ਦੁਆਬਾ ਕਾਲਜ ਦੇ ਵਿੱਖੇ ਮਾਸਟਰਮਾਇੰਡ- ਟੈਕਫੈਸਟ ਸ਼ੁਰੂ
ਜਲੰਧਰ, 19 ਅਕਤੂਬਰ, 2022: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਮੈਥੇਮੇਟਿਕਸ ਅਤੇ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਵੱਲੋਂ ਮਾਸਟਰਮਾਇੰਡ- ਟੈਕਫੈਸਟ ਦਾ ਅਯੋਜਨ ਡੀਬੀਟੀ ਮਿਨਿਸਟਰੀ ਆਫ ਸਾਇੰਸ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਜਲੰਧਰ ਜ਼ਿਲੇ ਦੇ 24 ਸਕੂਲਾਂ ਦੇ 523 ਵਿਦਿਆਰਥੀਆਂ ਨੇ ਪਹਿਲੇ ਦਿਨ 21 ਇਵੇਂਟਾਂ ਵਿੱਚ ਭਾਗ ਲਿਆ। ਡਾ. ਜੈਇੰਦਰ ਸਿੰਘ- ਪੀਸੀਐਸ- ਐਸਡੀਐਮ-1 ਜਲੰਧਰ ਬਤੌਰ ਮੁੱਖ ਮਹਿਮਾਨ, ਦੀਪਕ- ਸਟੈਟ ਅਵਾਰਡੀ ਪ੍ਰਾਧਿਆਪਕ ਅਤੇ ਵੱਖ ਵੱਖ ਸਕੂੁਲਾਂ ਦੇ ਪਿ੍ਰੰਸੀਪਲਸ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਅਰਵਿੰਦ ਨੰਦਾ ਅਤੇ ਡਾ. ਰਾਜੀਵ ਖੋਸਲਾ- ਪ੍ਰੋਗਰਾਮ ਡਾਇਰੈਕਟਰਸ, ਪ੍ਰੋ. ਨਵੀਨ ਜੋਸ਼ੀ ਅਤੇ ਪ੍ਰੋ. ਗੁਲਸ਼ਨ ਸ਼ਰਮਾ- ਅੋਰਗੇਨਾਇਜਿੰਗ ਸੈਕੈ੍ਰਟਰੀਜ਼, ਪ੍ਰੋ. ਕੁਲਦੀਪ ਕੁਮਾਰ ਯਾਦਵ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕਾਲਜ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਕਾਲਜ ਦਾ ਵੱਖ ਵੱਖ ਖੇਤਰਾਂ- ਖੇਡ ਕੂਦ, ਰਾਜਨੀਤਿ, ਹਿੰਦੀ ਅਤੇ ਪੰਜਾਬੀ ਫਿਲਮ ਇੰਡਸਟਰੀ ਅਤੇ ਸਿੱਖਿਅਕ ਖੇਤਰਾਂ ਵਿੱਚ ਬਹੁਤ ਨਾਮ ਰੋਸ਼ਨ ਕੀਤਾ ਹੈ ਜਿਸ ਤੋਂ ਕਿ ਵਿਦਿਆਰਥੀਆਂ ਨੂੰ ਪ੍ਰੇਰਣਾ ਲੈ ਕੇ ਜੀਵਨ ਦੀਆਂ ਬੁਲੰਦੀਆਂ ਨੂੰ ਛੂਣ ਦਾ ਪ੍ਰਆਸ ਕਰਨਾ ਚਾਹੀਦਾ ਹੈ।
ਸਮਾਰੋਹ ਦਾ ਸ਼ੁਭਾਰੰਭ ਸ਼ਮਾ ਰੋਸ਼ਨ ਅਤੇ ਗਣੇਸ਼ ਵੰਦਨਾ ਕਰਕੇ ਕੀਤਾ ਗਿਆ। ਮੁੱਖ ਮਹਿਮਾਨ ਜੈਇੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਵਿਦਿਆਰਥੀ ਆਪਣੇ ਅੰਦਰ ਵਿਗਿਆਨਿਕ ਸੋਚ ਅਤੇ ਸਾਇੰਟੀਫਿਕ ਟੈਂਪਰ ਨੂੰ ਸਮੇ ਰਹਿੰਦੇ ਡਿਵੈਲਪ ਕਰਨ ਤਾਕਿ ਉਹ ਆਪਣੇ ਆਪ ਨੂੰ ਨਵੀ ਟੈਕਨਾਲਜੀ ਦੇ ਨਾਲ ਅਪਡੇਟ ਅਤੇ ਅਪਗਰੇਡ ਕਰਦੇ ਹੋਏ ਅੱਜ ਦੇ ਕੰਪੀਟੀਸ਼ਨ ਦੇ ਯੁੱਗ ਵਿੱਚ ਸਮੇਂ ਰਹਿੰਦੇ ਸਹੀ ਰੋਜ਼ਗਾਰ ਪ੍ਰਾਪਤ ਕਰ ਸਕਣ।
ਪਹਿਲੇ ਦਿਨ ਵਿਦਿਆਰਥੀਆਂ ਨੇ ਸਿਪ ਐਂਡ ਸ਼ਾਊਟ- ਪੇਪਰ ਪ੍ਰੇਜੇਂਟੇਸ਼ਨ, ਪੇਂਟ ਯੂਅਰ ਸਿਕਲਸ, ਐਮਐਸ ਪੇਂਟ, ਬੇਸਟ ਆਊਟ ਆਫ ਵੇਸਟ, ਪੋਸਟਰ ਮੈਕਿੰਗ, ਮਾਡਲ ਐਗਜੀਬੀਸ਼ਨ, ਐਕਸਟੈਂਪੋਰ, ਰੰਗੋਲੀ, ਨੇਟ ਸੇਵੀ, ਕੋਰਿਓਗ੍ਰਾਫੀ, ਟੈਂਪਲ ਰਨ ਆਦਿ ਵਿੱਚ ਭਾਗ ਲਿਆ। ਆਵਰਆਲ ਟ੍ਰਾਫੀ ਗਵਰਨਮੇਂਟ ਸੀਨੀਅਰ ਸਕੰਡਰੀ ਜੂਨੀਅਰ ਮਾਡਲ ਸਕੂਲ, ਫਰਸਟ ਰਨਰਅਪ ਜਲੰਧਰ ਮਾਡਲ ਸਕੂਲ, ਸੈਕੰਡ ਰਨਰਅ ਡੀਐਸਐਸਡੀ ਬਵਾਇਜ ਨੇ ਪ੍ਰਾਪਤ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਅਰਵਿੰਦ ਨੰਦਾ ਨੇ ਜੈਤੂ ਵਿਦਿਆਰਥੀਆਂ ਨੂੰ ਮੋਮੇਂਟੋ ਅਤੇ ਸਰਟੀਫਿਕੇਟ ਦੇ ਕੇ ਸੰਮਾਨਤ ਕੀਤਾ। ਮੰਚ ਸੰਚਾਲਨ ਪ੍ਰੋ. ਸਾਕਸ਼ੀ ਅਤੇ ਪ੍ਰੋ. ਸ਼ਿਵਿਕਾ ਦੱਤਾ ਨੇ ਬਖੂਬੀ ਕੀਤਾ।