ਕਰੋਨਾ ਵਾਇਰਸ ਦੇ ਮੱਦੇਨਜ਼ਰ ਨਗਰ ਫਿਰੋਜ਼ਪੁਰ ਕੌਂਲ ਵੱਲੋਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਸੈਨੇਟਾਇਜ਼ਰ ਅਤੇ ਡਿਸਇੰਨਫੈਕਟਡ ਸਪਰੇਅ ਦਾ ਕੀਤਾ ਜਾ ਰਿਹਾ ਛਿੜਕਾਓ
ਹੁਣ ਤੱਕ 21 ਵਾਰਡਾਂ ਵਿਚ ਕੀਤੀ ਸਪਰੇਅ
ਫਿਰੋਜ਼ਪੁਰ: ਕਰੋਨਾ ਦੇ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਜਿੱਥੇ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਆਪਣੀਆਂ ਸੇਵਾਵਾਂ ਦਿਨ-ਰਾਤ ਦੇ ਰਹੇ ਹਨ, ਉੱਥੇ ਨਗਰ ਕੌਂਸਲ ਫਿਰੋਜ਼ਪੁਰ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਸ਼ਹਿਰ ਵਾਸੀਆਂ ਨੂੰ ਕਰੋਨਾ ਵਾਇਰਸ ਤੋ ਬਚਾਉਣ ਲਈ ਆਪਣੀਆਂ ਸੇਵਾਵਾਂ ਨਿਰੰਤਰ ਦੇ ਰਹੇ ਹਨ। ਸਰਕਾਰ ਦੀਆ ਹਦਾਇਤਾਂ ਅਨੁਸਾਰ ਇਸ ਵਾਇਰਸ ਤੋ ਬਚਾਅ ਲਈ ਨਗਰ ਕੌਂਸਲ ਵੱਲੋਂ ਕਰਫ਼ਿਊ ਦੌਰਾਨ 6 ਆਟੋ ਰਿਕਸ਼ਾ ਰਾਹੀ ਸ਼ਹਿਰ ਵਾਸੀਆਂ ਨੂੰ ਸਰਕਾਰ ਦੀਆ ਹਦਾਇਤਾਂ ਅਤੇ ਕਰਫ਼ਿਊ ਦੀਆ ਸ਼ਰਤਾਂ ਦੀ ਪਾਲਨਾ ਅਤੇ ਘਰ ਅੰਦਰ ਰਹਿਣ ਦੀ ਚੇਤਾਵਨੀ ਸਬੰਧੀ ਨਿਰੰਤਰ ਮੁਨਿਆਦੀ ਕਰਵਾਈ ਜਾ ਰਹੀ ਹੈ ਤਾਂ ਜੋ ਲੋਕ ਇਸ ਪ੍ਰਤੀ ਸੁਚੇਤ ਅਤੇ ਜਾਗਰੂਕ ਰਹਿਣ ।ਨਗਰ ਕੌਂਸਲ ਦੇ ਪ੍ਰੋਗਰਾਮ ਕੁਆਰਡੀਨੇਟਰ ਅਤੇ ਮੋਟੀਵੇਟਰ ਸ਼ਹਿਰ ਦੇ ਵੱਖ-ਵੱਖ ਹਿੱਸੀਆਂ ਵਿਚ ਜਿੱਥੇ ਕੋਈ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਕਰੋਨਾ ਵਾਇਰਸ ਤੋ ਬਚਾਅ ਲਈ ਜਾਗਰੂਕ ਕਰ ਰਹੇ ਹਨ ਅਤੇ ਉਹਨਾ ਨੂੰ ਘਰ ਅੰਦਰ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ।
ਇਸ ਤੋਂ ਇਲਾਵਾ ਨਗਰ ਕੌਂਸਲ ਵੱਲੋਂ ਬਣਾਏ ਗਏ ਸ਼ਡਿਊਲ ਅਨੁਸਾਰ ਸ਼ਹਿਰ ਦੇ ਵੱਖ-ਵੱਖ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਏ ਤੋ ਇਲਾਵਾ ਪਬਲਿਕ ਸਥਾਨਾਂ ਤੇ ਸੈਨੇਟਾਇਜ਼ਰ ਅਤੇ ਡਿਸਇੰਨਫੈਕਟਡ ਸਪਰੇਅ ਦਾ ਛਿੜਕਾਓ ਕਰਵਾਇਆ ਜਾ ਰਿਹਾ ਹੈ। ਜਿੰਨਾ ਸਥਾਨਾਂ ਤੇ ਪਬਲਿਕ ਦੇ ਹੱਥ ਲਗਾਉਣ ਦੇ ਅਸਾਰ ਹੁੰਦੇ ਹਨ, ਜਿਵੇਂ ਕਿ ਲੋਕਾਂ ਦੇ ਘਰਾਂ ਦੇ ਦਰਵਾਜ਼ੇ, ਗਰੀਲਾ, ਪਬਲਿਕ ਸਥਾਨ, ਚੌਂਕਾ ਅਤੇ ਕਮਰਸ਼ੀਅਲ ਏਰੀਏ ਦੇ ਛਟਰ, ਰੇਲਿੰਗ ਆਦਿ ਤੇ ਡਿਸਇੰਨਫੈਕਟ ਸਪਰੇਅ ਤੇ ਹੁਣ ਤੱਕ 21 ਵਾਰਡਾਂ ਦੇ ਵੱਖ-ਵੱਖ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਏ ਨੂੰ ਸੈਨੇਟਾਇਜ ਕੀਤਾ ਜਾ ਚੁੱਕਾ ਹੈ। ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਸ਼ਹਿਰ ਦੇ ਵੱਖ-ਵੱਖ ਸਥਾਨਾਂ ਅੰਦਰ ਸਪੈਸ਼ਲ ਸਫ਼ਾਈ ਅਭਿਆਨ ਚਲਾਏ ਜਾ ਰਹੇ ਹਨ।
ਕਾਰਜ ਸਾਧਕ ਅਫਸਰ ਪਰਮਿੰਦਰ ਸਿੰਘ ਸੁਖੀਜਾ ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ ਅਤੇ ਗੁਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੀਆ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਸ਼ਹਿਰ ਅੰਦਰ ਸਫ਼ਾਈ, ਗਾਰਬੇਜ਼ ਦੀ ਕਲੈਕਸ਼ਨ, ਸ਼ਹਿਰ ਨੂੰ ਸੈਨੇਟਾਇਜ ਆਦਿ ਦਾ ਕੰਮ ਨਿਰੰਤਰ ਚੱਲ ਰਿਹਾ ਹੈ। ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਭਿਆਨਕ ਬਿਮਾਰੀ ਤੋ ਬਚਾਅ ਲਈ ਘਰ ਤੋ ਬਾਹਰ ਨਾ ਨਿਕਲਣ, ਘੱਟ ਤੋ ਘੱਟ ਕਚਰਾ ਪੈਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਗੰਭੀਰ ਮਹੱਲ ਨੂੰ ਦੇਖਦੇ ਹੋਏ ਰਸੋਈ ਦੇ ਗਾਰਬੇਜ਼ ਤੋ ਘਰ ਅੰਦਰ ਹੀ ਖਾਦ ਤਿਆਰ ਕੀਤੀ ਜਾਵੇ। ਆਪਣੇ ਆਸ-ਪਾਸ ਸਫ਼ਾਈ ਰੱਖੀ ਜਾਵੇ। ਤੁਹਾਡੀ ਸੁੱਰਖਿਆ ਲਈ ਨਗਰ ਕੌਂਸਲ ਦੀ ਸਮੁੱਚੀ ਟੀਮ 24 ਘੰਟੇ ਤਿਆਰ ਹੈ। ਇਸ ਲਈ ਸਭ ਦੀ ਸੁਰੱਖਿਆ ਲਈ ਤੁਸੀਂ ਘਰ ਅੰਦਰ ਹੀ ਰਹੋ।