ਕਰਫ਼ਿਊ ਦੇ ਦੌਰਾਨ ਲੋਕਾਂ ਦੀ ਮਦਦ ਲਈ ਫ਼ਿਰੋਜਪੁਰ ਪੁਲਿਸ ਨੇ ਫ਼ੀਲਡ ਵਿੱਚ ਉਤਾਰੀ ਸਪੈਸ਼ਲ ਟੀਮ ' ਮੇ ਆਈ ਹੈਲਪ ਯੂ'
ਸਾਂਝ ਕੇਂਦਰਾਂ ਵਿੱਚ ਕੰਮ ਕਰਣ ਵਾਲੇ 24 ਮੁਲਾਜ਼ਮ ਸਿਵਲ ਡਰੇਸ ਵਿੱਚ ਘਰ - ਘਰ ਪਹੁੰਚ ਕੇ ਲੋਕਾਂ ਨੂੰ ਕਰ ਰਹੇ ਹਨ ਮਦਦ ਦੀ ਪੇਸ਼ਕਸ਼
ਫ਼ਿਰੋਜਪੁਰ: ਕਰਫ਼ਿਊ ਦੇ ਦੌਰਾਨ ਲੋਕਾਂ ਦੀ ਮਦਦ ਲਈ ਫ਼ਿਰੋਜਪੁਰ ਪੁਲਿਸ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ । ਐਸਐਸਪੀ ਫ਼ਿਰੋਜਪੁਰ ਸ਼੍ਰੀ ਭੁਪਿੰਦਰ ਸਿੰਘ ਵੱਲੋਂ ਬੁੱਧਵਾਰ ਨੂੰ ਫ਼ੀਲਡ ਵਿੱਚ 24 ਪੁਲਿਸ ਮੁਲਾਜ਼ਮਾਂ ਦੀ ਟੀਮ ਉਤਾਰੀ ਗਈ ਹੈ ਅਤੇ ਇਸ ਟੁਕੜੀ ਦਾ ਨਾਮ ਹੈ- "ਮੇ ਆਈ ਹੈਲਪ ਯੂ" ਯਾਨੀ ਕੀ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ।
ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਸ਼੍ਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਸਾਰੇ ਮੁਲਾਜ਼ਮ ਸਾਂਝ ਕੇਂਦਰਾਂ ਵਿੱਚ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਲੋਕ ਸੇਵਾ ਦੇ ਕਾਰਜ ਵਿੱਚ ਲਗਾਇਆ ਗਿਆ ਹੈ। ਸਾਰੇ ਮੁਲਾਜ਼ਮਾਂ ਕੋਲ ਆਪਣੇ ਬਾਈਕਸ ਹਨ, ਜਿਸ ਉੱਤੇ ਉਨ੍ਹਾਂ ਦਾ ਨਾਮ ਅਤੇ ਮੋਬਾਈਲ ਨੰਬਰ ਦਿੱਤਾ ਗਿਆ ਹੈ । ਇਹ ਵੇਰਵਾ ਬਾਈਕ ਦੀ ਹੈਡਲਾਇਟ ਦੇ ਉੱਪਰ ਵੱਡੇ-ਵੱਡੇ ਅੱਖਰਾਂ ਵਿੱਚ ਲਗਾਇਆ ਗਿਆ ਹੈ ਤਾਂਕਿ ਲੋਕ ਇਨ੍ਹਾਂ ਨਾਲ ਸੰਪਰਕ ਕਰ ਸਕਣ । ਪੂਰੇ ਸ਼ਹਿਰ ਨੂੰ ਚਾਰ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਵਿੱਚ ਪੰਜ ਤੋਂ ਛੇ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ । ਇਹ ਮੁਲਾਜ਼ਮ ਆਪਣੀ ਬਾਈਕ ਉੱਤੇ ਆਪਣੇ-ਆਪਣੇ ਏਰੀਆ ਵਿੱਚ ਘੁੰਮਣਗੇ ਅਤੇ ਲੋਕਾਂ ਨੂੰ ਮਦਦ ਦੀ ਪੇਸ਼ਕਸ਼ ਕਰਨਗੇ ।
ਐਸਐਸਪੀ ਸ਼੍ਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਕਿਸੇ ਨੂੰ ਕੋਈ ਮੈਡੀਕਲ ਐਮਰਜੇਂਸੀ ਹੈ , ਕਿਸੇ ਨੂੰ ਰਾਸ਼ਨ ਚਾਹੀਦਾ ਹੈ , ਘਰ ਵਿੱਚ ਦੁੱਧ ਖ਼ਤਮ ਹੋ ਗਿਆ ਹੈ ਜਾਂ ਫਿਰ ਏਲਪੀਜੀ ਸਿਲੈਂਡਰ ਨਹੀਂ ਹੈ , ਇਹ ਮੁਲਾਜ਼ਮ ਲੋਕਾਂ ਵੱਲੋਂ ਮਦਦ ਲਈ ਪੁੱਛਣਗੇ । ਲੋਕਾਂ ਵੱਲੋਂ ਮੰਗੀ ਗਈ ਮਦਦ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਣਗੇ ਅਤੇ ਇਸ ਤਰ੍ਹਾਂ ਇਹ ਸਾਰੇ ਮੁਲਾਜ਼ਮ ਜਨਤਾ ਅਤੇ ਪੁਲਿਸ-ਪ੍ਰਸ਼ਾਸਨ ਦੇ ਵਿੱਚ ਕੜੀ ਦਾ ਕੰਮ ਕਰਨਗੇ । ਇਹ ਮੁਲਾਜ਼ਮ ਲੋਕਾਂ ਤੱਕ ਕਰਫ਼ਿਊ ਦੌਰਾਨ ਰਾਸ਼ਨ , ਦਵਾਈਆਂ , ਮੈਡੀਕਲ ਹੈਲਪ ਪਹੁੰਚਾਉਣ ਲਈ ਕਦਮ ਚੁੱਕਣਗੇ ਤਾਂਕਿ ਉਨ੍ਹਾਂ ਨੂੰ ਕਰਫ਼ਿਊ ਦੇ ਵਿੱਚ ਕੋਈ ਪਰੇਸ਼ਾਨੀ ਪੇਸ਼ ਨਹੀਂ ਆਏ ।
ਉਨ੍ਹਾਂ ਨੇ ਇਸ ਸਪੈਸ਼ਲ ਟੀਮ ਦੇ ਮੋਬਾਈਲ ਨੰਬਰਾਂ ਦੀ ਸੂਚੀ ਵੀ ਸਾਂਝਾ ਕੀਤੀ ਗਈ ਹੈ , ਜਿਨ੍ਹਾਂ ਨੂੰ ਲੋਕ ਜ਼ਰੂਰਤ ਦੇ ਮੁਤਾਬਿਕ ਕਾਲ ਕਰ ਸਕਦੇ ਹਨ ।