ਦੋਆਬਾ ਕਾਲਜ ਵਿਖੇ ਮੋਕਟੇਲ ਨੋਕਆਊਟ ਕੰਪਿਟੀਸ਼ਨ ਅਯੋਜਤ

ਦੋਆਬਾ ਕਾਲਜ ਵਿਖੇ ਮੋਕਟੇਲ ਨੋਕਆਊਟ ਕੰਪਿਟੀਸ਼ਨ ਅਯੋਜਤ
ਦੋਆਬਾ ਕਾਲਜ ਵਿਖੇ ਅਯੋਜਤ ਮੋਕਟੇਲ ਦੇ ਕੰਪਿਟੀਸ਼ਨ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਮੋਕਟੇਲ ਦਾ ਨਿਰੀਖਣ ਕਰਦੇ ਹੋਏ । 

ਜਲੰਧਰ, 10 ਸਤੰਬਰ, 2024 ਦੋਆਬਾ ਕਾਲਜ ਦੇ ਪੋਸਟ ਗੈ੍ਰਜੂਏਟ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਆਪਣੇ ਵਿਦਿਆਰਥੀਆਂ ਦੇ ਲਈ ਮੋਕਟੇਲ ਨੋਕਆਊਟ ਕੰਪਿਟੀਸ਼ਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਮਿਕਸੋਲੋਜੀ ਅਤੇ ਕ੍ਰਿਐਟੀਵਿਟੀ ਦੇ ਸਕਿਲਸ ਦਾ ਪ੍ਰਦਰਸ਼ਣ ਕੀਤਾ । 

ਇਸ ਇਵੈਂਟ ਵਿੱਚ ਵਿਦਿਆਰਥੀਆਂ ਨੇ ਮੋਕਟੇਲ ਬਣਾਉਣ ਦੇ ਵੱਖ—ਵੱਖ ਪਹਿਲੂਆਂ ਜਿਵੇਂ ਮਿਕਸੋਲੋਜੀ— ਵੱਖ—ਵੱਖ ਡ੍ਰਿੰਕਸ ਨੂੰ ਮਿਕਸ ਕਰਨ ਦੀ ਕਲਾ, ਫਲੇਵਰ ਪ੍ਰੋਫਾਇਲਿੰਗ— ਕਿਸੇ ਵੀ ਡ੍ਰਿੰਕ ਨੂੰ ਆਕਰਸ਼ਕ ਫਲੇਵਰ ਅਤੇ ਰੰਗ ਦੇਣ ਦੀ ਕਲਾ, ਮੋਕਟੇਲ ਪ੍ਰੈਜਨਟੇਸ਼ਨ— ਡ੍ਰਿੰਕ ਨੂੰ ਦੇਖਣ ਵਿੱਚ ਵਧੀਆਂ ਬਣਾਉਣਾ ਅਤੇ ਇਨੋਵੇਸ਼ਨ ਦੇ ਸਕਿਲਸ ਦਿਖਾਏ । ਇਸ ਮੁਕਾਬਲੇ ਵਿੱਚ ਜਗਰੂਪ ਨੇ ਮੋਕਟੇਲ ਕਿਵੀਕਿਊਂਬਰ ਕੂਲਰ ਵਿੱਚ ਪਹਿਲਾ, ਅਨੁਰਾਗ ਦੁਗੱਲ ਨੇ ਵਰਜਨ ਪਾਇਨੈਪਲ ਦਾਯਾਕਿਰੀ ਅਤੇ ਖੁਸ਼ਬੂ ਨੇ ਰੋਜਹੇਵਨ ਮੋਕਟੇਲ ਬਣਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ । 

ਪ੍ਰਿੰ. ਡਾ. ਪ਼ਦੀਪ ਭੰਡਾਰੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਵੱਖ—ਵੱਖ ਤਰ੍ਹਾਂ ਦੇ ਇੰਡੀਅਨ ਅਤੇ ਇੰਟਰਨੈਸ਼ਨਲ ਸਵਾਦ ਦੇ ਅਨੁਸਾਰ ਪ੍ਰਚਲਿਤ ਮੋਕਟੇਲ ਬਣਾ ਕੇ ਵਧੀਆ ਟੈਲੰਟ ਦਾ ਪ੍ਰਦਰਸ਼ਣ ਕੀਤਾ ਹੈ ਜਿਸਦੇ ਲਈ ਉਹ ਵਧਾਈ ਦੇ ਹੱਕਦਾਰ ਹਨ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਵਿਸ਼ਾਲ ਸ਼ਰਮਾ—ਵਿਭਾਗਮੁੱਖੀ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।