ਹਲਕਾ ਆਤਮ ਨਗਰ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ਾਲ ਧਰਨਾ
ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਵਲੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਮਿਲੀਭਗਤ ਨੂੰ ਪੰਜਾਬ ਵਾਸੀਆਂ ਦੇ ਸਨਮੁਖ ਜਗ ਜਾਹਿਰ ਕਰਨ ਲਈ ਹਲਕਾ ਆਤਮ ਨਗਰ ਵਿੱਖੇ ਜਨਤਾ ਨਗਰ ਚੌਕ ਵਿੱਚ ਸ: ਗੁਰਮੀਤ ਸਿੰਘ ਕੁਲਾਰ ਇੰਚਾਰਜ ਹਲਕਾ ਆਤਮ ਨਗਰ ਦੀ ਅਗਵਾਈ ਹੇਠ ਸਮੁੱਚੀ ਹਲਕਾ ਆਤਮ ਨਗਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਰੋਸ ਅਤੇ ਧਾਰਨਾ ਪ੍ਰਦਰਸ਼ਨ ਕੀਤਾ ਗਿਆ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਗੁਰਮੀਤ ਸਿੰਘ ਕੁਲਾਰ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਆਤਮ ਨਗਰ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਆਪਸ 'ਚ ਮਿਲੇ ਹੋਏ ਹਨ | ਕੇਵਲ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ | ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਭਰਾ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬੈਠੇ ਹਨ ਅਤੇ ਹਨ ਦੋਵਾਂ ਪਾਰਟੀਆਂ ਨੇ ਕਿਸਾਨ ਭਰਾਵਾਂ ਨਾਲ ਧੋਖਾ ਹੀ ਕੀਤਾ ਹੈ, ਜਦਕਿ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਵੀ ਓਥੇ ਇਹ ਕ਼ਾਨੂਨ ਲਾਗੂ ਕਰ ਦਿੱਤੇ ਗਏ ਹਨ | ਜਦੋਂ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਬਣਾ ਕੇ ਲਾਗੂ ਕੀਤੇ, ਉਸ ਵਿਚ ਦਿੱਲੀ ਦੇ ਮੁਖ ਮੰਤਰੀ ਕੇਜਰੀਵਾਲ ਅਤੇ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਵੀ ਸਹਮਤੀ ਸੀ | ਅੱਜ ਲੋਕਾਂ ਦੀਆ ਅੱਖਾਂ ਵਿੱਚ ਘੱਟਾ ਪਾਉਣ ਲਈ ਕਿਸਾਨ ਹਿਤੈਸ਼ੀ ਹੋਣ ਦਾ ਰੌਲਾ ਪਾ ਰਹੇ ਹਨ |
ਲੁਧਿਆਣਾ ਨਗਰ ਨਿਗਮ ਵਿਰੋਧੀ ਧਿਰ ਦੇ ਨੇਤਾ ਸ. ਹਰਭਜਨ ਸਿੰਘ ਡੰਗ ਨੇ ਦਸਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਭਰਮਾਉਣ ਲਈ ਤਿੰਨੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੀ ਰਹੀ ਅਤੇ ਦਿੱਲੀ ਵਿਚ ਬਾਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਕੇ ਇਹ ਕ਼ਾਨੂਨ ਲਾਗੂ ਕੀਤੇ, ਅਤੇ ਕੇਜਰੀਵਾਲ ਸਰਕਾਰ ਦੇ ਸਰਕਾਰੀ ਵਕੀਲ 26 ਜਨਵਰੀ ਨੂੰ ਅੰਦੋਲਨ ਦੌਰਾਨ ਗਿਰਫ਼ਤਾਰ ਹੋਏ ਸਿੱਖ ਨੌਜਵਾਨਾਂ ਖਿਲਾਫ ਅਦਾਲਤਾਂ ਵਿਚ ਪੇਸ਼ ਹੋਏ |
ਰੋਸ ਧਰਨੇ ਚ’ ਮੌਜੂਦ ਹਰਭਜਨ ਸਿੰਘ ਡੰਗ, ਜਗਦੇਵ ਸਿੰਘ ਵਿੱਕੀ ਕੁਲਾਰ, ਮਾਸਟਰ ਰਣਜੀਤ ਸਿੰਘ, ਸਵਰਨ ਸਿੰਘ ਮਹੌਲੀ, ਇੰਦਰਜੀਤ ਸਿੰਘ ਗਿੱਲ, ਰਜਿੰਦਰ ਸਿੰਘ ਭਾਟੀਆ, ਗੁਰਜੀਤ ਛਾਬੜਾ, ਬਲਜੀਤ ਸਿੰਘ ਬਾਂਸਲ, ਜੀਵਨ ਸੇਖਾ, ਹਰਪ੍ਰੀਤ ਸਿੰਘ ਡੰਗ, ਬਲਜਿੰਦਰ ਸਿੰਘ ਪਨੇਸਰ, ਰਾਜੇਸ਼ ਮਿਸ਼ਰਾ, ਹਰਵਿੰਦਰ ਸਿੰਘ ਨਾਮਧਾਰੀ ,ਕੈਪਟਨ ਪ੍ਰੀਤਮ ਸਿੰਘ, ਗੁਰਮੀਤ ਸਿੰਘ ਸਿੱਧੂ, ਕੁਲਦੀਪ ਸਿੰਘ ਖਾਲਸਾ, ਚੰਨੀ ਪਨੇਸਰ, ਸੁਖਵੰਤ ਨੇਗੀ, ਸਰਬਜੀਤ ਬਿੱਟੂ, ਯਾਦਵਿੰਦਰ ਸਿੰਘ, ਇੰਦਰਜੀਤ ਸਿੰਘ ਬਿਰਦੀ, ਬਲਜਿੰਦਰ ਸਿੰਘ ਭੰਗੂ, ਜਸਪ੍ਰੀਤ ਮਾਣਾ, ਰਵਿੰਦਰ ਟੋਨੀ, ਰਾਕੇਸ਼ ਇੰਦਰ ਸਿੰਘ,ਹੈਪੀ ਅਟਵਾਲ, ਦੀਪ ਸ਼ੇਰ ਗਿੱਲ, ਮਨਦੀਪ ਸੈਣੀ, ਹੈਪੀ ਗਾਬੜ੍ਹੀਆ, ਨਿਰਭੈਅ ਸਿੰਘ ਗਹੀਰ, ਨਰੋਤਮ ਸਿੰਘ ਖਾਲਸਾ ਅਤੇ ਸਮੁੱਚੇ ਵਰਕਰ ਸਹਿਬਾਨ ਸ਼੍ਰੋਮਣੀ ਅਕਾਲੀ ਦਲ, ਹਲਕਾ ਆਤਮ ਨਗਰ ।