MISSION TANDRUST PUNJAB: HEALTH DEPARTMENT TO IMPART YOGA TRAINING TO RESIDENTS AT HEALTH WELLNESS CENTRES ON JUNE 21

Author(s): City Air NewsLudhiana, June 14, 2019: With an aim to provide clean air, water, environment and a health lifestyle, the Punjab government has already started Mission Tandrust Punjab, which is running successfully ever since its...

MISSION TANDRUST PUNJAB:  HEALTH DEPARTMENT TO IMPART YOGA TRAINING TO RESIDENTS AT HEALTH WELLNESS CENTRES ON JUNE 21
Author(s): 

Ludhiana, June 14, 2019: With an aim to provide clean air, water, environment and a health lifestyle, the Punjab government has already started Mission Tandrust Punjab, which is running successfully ever since its launch. The Health Department is making efforts to ensure that people get cured with the help of yoga rather than medication. On the occasion of International Yoga Day on June 21, a large number of people would be connected to yoga.

While providing information, District Family Welfare Officer Dr SP Singh informed that the health department has decided to hold yoga training sessions in all 100 health wellness centres of district Ludhiana. A special training session for all Community Health Officers in this regard was organised at Civil Hospital, here today.

On this occasion, Dr Mohandeep Kaur AMO, Dr Hemant Kumar AMO, Yoga teacher Mr Ashok Goyal and Mr Devi Dyal imparted yoga training from 7:30 am to 8:30 am today. On this occasion, all Community Health Officers were asked to ensure that maximum number of people in their respective areas are connected with yoga on June 21, 2019.

Dr SP Singh informed that not only the health wellness centres, but such functions would also be organised in other health institutions of the district so that maximum number of people get connected with yoga and people can lead a healthy life. He informed that special yoga classes are being organised daily at Civil Hospital, here. A large number of patients and their relatives are also participating in this programme as well.

He informed that the health department is planning to start this yoga training programme in all Community Health Officers, Health Centres, dispensaries etc. He informed that Civil Surgeon Dr Parvinder Pal Singh Sidhu has directed the health department officials that at places where Ayurvedic Medical Officers are deputed, their maximum use should be taken so that large number of people can be benefitted from them. He has also appealed to the residents to attend this yoga training on the occasion of International Yoga Day on June 21, 2019.

Punjabi Translation:
ਸਿਹਤ ਵਿਭਾਗ ਵੱਲੋਂ 21 ਜੂਨ ਨੂੰ ਹੈੱਲਥ ਵੈੱਲਨੈੱਸ ਸੈਂਟਰਾਂ ਵਿੱਚ ਲੋਕਾਂ ਨੂੰ ਯੋਗਾ ਬਾਰੇ ਦਿੱਤੀ ਜਾਵੇਗੀ ਸਿਖ਼ਲਾਈ
ਲੁਧਿਆਣਾ, 14 ਜੂਨ, 2019: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਫ਼ ਹਵਾ, ਪਾਣੀ, ਵਾਤਾਵਰਣ ਅਤੇ ਚੰਗਾ ਨਿਰੋਗ ਜੀਵਨ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਨੂੰ ਸਿਹਤ ਵਿਭਾਗ ਨੇ ਲੋਕਾਂ ਤੱਕ ਲਿਜਾਣ ਦਾ ਤਹੱਈਆ ਕੀਤਾ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬੇਲੋੜੀਆਂ 'ਦਵਾਈਆਂ' ਦੀ ਜਗ•ਾਂ 'ਯੋਗ' ਰਾਹੀਂ ਨਿਰੋਗ ਕਰਨ ਲਈ ਉਪਰਾਲੇ ਸ਼ੁਰੂ ਕੀਤੇ ਗਏ ਹਨ। ਵਿਭਾਗ ਵੱਲੋਂ ਮਿਤੀ 21 ਜੂਨ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵੱਡੀ ਪੱਧਰ 'ਤੇ ਲੋਕਾਂ ਨੂੰ ਯੋਗ ਨਾਲ ਜੋੜਿਆ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਪਰਿਵਾਰ ਭਲਾਈ ਅਫ਼ਸਰ ਡਾ. ਐੱਸ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਮਿਤੀ 21 ਜੂਨ ਨੂੰ ਜ਼ਿਲ•ਾ ਲੁਧਿਆਣਾ ਵਿੱਚ ਖੁੱਲ•ੇ ਸਾਰੇ 100 ਹੈੱਲਥ ਵੈੱਲਨੈੱਸ ਸੈਂਟਰਾਂ ਵਿੱਚ ਯੋਗਾ ਟ੍ਰੇਨਿੰਗ ਸੈਸ਼ਨ ਕਰਾਉਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਅੱਜ ਸਮੂਹ ਕਮਿਊਨਿਟੀ ਹੈੱਲਥ ਅਫ਼ਸਰਾਂ (ਸੀ. ਐੱਚ. ਓਜ਼) ਲਈ ਟ੍ਰੇਨਿੰਗ ਸੈਸ਼ਨ ਸਥਾਨਕ ਸਿਵਲ ਹਸਪਤਾਲ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਮੋਹਨਦੀਪ ਕੌਰ ਏ. ਐੱਮ. ਓ., ਡਾ. ਹੇਮੰਤ ਕੁਮਾਰ ਏ. ਐੱਮ. ਓ., ਯੋਗਾ ਅਧਿਆਪਕ ਸ੍ਰੀ ਅਸ਼ੋਕ ਗੋਇਲ ਤੇ ਸ੍ਰੀ ਦੇਵੀ ਦਿਆਲ ਨੇ ਸਵੇਰੇ 7.30 ਵਜੇ ਤੋਂ ਲੈ ਕੇ 8.30 ਵਜੇ ਤੱਕ ਯੋਗ ਕਿਰਿਆਵਾਂ ਬਾਰੇ ਸਿਖ਼ਲਾਈ ਦਿੱਤੀ। ਸਿਖ਼ਲਾਈ ਦੌਰਾਨ ਸੀ. ਐੱਚ. ਓਜ਼ ਨੂੰ ਕਿਹਾ ਗਿਆ ਕਿ ਉਹ 21 ਜੂਨ ਨੂੰ ਸੰਬੰਧਤ ਖੇਤਰਾਂ ਦੇ ਲੋਕਾਂ ਨੂੰ ਯੋਗ ਕਿਰਿਆਵਾਂ ਬਾਰੇ ਸਿਖ਼ਲਾਈ ਦੇ ਕੇ ਉਨ•ਾਂ ਨੂੰ ਯੋਗਾ ਨਾਲ ਜੋੜਨ।
ਡਾ. ਸਿੰਘ ਨੇ ਦੱਸਿਆ ਕਿ ਇਕੱਲੇ ਹੈੱਲਥ ਵੈੱਲਨੈੱਸ ਸੈਂਟਰਾਂ ਵਿੱਚ ਹੀ ਨਹੀਂ, ਸਗੋਂ ਜ਼ਿਲ•ੇ ਅੰਦਰ ਪੈਂਦੀਆਂ ਹੋਰ ਸਿਹਤ ਸੰਸਥਾਵਾਂ ਵਿੱਚ ਵੀ ਅਜਿਹੀਆਂ ਯੋਗ ਕਿਰਿਆਵਾਂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਯੋਗ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾ ਸਕੇ ਅਤੇ ਲੋਕ ਆਪਣੇ ਜੀਵਨ ਨੂੰ ਸਿਹਤਮੰਦ ਅਤੇ ਆਨੰਦਮਈ ਬਣਾ ਸਕਣ। ਉਨ•ਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਥਾਨਕ ਸਿਵਲ ਹਸਪਤਾਲ ਵਿੱਚ ਹੁਣ ਵੀ ਰੋਜ਼ਾਨਾ ਸਵੇਰੇ ਯੋਗ ਸਿਖ਼ਲਾਈ ਪ੍ਰੋਗਰਾਮ ਸਫ਼ਲਤਾਪੂਰਵਕ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਮਰੀਜ਼ ਅਤੇ ਉਨ•ਾਂ ਦੇ ਰਿਸ਼ਤੇਦਾਰ ਭਾਗ ਲੈਂਦੇ ਹਨ। ਜਿਨ•ਾਂ ਦਾ ਉਨ•ਾਂ ਨੂੰ ਬਹੁਤ ਲਾਭ ਵੀ ਹੁੰਦਾ ਹੈ।
ਉਨ•ਾਂ ਕਿਹਾ ਕਿ ਵਿਭਾਗ ਦਾ ਸਿਵਲ ਹਸਪਤਾਲ ਦੀ ਤਰਜ਼ 'ਤੇ ਸਮੂਹ ਕਮਿਊਨਿਟੀ ਹੈੱਲਥ ਸੈਂਟਰਾਂ, ਮੁੱਢਲੇ ਸਿਹਤ ਕੇਂਦਰਾਂ ਅਤੇ ਡਿਸਪੈਂਸਰੀ ਪੱਧਰ ਤੱਕ ਵੀ ਇਹ ਯੋਗ ਸਿਖ਼ਲਾਈ ਪ੍ਰੋਗਰਾਮ ਲਿਜਾਣ ਦਾ ਟੀਚਾ ਹੈ। ਉਨ•ਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਸਿਵਲ ਸਰਜਨ ਡਾ. ਪਰਵਿੰਦਰ ਪਾਲ ਸਿੰਘ ਸਿੱਧੂ ਵੱਲੋਂ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜਿੱਥੇ ਵੀ ਆਯੁਰਵੈਦਿਕ ਮੈਡੀਕਲ ਅਫ਼ਸਰ ਤਾਇਨਾਤ ਹਨ, ਉਨ•ਾਂ ਦਾ ਭਰਪੂਰ ਲਾਭ ਲੈਣ ਤਾਂ ਜੋ ਪੰਜਾਬ ਸਰਕਾਰ ਦੀ ਸੋਚ ਮੁਤਾਬਿਕ ਲੋਕਾਂ ਨੂੰ ਨਿਰੋਗ ਅਤੇ ਸਿਹਤਮੰਦ ਜੀਵਨ ਮੁਹੱਈਆ ਕਰਵਾਇਆ ਜਾ ਸਕੇ। ਉਨ•ਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਦੀ ਸਿਖ਼ਲਾਈ ਲੈਣ।

Date: 
Friday, June 14, 2019