ਲੁਧਿਆਣਾ ਫਸਟ ਕਲੱਬ ਨੇ ਸਤਲੁਜ ਕਲੱਬ ਵਿੱਚ ਫੁੱਲਾਂ ਦੀ ਹੋਲੀ ਖੇਡ ਕੇ ਮਨਾਈਆਂ ਖੁਸ਼ੀਆਂ
ਰੰਗਾਂ ਦਾ ਤਿਉਹਾਰ ਹਰ ਇਨਸਾਨ ਦੇ ਅੰਦਰ ਖੁਸ਼ੀਆਂ ਦੇ ਰੰਗ ਭਰੇ ਅਤੇ ਕਰੋਨਾ ਤੋਂ ਦਿਵਾਏ ਨਿਜਾਤ: ਬਾਵਾ, ਸਚਦੇਵਾ
ਲੁਧਿਆਣਾ: ਲੁਧਿਆਣਾ ਫਸਟ ਕਲੱਬ ਵੱਲੋਂ ਹਰ ਵਰੇ ਦੀ ਤਰਾਂ ਰੰਗਾਂ ਦਾ ਤਿਉਹਾਰ ਹੋਲੀ ਸਤਲੁਜ ਕਲੱਬ ਵਿੱਚ ਫੁੱਲਾਂ ਦੀ ਹੋਲੀ ਖੇਡ ਕੇ ਮਨਾਉਂਦਿਆਂ ਖੁਸ਼ੀਆਂ ਸਾਂਝੀਆਂ ਕੀਤੀਆਂ ।ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕਿ੍ਰਸ਼ਨ ਕੁਮਾਰ ਬਾਵਾ ਤੇ ਅਸ਼ੋਕ ਸਚਦੇਵਾ ਨੇ ਕਿਹਾ ਕਿ ਸਾਡਾ ਦੇਸ਼ ਮਹਾਨ ਗੁਰੂਆਂ, ਪੀਰਾਂ ਅਤੇ ਫਕੀਰਾਂ ਦੀ ਧਰਤੀ ਹੈ ਅਤੇ ਇੱਥੇ ਦੇਸ਼ ਅੰਦਰ ਜੋ ਤਿਉਹਾਰ ਮਨਾਏ ਜਾਂਦੇ ਹਨ ,ਮੌਸਮ ਅਤੇ ਇਤਿਹਾਸ ਨਾਲ ਸਬੰਧਤ ਹੁੰਦੇ ਹਨ। ਉਨਾਂ ਕਿਹਾ ਕਿ ਹੋਲੀ ਰੰਗਾਂ ਦਾ ਤਿਉਹਾਰ ਅਤੇ ਸਿੱਖ ਧਰਮ ਵਿੱਚ ਹੋਲਾ ਮਹੱਲਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ।
ਬਾਵਾ ਅਤੇ ਸਚਦੇਵਾ ਨੇ ਕਿਹਾ ਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਹਰ ਇਨਸਾਨ ਦੇ ਅੰਦਰ ਜ਼ਿੰਦਗੀ ਦੀਆਂ ਖੁਸ਼ੀਆਂ ਦੇ ਰੰਗ ਹੋਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਰੰਗ ਭਰੀਏ । ਇਸਦੇ ਨਾਲ ਹੀ ਇਹ ਵੀ ਕਾਮਨਾ ਕਰੀਏ ਕਿ ਕਰੋਨਾ ਤੋਂ ਨਿਜਾਤ ਮਿਲੇ ।
ਇਸ ਮੌਕੇ ਤੇ ਮਹਿੰਦਰ ਸਿੰਘ ਈਰੋਜ,ਮੇਜਰ ਆਈ ਐਸ ਸੰਧੂ, ਜਤਿੰਦਰ ਮਰਵਾਹਾ, ਸੇਵਾਮੁਕਤ ਜੱਜ ਆਰ ਐਸ ਖੋਖਰ ,ਐੱਸ ਕੇ ਗੁਪਤਾ, ਅਸ਼ਵਨੀ ਅਰੋਡਾ, ਐਚ ਐਸ ਬੇਦੀ, ਮਨਿੰਦਰ ਬੇਦੀ ਡੀ ਐੈੱਸ ਮਲਹੋਤਰਾ,ਓਮ ਪ੍ਰਕਾਸ਼, ਬਾਵਾ ਬਲਵਿੰਦਰ ਸਿੰਘ ਬੰਗੜ ,ਕਿਰਨ ਦੇਵ ਕੌਰ, ਰਵੀ, ਸਰਪੰਚ ਨਿਰਮਲ ਸਿੰਘ ਦਿਓਲ , ਅਤੇ ਚਰਨਜੀਤ ਸਿੰਘ ਆਦਿ ਮੌਜੂਦ ਸਨ ।