪੇ ਰੁਸਤਮ ਪਾਪਾ ਅਤੇ ਸਰਵਗੁਣ ਪਾਪਾ ਦਾ ਵੀ ਅੋਯੋਜਨ ਕੀਤਾ ਗਿਆ ਜਿਸ ਵਿੱਚ ਪਿਤਾ-ਪ੍ਰਵੀਣ ਰਾਵਲ ਨੇ ਸਟੇਪਿੰਗ ਜਨਰੇਸ਼ਨ ਸ਼੍ਰੇਣੀ ਵਿੱਚ ਪਹਿਲਾ, ਪਿਤਾ ਵਰਿੰਦਰ ਸਿੰਘ-ਛੁਪੇ ਰੁਸਤਮ ਸ਼੍ਰੇਣੀ ਵਿੱਚ ਪਹਿਲਾ ਸਥਾਨ, ਸਰਵਗੁਣ ਪਾਪਾ ਸ਼੍ਰੇਣੀ ਵਿਚੱ ਪਿਤਾ- ਹਰੀਸ਼ ਮਹੇਂਦਰੂ, ਸ਼ਾਮ ਲਾਲ ਤੇ ਦਰਸ਼ਨ ਸਿੰਘ ਨੇ ਇਹ ਖਿਤਾਬ ਹਾਸਿਲ ਕੀਤਾ। ਇਸ ਮੌਕੇ ਤੇ ਪੋਸਟਰ ਮੇਕਿੰਗ ਕੰਪੀਟੀਸ਼ਨ ਦਾ ਵੀ ਅਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਪੋਸਟਰਜ਼ ਤੈਆਰ ਕੀਤੇ ਜਿਸ ਵਿੱਚ ਵਿਦਿਆਰਥੀਆਂ- ਕਲਪਨਾ ਭਾਟਿਆ ਨੇ ਪਹਿਲਾ, ਗਗਨਦੀਪ ਸਿੰਘ ਨੇ ਦੂਸਰਾ, ਅਲੀਸ਼ਾ ਅਤੇ ਖੁਸ਼ਬੂ ਨੇ ਤੀਸਰਾ, ਅਨੀਸ਼ਾ ਕੰਚਨ ਅਤੇ ਰੋਹਿਤ ਨੇ ਕਾਂਸੋਲੇਸ਼ਨ ਪ੍ਰਾਇਜ਼ ਪ੍ਰਾਪਤ ਕੀਤਾ।