ਦੋਆਬਾ ਕਾਲਜ ਵਿਖੇ ਮਦਰਸ-ਡੇ ਤੇ ਸਮਾਗਮ ਅਯੋਜਤ
ਜਲੰਧਰ, 20 ਮਈ, 2023: ਦੋਆਬਾ ਕਾਲਜ ਵਿਖੇ ਸਟੂਡੇਂਟ ਵੇਲਫੇਅਰ ਕਮੇਟੀ-ਤੇਜਸਵੀ ਦੋਆਬ ਵਲੋਂ ਮਦਰਸ-ਡੇ ਨੂੰ ਸਮਰਪਿਤ ਥੈਂਕ ਯੂ ਮੋਮ ਆਨਲਾਇਨ ਇਵੇਂਟ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ 100 ਵਿਦਿਆਰਥੀਆਂ ਨੇ ਆਪਣੀ ਮਾਤਾਵਾਂ ਦੇ ਨਾਲ ਭਾਗ ਲਿਆ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨ ਆਪਣੀ ਮਾਤਾ ਸ਼੍ਰੀਮਤੀ ਕੁਸੁਮ ਭੰਡਾਰੀ ਦੇ ਨਾਲ ਭਾਗ ਲਿਆ। ਉਨਾਂ ਨੇ ਅਭਿਭਾਵਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡਾ ਸਾਰੀਆਂ ਦਾ ਦੁਨੀਆ ਵਿੱਚ ਅਸਤਿੱਤਵ ਹੀ ਆਪਣੀ ਮਾਂ ਦੀ ਵਜਾ ਨਾਲ ਹੁੰਦਾ ਹੈ ਅਤੇ ਹਰ ਮਾਤਾ ਆਪਣੇ ਬੱਚੇ ਨੂੰ ਪੂਰਣ ਸਹਿਯੋਗ ਦੇ ਕੇ ਉਸਨੂੰ ਜੀਵਣ ਦੀਆਂ ਚੁਨੋਤੀਆਂ ਤੋਂ ਲੜਨ ਦੇ ਲਈ ਆਤਮ ਵਿਸ਼ਵਾਸ ਦਾ ਸੰਚਾਰ ਕਰਦੀ ਹੈ ਜਿਸਦੀ ਵਜਾ ਨਾਲ ਉਹ ਆਪਣੇ ਜੀਵਨ ਦੀਆਂ ਬੁਲੰਦਿਆਂ ਨੂੰ ਛੂੰਦਾ ਹੈ। ਸ਼੍ਰੀਮਤੀ ਕੁਸੁਮ ਭੰਡਾਰੀ ਨੇ ਇਸ ਅਵਸਰ ਤੇ ਆਪਣੀ ਸੂਰੀਲੀ ਅਵਾਜ ਵਿੱਚ ਭਜਨ ਗਾ ਕੇ ਸਾਰੀਆਂ ਨੂੰ ਪ੍ਰੇਰਿਤ ਕੀਤਾ।
ਸਟੂਡੇਂਟ ਵੇਲਫੇਅਰ ਕਮੇਟੀ ਦੀ ਕਨਵੀਨਰਾਂ ਪ੍ਰੋ. ਸੋਨਿਆ ਕਾਲੜਾ ਅਤੇ ਪ੍ਰੋ. ਸੁਰਜੀਤ ਕੌਰ ਨੇ ਕਿਹਾ ਕਿ ਹਰ ਮਾਂ ਆਪਣੇ ਬੱਚੇ ਦੀ ਸੱਬ ਤੋਂ ਵੱਡੀ ਦੋਸਤ ਅਤੇ ਅਤੇ ਪਹਿਲੀ ਟੀਚਰ ਹੁੰਦੀ ਹੈ ਜਿਸਦੇ ਅਸ਼ੀਰਵਾਦ ਨਾਲ ਬੱਚਾ ਆਪਣੀ ਸ਼ਖਸੀਅਤ ਦੇ ਗੁਣ ਅਤੇ ਜੁਝਾਰੂਪਣ ਸਿੱਖ ਕੇ ਆਪਣੀ ਸ਼ਖਸੀਅਤ ਨੂੰ ਨਿਖਾਰਦਾ ਹੈ ਅਤੇ ਜਿੰਦਗੀ ਵਿੱਚ ਸਫਲ ਹੁੰਦਾ ਹੈ।
ਇਸ ਮੌਕੇ ਤੇ ਪ੍ਰੋ. ਪਿ੍ਰਆ ਚੋਪੜਾ ਨੇ ਵਿਦਿਆਰਥੀਆਂ ਅਤੇ ਉਨਾਂ ਦੀਆਂ ਮਾਤਾਵਾਂ ਨੂੰ ਵੱਖ ਵੱਖ ਏਕਟੀਵੀਟੀਜ਼ ਅਤੇ ਫਨ ਗੇਮਾਂ ਵਿੱਚ ਭਾਗ ਦਿਲਵਾਇਅਆ। ਇਸਦੇ ਨਾਲ ਹੀ ਵਿਦਿਆਰਥੀਆਂ ਨੇ ਡਾਂਸ, ਗੀਤ ਅਤੇ ਗ੍ਰੀਟਿੰਗ ਕਾਰਡ ਮੇਕਿੰਗ ਆਦਿ ਵਿੱਚ ਵੀ ਵੱਧ ਚੱੜ ਕੇ ਭਾਗ ਲਿਆ। ਇਸ ਇਵੇਂਟ ਨੂੰ ਫੇਸਬੁਕ ਤੇ ਲਾਇਵ ਪ੍ਰਸਤੁਤ ਕੀਤਾ ਗਿਆ।