ਸਿਵਲ ਹਸਪਤਾਲ ਦੇ ਬਲੱਡ ਬੈਂਕ ਲਈ ਯੁਵਕ ਸੇਵਾਵਾਂ ਕਲੱਬਾਂ ਦੇ ਨੌਜਵਾਨਾਂ ਨੇ 7 ਯੂਨਿਟ ਖੂਨਦਾਨ ਕੀਤਾ

ਤਾਂ ਜੋ ਹਸਪਤਾਲਾਂ ਵਿੱਚ ਆ ਰਹੀ ਖੂਨ ਦੀ ਕਮੀ ਕਾਰਨ ਮਰੀਜ਼ਾਂ ਦੇ ਇਲਾਜ ਵਿੱਚ ਮੁਸ਼ਕਲ ਪੇਸ਼ ਨਾ ਆਵੇ

ਸਿਵਲ ਹਸਪਤਾਲ ਦੇ ਬਲੱਡ ਬੈਂਕ ਲਈ ਯੁਵਕ ਸੇਵਾਵਾਂ ਕਲੱਬਾਂ ਦੇ ਨੌਜਵਾਨਾਂ ਨੇ 7 ਯੂਨਿਟ ਖੂਨਦਾਨ ਕੀਤਾ

ਫਿਰੋਜ਼ਪੁਰ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਦੇ ਬਲੱਡ ਬੈਂਕ ਲਈ ਖੂਨਦਾਨ ਕਰਨ ਦੀ ਅਪੀਲ ਤੋਂ ਬਾਅਦ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਵੱਲੋਂ ਵੀ ਵਿਭਾਗ ਨਾਲ ਸਬੰਧਤ ਪੇਂਡੂ ਯੂਥ ਕਲੱਬਾਂ, ਰੈੱਡ ਰੀਬਨ ਕਲੱਬਾਂ ਅਤੇ ਕੌਮੀ ਸੇਵਾ ਯੋਜਨਾ ਯੂਨਿਟਾਂ ਦੇ ਮੈਂਬਰਾਂ  ਨੂੰ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਦੇ  ਸਿਵਲ ਹਸਪਤਾਲ, ਫਿਰੋਜ਼ਪੁਰ ਵਿਖੇ ਆ ਕੇ ਖੂਨਦਾਨ ਕਰਨ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਹਸਪਤਾਲਾਂ ਵਿੱਚ ਆ ਰਹੀ ਖੂਨ ਦੀ ਕਮੀ ਕਾਰਨ ਮਰੀਜ਼ਾਂ ਦੇ ਇਲਾਜ ਵਿੱਚ ਮੁਸ਼ਕਲ ਪੇਸ਼ ਨਾ ਆਵੇ।
ਇਸ ਅਪੀਲ ਦੇ ਮੱਦੇਨਜ਼ਰ ਯੁਵਕ ਸੇਵਾਵਾਂ ਕਲੱਬਾਂ ਦੇ ਮੈਂਬਰਾਂ ਵੱਲੋ ਸਿਵਲ ਹਸਤਪਤਾਲ ਫਿਰੋਜ਼ਪੁਰ ਵਿਖੇ  7 ਯੂਨਿਟ ਖੂਨਦਾਨ ਕਰਵਾਇਆ ਗਿਆ, ਜਿਸ ਵਿਚ ਵਿਕਰਮਜੀਤ ਸਿੰਘ ਸਟੇਟ ਅਵਾਰਡੀ ਪ੍ਰਧਾਨ ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਰਜਿੰਦਰ ਸਿੰਘ ਅਤੇ ਬਲਕਾਰ ਸਿੰਘ ਪਿੰਡ ਪੋਜ਼ੋ ਕੇ ਉਤਾੜ, ਜੱਜ ਸਿੰਘ ਦੋਨਾ ਤੇਲੂ ਮੱਲ, ਦਲਵਿੰਦਰ ਸਿੰਘ ਬੱਬੂ, ਸੰਤੋਖ ਕੁਮਾਰ ਅਤੇ ਹਰਜਿੰਦਰ ਸਿੰਘ ਪਿੰਡ ਫਿਰੋਜ਼ਸ਼ਾਹ ਵੱਲੋਂ ਖੂਨਦਾਨ ਕੀਤਾ ਗਿਆ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਗਜੀਤ ਸਿੰਘ ਚਾਹਲ ਨੇ ਇਸ ਕੰਮ ਲਈ ਦਸਮੇਸ਼ ਯੁਵਕ ਸੇਵਾਵਾਂ ਕਲੱਬ ਦਾ ਧੰਨਵਾਦ ਕੀਤਾ ਤੇ ਹੋਰਨਾਂ ਕਲੱਬਾਂ ਦੇ ਮੈਂਬਰਾਂ ਨੂੰ ਵੀ ਕਰਫ਼ਿਊ ਦੇ ਨਿਯਮਾਂ ਦੀ ਪਾਲਨਾ ਕਰਦੇ ਹੋਏ ਖ਼ੂਨਦਾਨ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਰੈੱਡਕਰਾਸ ਸ਼ਾਖਾ ਜਾਂ ਸਿਵਲ ਹਸਪਤਾਲ ਨਾਲ ਸੰਪਰਕ ਕਰ ਕੇ ਨਿਸ਼ਚਿਤ ਮਿਤੀ ਲੈ ਕੇ ਖ਼ੂਨਦਾਨ ਕਰ ਸਕਦਾ ਹੈ।