ਦੁਆਬਾ ਕਾਲਜ ਦੇ ਵਿੱਖੇ ਮਾਸਟਰਮਾਇੰਡਸ- ਟੈਕਫੈਸਟ ਸਮਾਪਤ
ਜਲੰਧਰ, 20 ਅਕਤੂਬਰ 2022: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਮੈਥੇਮੇਟਿਕਸ ਅਤੇ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਵੱਲੋਂ ਮਾਸਟਰਮਾਇੰਡਸ- ਟੈਕਫੈਸਟ ਦਾ ਅਯੋਜਨ ਡੀਬੀਟੀ ਮਿਨਿਸਟਰੀ ਆਫ ਸਾਇੰਸ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਜਲੰਧਰ ਜ਼ਿਲੇ ਦੇ 12 ਕਾਲਜਾਂ ਦੇ 330 ਵਿਦਿਆਰਥੀਆਂ ਨੇ ਦੂਸਰੇ ਦਿਨ 25 ਇਵੇਂਟਾਂ ਵਿੱਚ ਭਾਗ ਲਿਆ। ਸ਼੍ਰੀ ਚੰਦਰ ਮੋਹਨ – ਪ੍ਰਧਾਨ, ਆਰਿਆ ਸਿੱਖਿਆ ਮੰਡਲ ਅਤੇ ਦੋਆਬਾ ਕਾਲਜ ਮੈਨੇਜਿੰਗ ਕਮੇਟੀ, ਜਲੰਧਰ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਅਰਵਿੰਦ ਨੰਦਾ ਅਤੇ ਡਾ. ਰਾਜੀਵ ਖੋਸਲਾ- ਪ੍ਰੋਗਰਾਮ ਡਾਇਰੈਕਟਰਸ, ਪ੍ਰੋ. ਨਵੀਨ ਜੋਸ਼ੀ ਅਤੇ ਪ੍ਰੋ. ਗੁਲਸ਼ਨ ਸ਼ਰਮਾ- ਅੋਰਗੇਨਾਇਜਿੰਗ ਸੈਕੈ੍ਰਟਰੀਜ਼, ਪ੍ਰੋ. ਕੁਲਦੀਪ ਕੁਮਾਰ ਯਾਦਵ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਦੇ ਭੂਗੋਲਿਕ ਯੁਗ ਵਿੱਚ ਬਹੁਤ ਜ਼ਰੂਰੀ ਹੈ ਕਿ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਨਵੀ ਤਕਨੀਕ ਦੇ ਨਾਲ ਜੋੜਿਆ ਜਾਵੇ ਤਾਕਿ ਉਹ ਆਪਣੇ ਜੀਵਨ ਦੀ ਹਰ ਪ੍ਰੀਖਿਆ ਦੇ ਦੋਰ ਵਿੱਚ ਇਸਦੇ ਬਹੁ ਉਪਯੋਗੀ ਟੂਲਜ਼ ਦੀ ਸਹਾਇਤਾ ਨਾਲ ਸਫਲ ਹੋ ਕੇ ਵਦਿਆ ਰੋਜਗਾਰ ਦੇ ਅਵਸਰ ਪਾਪਤ ਕਰ ਸਕਣ।
ਪ੍ਰੋ. ਨਵੀਨ ਜੋਸ਼ੀ ਨੇ ਕਿਹਾ ਕਿ ਮਾਸਟਰ ਮਾਇੰਡਸ ਟੈਕ ਫੈਸਟ ਇਵੇਂਟ ਕਰਵਾਉਣ ਦਾ ਸਬ ਤੋਂ ਵੱਡਾ ਮਕਸਦ ਸਾਇੰਸ ਅਤੇ ਮੈਥੇਮੈਟਿਕਸ ਵਿਸ਼ੇ ਤੇ ਵਿਦਿਆਰਥੀਆਂ ਦੀ ਰੂਚੀ ਜਗਾਉਣਾ ਅਤੇ ਇਨਾਂ ਦੋਵੇਂ ਵਿਸ਼ੇਆਂ ਤੇ ਸਮੇ ਰਹਿੰਦੇ ਵਿਦਿਆਰਥੀ ਨੂੰ ਕਾਬਲ ਬਣਾ ਕੇ ਵੱਖ ਵੱਖ ਕੰਪੀਟੀਸ਼ਨਾਂ ਦੇ ਯੋਗ ਬਣਾਉਣਾ ਹੈ। ਸਮਾਰੋਹ ਦਾ ਸ਼ੁਭਾਰੰਭ ਸ਼ਮਾ ਰੋਸ਼ਨ ਅਤੇ ਗਣੇਸ਼ ਵੰਦਨਾ ਦੇ ਨਾਲ ਕੀਤਾ ਗਿਆ।
ਮੁੱਖ ਮਹਿਮਾਨ ਸ਼੍ਰੀ ਚੰਦਰ ਮੋਹਨ ਨੇ ਕਿਹਾ ਕਿ ਅੱਜ ਦੇ ਕੰਪੀਟੀਸ਼ਨ ਦੇ ਯੁੱਗ ਵਿੱਚ ਸਾਇੰਸ ਅਤੇ ਟੈਕਨਾਲਜੀ ਵਿਸ਼ੇਆਂ ਦੀ ਮਹਾਰਥ ਹਾਸਿਲ ਹੋਣਾ ਬਹੁਤ ਜ਼ਰੂਰੀ ਹੈ ਤਾਕਿ ਉਹ ਅੱਜ ਦੇ ਦੋਰ ਵਿੱਚ ਇਨਾਂ ਤਕਨੀਕਾਂ ਦਾ ਇਸਤੇਮਾਲ ਕਰ ਕੇ ਆਪਣੇ ਆਪਣੇ ਖੇਤਰਾਂ ਵਿੱਚ ਸਫਲ ਹੋ ਸਕਣ। ਉਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੂਰਾ ਸੰਸਾਰ ਤਕਨੀਕੀ ਵਰਕਫੋਰਸ ਦੇ ਲਈ ਭਾਰਤ ਤੇ ਨਿਰਭਰ ਹੋਵੇਗਾ। ਇਹਨਾਂ ਨਵੀ ਤਕਨੀਕਾਂ ਵਿੱਚ ਕਾਬਲ ਹੋ ਕੇ ਵਿਦਿਆਰਥੀਆਂ ਨੂੰ ਇਸ ਅਵਸਰ ਦਾ ਲਾਭ ਲੈਣਾ ਚਾਹੀਦਾ ਹੈ।
ਦੂਸਰੇ ਦਿਨ ਵਿਦਿਆਰਥੀਆਂ ਨੇ ਆਈਟੀ ਕਿਵਜ਼, ਸਾਇੰਸ ਕਿਵਜ਼, ਪੇਪਰ ਪ੍ਰੇਜੇਂਟੇਸ਼ਨ, ਏਕਟੇਂਪੋਰ, ਮੈਥੇਮੇਟਿਕਸ ਫਾਰ ਫਨ, ਇੰਜਵਾਏਮੇਂਟ ਐਂਡ ਕ੍ਰਿਏਟਿਵਿਟੀ, ਅਕਾਦਮਿਕ ਰਾਇਟਿੰਗ, ਈ-ਮਿਕਸ ਐਂਡ ਮੈਚ, ਪੋਸਟਰ ਮੈਕਿੰਗ, ਨੇਟ ਸੇਵੀ, ਲੋਜਿਕ ਡਿਵੈਲਪਮੇਂਟ, ਸਾਫਟਵੇਅਰ ਸ਼ੋਕੇਸ, ਮੋਬਾਇਲ ਐਪਲੀਕੇਸ਼ਨ ਸ਼ੋਕੇਸ, ਮੈਥੇਮੈਟਿਕਲ ਅੋਰੀਗਾਮੀ, ਪ੍ਰੀ-ਪਿ੍ਰਪੇਅਡ ਪੋਸਟਰ, ਐਡਮੈਡਸ਼ੋ, ਮਿਮਿਕਰੀ, ਰੰਗੋਲੀ, ਬੇਸਟ ਸਾਇੰਸ ਟੀਚਰ ਆਦਿ ਇਵੇਂਟ ਕਰਵਾਏ ਗਏ। ਅੋਵਰਆਲ ਟਰਾਫੀ ਖਾਲਸਾ ਕਾਲਜ ਜਲੰਧਰ, ਫਰਸਟ ਰਨਰਅਪ ਡੀਏਵੀ ਕਾਲਜ ਜਲੰਧਰ, ਸੈਕੰਡ ਰਨਰਅਪ ਕੇਐਮਵੀ ਜਲੰਧਰ ਦੇ ਵਿਦਿਆਰਥੀਆਂ ਨੇ ਜਿੱਤੀ। ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲ ਅਤੇ ਪ੍ਰੋ. ਅਰਵਿੰਦ ਨੰਦਾ ਨੇ ਜੈਤੂ ਵਿਦਿਆਰਥੀਆਂ ਨੂੰ ਮੋਮੇਂਟੋ ਅਤੇ ਸਰਟੀਫਿਕੇਟ ਦੇ ਕੇ ਸੰਮਾਨਤ ਕੀਤਾ। ਮੰਚ ਸੰਚਾਲਨ ਪ੍ਰੋ. ਸਾਕਸ਼ੀ ਅਤੇ ਡਾ. ਸ਼ਿਵਿਕਾ ਦੱਤਾ ਨੇ ਬਖੂਬੀ ਕੀਤਾ।