ਦੁਆਬਾ ਕਾਲਜ ਵਿਖੇ ਮੋਬਾਇਲ ਜਰਨਲਿਜ਼ਮ ਕੰਪੀਟੀਸ਼ਨ ਅਯੋਜਤ

ਦੁਆਬਾ ਕਾਲਜ ਵਿਖੇ ਮੋਬਾਇਲ ਜਰਨਲਿਜ਼ਮ ਕੰਪੀਟੀਸ਼ਨ ਅਯੋਜਤ
ਦੋਆਬਾ ਕਾਲਜ ਵਿੱਚ ਜੈਤੂ ਵਿਦਿਆਰਥੀਆਂ ਨੂੰ ਸੰਮਾਨਿਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ। 

ਜਲੰਧਰ, 14 ਮਈ, 2022: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਜਰਨਲਿਜ਼ਮ ਅਤੇ ਮਾਸ ਕਮਿਊਨਿਕੇਸ਼ਨ ਵਿਭਾਗ ਵਲੋਂ ਇੱਕ ਭਾਰਤ ਸ਼ਰੇਸ਼ਠ ਭਾਰਤ ਥੀਮ ਦੇ ਅੰਤਰਗਤ ਮੋਬਾਇਲ ਜਰਨਲਿਜ਼ਮ ਕੰਪੀਟੀਸ਼ਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ, ਪ੍ਰੋ. ਨਵੀਨ ਜੋਸ਼ੀ-ਕੰਪਿਊਟਰ ਸਾਇੰਸ ਵਿਭਾਗਮੁੱਖੀ, ਡਾ. ਵਿਨੇ ਗਿਰੋਤਰਾ-ਰਾਜਨੀਤੀ ਸ਼ਾਸਤਰ ਵਿਭਾਗਮੁੱਖੀ ਅਤੇ ਪ੍ਰੋ. ਸੁਖਵਿੰਦਰ ਸਿੰਘ- ਇਤਿਹਾਸ ਵਿਭਾਗਮੁੱਖੀ ਅਤੇ ਸੰਯੋਜਕ, ਬਤੌਰ ਨਿਰਣਾਇਕ ਮੰਡਲ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਸਿਮਰਨ ਸਿੱਧੂ- ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਵਿੱਚ ਇਕ ਭਾਰਤ ਸ਼ਰੇਸ਼ਠ ਭਾਰਤ ਦੀ ਥੀਮ ਦੇ ਅੰਤਰਗਤ ਵਿਦਿਆਰਥੀਆਂ ਨੂੰ ਵੱਖ ਵੱਖ ਰਚਨਾਤਮਕ ਕਾਰਜਾਂ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ ਤਾਕਿ ਉਹ ਆਪਣੀ ਨਵੀਨ ਰਚਨਾਤਮਕਤਾ ਦੇ ਨਾਲ ਕਾਰਜ ਕਰ ਕੇ ਆਪਣੀ ਸ਼ਖਸੀਅਤ ਨੂੰ ਨਿਖਾਰ ਸਕਣ। ਇਸ ਮੌਕੇ ਤੇ ਜਰਨਲਿਜ਼ਮ ਵਿਭਾਗ ਦੇ ਵਿਦਿਆਰਥੀਆਂ ਨੇ ਮੋਬਾਇਲ ਫੋਨ ਦੁਆਰਾ ਮੋਬਾਇਲ ਜਰਨਲਿਜ਼ਮ ਪ੍ਰਤਿਯੋਗਿਤਾ ਦੇ ਅੰਤਰਗਤ ਸ਼ਾਰਟ ਡਾਕਿਊਮੇਂਟਰੀ ਰੀਲਜ਼ ਬਣਾਈ ਜਿਸ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਦੇ ਸਭਿਆਚਾਰ, ਪਹਿਰਾਵੇ ਅਤੇ ਖਾਣ ਪਾਣ ਨੂੰ ਬਖੂਬੀ ਦਰਸ਼ਾਇਆ ਗਿਆ। ਇਸ ਵਿੱਚ ਟ੍ਰਾਯੋ ਟੀਮ ਵਲੋਂ ਵੱਖ ਵੱਖ ਰਾਜਾਂ ਦੇ ਦਾਰਸ਼ਨਿਕ ਪਹਿਰਾਵੇ ਨੂੰ ਪਹਿਲਾ, ਚਟੋਰੇ ਟੀਮ ਦੁਆਰਾ ਬਣਾਏ ਗਏ ਵੱਖ ਵੱਖ ਰਾਜਾਂ ਦੇ ਖਾਣ ਪੀਣ ਨੂੰ ਦੂਸਰਾ ਅਤੇ ਬਿਲੀਵਰਜ਼ ਟੀਮ ਦੁਆਰਾ ਵੱਖ ਵੱਖ ਰਾਜਾਂ ਨੂੰ ਖਾਣ ਪੀਣ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ।
 
ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੁਖਵਿੰਦਰ ਸਿੰਘ ਅਤੇ ਡਾ. ਸਿਮਰਨ ਸਿੱਧੂ ਨੂੰ ਸੰਮਾਨ ਚਿੰਨ ਦੇ ਕੇ ਸੰਨਮਾਨਿਤ ਕੀਤਾ।