ਵਾਰਡ ਨੰਬਰ 22 ਚ ਵਿਧਾਇਕ ਛੀਨਾ ਨੇ ਸੁਣੀਆਂ ਲੋਕਾਂ ਦੀਆਂ ਮੁਸਕਿਲਾਂ
ਪੰਜਾਬ ਸਰਕਾਰ ਬੁਨਿਆਦੀ ਸਹਲੂਤਾ ਪ੍ਰਦਾਨ ਕਰਨ ਲਈ ਵਚਨਬੱਧ - ਵਿਧਾਇਕ ਰਾਜਿੰਦਰਪਾਲ ਕੌਰ ਛੀਨਾ
ਲੁਧਿਆਣਾ, 24 ਦਸੰਬਰ, 2022: ਜਿਸ ਦਿਨ ਤੋ ਸੂਬੇ ਦੇ ਵਿਕਾਸ ਦੀ ਵਾਗਡੋਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥਾਂ ਵਿੱਚ ਆਈ ਹੈ ਉਸੇ ਦਿਨ ਤੋ ਹੀ ਜਿੱਥੇ ਬੜ੍ਹੀ ਤੇਜੀ ਨਾਲ ਇਤਹਾਸਿਕ ਫੈਸਲੇ ਲਏ ਜਾ ਰਹੇ ਹਨ ਉਥੇ ਹੀ ਰਾਜ ਦੇ ਹਰ ਵਸਨੀਕ ਨੂੰ ਉਹਨਾ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਸਿਰ ਤੋੜ੍ਹ ਯਤਨ ਕੀਤੇ ਜਾ ਰਹੇ ਹਨ।
ਇੰਨਾਂ ਸਬਦਾਂ ਦਾ ਪ੍ਰਗਟਾਵਾ ਬੀਬੀ ਰਾਜਿੰਦਰਪਾਲ ਕੌਰ ਛੀਨਾ ਵਿਧਾਇਕ ਹਲਕਾ ਦੱਖਣੀ ਨੇ ਅੱਜ ਆਪ ਦੀ ਸਰਕਾਰ ਆਪ ਦੇ ਦਵਾਰ ਪ੍ਰੋਗਾਮ ਤਹਿਤ ਵਾਰਡ ਨੰਬਰ 22 ਵਿਖੇ ਬਲਵਿੰਦਰ ਸਿੰਘ ਸੈਣੀ ਦੀ ਅਗਵਾਈ ਵਿੱਚ ਹੋਈ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਵਿਧਾਇਕ ਬੀਬੀ ਛੀਨਾ ਨੇ ਅੱਗੇ ਕਿਹਾ ਕਿ ਪਿਛਲੇ ਸਮਿਆਂ ਵਿੱਚ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੇ ਵਿਕਾਸ ਦੇ ਨਾਮ ਤੇ ਸੂਬੇ ਦਾ ਵਿਨਾਸ਼ ਹੀ ਕੀਤਾ ਹੈ ਜਿਸ ਕਰਕੇ ਲੋਕਾਂ ਨੂੰ ਸਮੱਸਿਆਂਵਾ ਦਾ ਸਾਹਮਣਾ ਕਰਨਾ ਪਿਆ ਪਰ ਜਿਸ ਦਿਨ ਤੋ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸੇ ਦਿਨ ਤੋ ਉਹ ਸਮੱਸਿਆਵਾ ਘਟਣੀਆਂ ਸੁਰੂ ਹੋ ਗਈਆ ਹਨ ਕਿਉਕਿ ਹੁਣ ਲੋਕਾਂ ਦੇ ਚੁਣੇ ਹੋਏ ਵਿਧਾਇਕ ਲੋਕਾਂ ਦੇ ਵਿੱਚ ਜਾ ਕੇ ਮੁਸਕਿਲਾਂ ਦਾ ਮੌਕੇ ਤੇ ਹੀ ਹੱਲ ਕਰਵਾਉਦੇ ਹਨ।
ਉਹਨਾਂ ਕਿਹਾ ਕਿ ਸਮੱਸਿਆਵਾਂ ਦਾ ਜਿਹੜਾਂ ਜਾਲ ਪਿਛਲੀਆਂ ਸਰਕਾਰਾਂ ਨੇ ਬੁਣਿਆਂ ਹੈ ਉਸ ਨੂੰ ਤੋੜਣ ਲਈ ਥੋੜ੍ਹਾ ਸਮਾ ਲੱਗੇਗਾ ਪਰ ਅਸੀ ਵਾਅਦਾ ਕਰਦੇ ਹਾਂ ਕਿ ਅਸੀ ਆਪਣੇ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਹਲਕਾ ਬਣਾਵਾਂਗੇ। ਇਸ ਮੌਕੇ ਵਾਰਡ ਨੰਬਰ 22 ਦੇ ਵਾਸੀਆਂ ਵੱਲੋਂ ਦੱਸੀਆਂ ਮੁਸਕਿਲਾਂ ਦਾ ਵਿਧਾਇਕ ਬੀਬੀ ਛੀਨਾ ਨੇ ਮੌਕੇ ਤੇ ਹੀ ਹੱਲ ਕੀਤਾ। ਅੰਤ ਵਿੱਚ ਬਲਵਿੰਦਰ ਸਿੰਘ ਸੈਣੀ ਅਤੇ ਵਾਰਡ ਵਾਸੀਆਂ ਵੱਲੋਂ ਬੀਬੀ ਰਜਿੰਦਰਪਾਲ ਕੌਰ ਛੀਨਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਸੈਣੀ, ਗੁਰਨਾਮ ਸਿੰਘ ਸੈਣੀ, ਨਰਿੰਦਰ ਕੁਮਾਰ ਕਾਲਾ, ਪ੍ਰਵਿੰਦਰ ਗਿੱਲ, ਦਵਿੰਦਰਪਾਲ ਸਿੰਘ, ਰਾਮ ਸਿੰਘ, ਹੀਰਾ ਸਿੰਘ, ਮਨਜਿੰਦਰ ਸਿੰਘ, ਰਾਜੇਸ ਅਗਰਵਾਲ, ਵਿਨੋਦ ਡਾਬਰ, ਹਰੀਸ ਦੂਆ, ਸੋਨੂੰ ਅਬੀ, ਜਗਜੀਵਨ ਸਿੰਘ, ਸੁਭਾਸ ਜੋਹਰ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ , ਸਮਰਵੀਰ ਸਿੰਘ ਐਸ ਡੀ ਓ ਓ ਐਂਡ ਐਮ, ਹਰਿੰਦਰ ਸਿੰਘ ਜੇ ਈ ਓ ਐਂਡ ਐਮ, ਗੁਰਮੇਲ ਸਿੰਘ ਸਿਹਤ ਵਿਭਾਗ, ਗੁਰਮੇਹਰ ਸਿੰਘ ਜੇ ਈ ਬੀ ਐਂਡ ਆਰ, ਸਿਮਰਜੀਤ ਸਿੰਘ ਐਸ ਡੀ ਓ ਬੀ ਐਂਡ ਆਰ, ਜਾਨ ਮੁਹੰਮਦ ਜੇ ਈ ਪੀ ਐਸ ਪੀ ਸੀ ਐਲ, ਬਲਜੀਤ ਸਿੰਘ ਜੰਡੂ, ਤੇਜਿੰਦਰ ਸਿੰਘ ਜੰਡੂ, ਮਲਕੀਤ ਸਿੰਘ ਸੈਣੀ, ਬਖਸੀਸ ਸਿੰਘ, ਦਰਸ਼ਨ ਸਿੰਘ, ਰਾਜੂ ਮਹਾਦੇਵ, ਇੰਦਰਜੀਤ ਸਿੰਘ, ਚਰਨਜੀਤ ਸਿੰਘ, ਸਰਮਾਂ ਜੀ, ਸੁਨੀਲ ਕੁਮਾਰ ਚਿਰਾਗ ਇੰਡੀਸਟਰੀ, ਵਿਸਾਲ, ਗਗਨ ਚਾਵਲਾ, ਜਗਿੰਦਰਪਾਲ, ਕ੍ਰਿਸਨ ਕੁਮਾਰ, ਓਮ ਪ੍ਰਕਾਸ, ਪ੍ਰਕਾਸ ਡੇਅਰੀ ਵਾਲੇ, ਕਾਲਾ ਡੇਅਰੀ ਵਾਲਾ, ਕੁਲਵੰਤ ਸਿੰਘ, ਬੱਲੀ, ਕੇਸਵ ਪੰਡਤ, ਰਾਮ ਸਿੰਘ, ਰਾਹੁਲ ਸੈਣੀ, ਰਾਹੁਲ ਸਰਮਾ, ਹਰਪ੍ਰੀਤ ਸਿੰਘ ਐਚ ਬੀ ਕੰਡਾ, ਕੈਲਾਸ ਨਗਰ ਮਹੱਲਾ ਸੁਧਾਰ ਕਮੇਟੀ ਦੇ ਆਗੂਆਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜਰ ਸਨ।