ਜਰਖੜ ਵਿਖੇ ਮਾਤਾ ਗੁਰਮੀਤ ਕੌਰ ਅਤੇ ਹਾਕੀ ਖਿਡਾਰੀ ਗੁਰਿੰਦਰਪਾਲ ਸਿੰਘ ਵੜੈਚ ਯਾਦਗਾਰੀ ਹਾਕੀ ਲੀਗ ਸ਼ੁਰੂ
ਸੀਨੀਅਰ ਵਰਗ ਵਿੱਚ 8 ਜੂਨੀਅਰ ਵਰਗ ਚ 6 ਟੀਮਾਂ ਲੈ ਰਹੀਆਂ ਹਨ ਹਿੱਸਾ
ਲੁਧਿਆਣਾ: ਜਰਖੜ ਹਾਕੀ ਅਕੈਡਮੀ ਵੱਲੋਂ ਕੌਮੀ ਹਾਕੀ ਖਿਡਾਰੀ ਮਨਵਿੰਦਰ ਸਿੰਘ ਦੀ ਮਾਤਾ ਗੁਰਮੀਤ ਕੌਰ ਅਤੇ ਸਵਰਗੀ ਹਾਕੀ ਖਿਡਾਰੀ ਗੁਰਿੰਦਰਪਾਲ ਸਿੰਘ ਵੜੈਚ ਦੀ ਯਾਦ ਨੂੰ ਸਮਰਪਤ ਜਰਖੜ ਹਾਕੀ ਸਟੇਡੀਅਮ ਵਿਖੇ 7-ਏ-ਸਾਈਡ ਹਾਕੀ ਲੀਗ ਧੂਮ ਧੜੱਕੇ ਨਾਲ ਸ਼ੁਰੂ ਹੋਈ ।
ਇਸ ਹਾਕੀ ਲੀਗ ਦੇ ਵਿੱਚ ਸੀਨੀਅਰ ਵਰਗ ਦੀਆਂ 8 ਅਤੇ ਸਬ ਜੂਨੀਅਰ ਵਰਗ ਦੀਆਂ 6 ਟੀਮਾਂ ਹਿੱਸਾ ਲੈ ਰਹੀਆਂ ਹਨ ਇਸ ਰਾਜ ਪੱਧਰੀ ਹਾਕੀ ਲੀਗ ਦਾ ਉਦਘਾਟਨ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਕੀਤਾ । ਅੱਜ ਦੇ ਸੀਨੀਅਰ ਵਰਗ ਦੇ ਮੈਚਾਂ ਵਿੱਚ ਗਿੱਲ ਸਪੋਰਟਸ ਕਲੱਬ ਧਮੋਟ ਨੇ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੂੰ 5-2 ਗੋਲਾਂ ਨਾਲ ਹਰਾਇਆ , ਜਦਕਿ ਦੂਸਰਾ ਮੈਚ ਜਰਖੜ ਅਕੈਡਮੀ ਅਤੇ ਬਾਈ ਕੋਚ ਦਰਸ਼ਨ ਸਿੰਘ ਇਲੈਵਨ ਵਿਚਕਾਰ 6-6 ਗੋਲਾਂ ਤੇ ਬਰਾਬਰ ਰਿਹਾ ,ਅੱਜ ਦੇ ਤੀਸਰੇ ਮੈਚ ਵਿੱਚ ਗਿੱਲ ਸਪੋਰਟਸ ਕਲੱਬ ਘਵੱਦੀ ਨੇ ਅਮਰਗੜ੍ਹ ਨੂੰ 7-4 ਗੋਲਾਂ ਨਾਲ ਹਰਾਇਆ ।
ਜੂਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਨਨਕਾਣਾ ਪਬਲਿਕ ਸਕੂਲ ਰਾਮਪੁਰ ਛੰਨਾ 6-3 ਗੋਲਾਂ/ ਨਾਲ ਹਰਾਇਆ, ਇਸ ਮੈਚ ਵਿੱਚ ਜਰਖੜ ਵੱਲੋਂ ਮਾਨਵ ਨੇ 4 ਗੁਰਜੋਤ ਅਤੇ ਗੈਵੀ ਨੇ 1-1 ਗੋਲ ਕੀਤਾ ਜਦ ਕਿ ਨਨਕਾਣਾ ਸਾਹਿਬ ਸਕੂਲ ਵੱਲੋਂ ਰਮਨਦੀਪ , ਨਵਦੀਪ, ਮਹਿਕ ਨੇ 1-1 ਗੋਲ ਕੀਤਾ। ਜਦਕਿ ਆਖ਼ਰੀ ਸਬ ਜੂਨੀਅਰ ਮੈਚ ਵਿੱਚ ਅਮਰਗੜ੍ਹ ਸਕੂਲ ਨੇ ਘਵੱਦੀ ਸਕੂਲ ਨੂੰ 8-2 ਗੋਲਾਂ ਨਾਲ ਹਰਾਇਆ । ਜੇਤੂ ਟੀਮ ਵੱਲੋਂ ਅੰਗਦ ਨੇ 5 , ਜਸ਼ਨਦੀਪ ਸਿੰਘ ਨੇ 2 ਹਰਸਿਮਰਨ ਸਿੰਘ ਨੇ 1 ਗੋਲ ਕੀਤਾ ਜਦਕਿ ਘਵੱਦੀ ਵੱਲੋਂ ਇਕਬਾਲ ਸਿੰਘ ਅਤੇ ਅਮਨਬੀਰ ਸਿੰਘ ਨੇ 1-1 ਗੋਲ ਕੀਤਾ । ਇਸ ਮੌਕੇ ਮਨਵਿੰਦਰ ਸਿੰਘ ਮਨੀ ,ਗੁਰਸਤਿੰਦਰ ਸਿੰਘ ਪਰਗਟ ,ਗੁਰਦੀਪ ਸਿੰਘ ਟੀਟੂ ਕਿਲਾ ਰਾਇਪੁਰ ,ਰਵਿੰਦਰ ਸਿੰਘ ਕਾਲਾ ਘਵੱਦੀ, ਸੰਪੂਰਨ ਸਿੰਘ ਘਵੱਦੀ ,ਕੁਲਵਿੰਦਰ ਸਿੰਘ ਟੋਨੀ , ਜਤਿੰਦਰਪਾਲ ਸਿੰਘ ਦੁਲੇਅ, ਮਨਜੀਤ ਸਿੰਘ ਮੋਹਲਾ ਖਡੂਰ , ਗੁਰਪ੍ਰੀਤ ਸਿੰਘ ਘਵੱਦੀ,ਜਗਦੇਵ ਸਿੰਘ ਜਰਖੜ , ਨੋਨਾ ਕਿਲ੍ਹਾ ਰਾਇਪੁਰ ਅੱਜ ਹੋਰ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ ਇਸ ਲੀਗ ਦੇ ਅਗਲੇ ਗੇੜ ਦੇ ਮੁਕਾਬਲੇ 21 ਜੁਲਾਈ ਦਿਨ ਬੁੱਧਵਾਰ ਨੂੰ ਖੇਡੇ ਜਾਣਗੇ ।