ਦੋਆਬਾ ਕਾਲਜ ਵਿਖੇ ਰਾਸ਼ਟਰੀ ਗਣਿਤ ਦਿਵਸ ਮਣਾਇਆ ਗਿਆ
ਜਲੰਧਰ, 23 ਦਸੰਬਰ, 2021: ਦੋਆਬਾ ਕਾਲਜ ਦੇ ਪੋਸਟ ਗ੍ਰੇਜੁਏਟ ਮੈਥੇਮੈਟਿਕਸ ਵਿਭਾਗ ਵਲੋਂ ਡੀਬੀਟੀ ਦੇ ਅੰਤਰਗਤ ਰਾਸ਼ਟਰੀ ਗਣਿਤ ਦਿਵਸ ਮਣਾਇਆ ਗਿਆ ਜਿਸ ਦੇ ਅੰਤਰਗਤ ਮੈਥੇਮੈਟਿਕਲ ਮਾਡਲਿੰਗ ਵਿਸ਼ੇ ਤੇ ਵੈਬਿਨਾਰ ਕਰਵਾਇਆ ਗਿਆ ਜਿਸ ਵਿੱਚ ਡਾ. ਅਮਰਨਾਥ ਗਿੱਲ, ਰਜਿਸਟ੍ਰਾਰ ਆਈਆਈਟੀ, ਊਨਾ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਅਰਵਿੰਦ ਨੰਦਾ-ਗਣਿਤ ਵਿਭਾਗਮੁੱਖੀ, ਪ੍ਰੋ. ਗੁਲਸ਼ਨ ਸ਼ਰਮਾ- ਡੀਬੀਟੀ ਸਕੀਮ ਕੋਰਡੀਨੇਟਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਰਾਸ਼ਟਰੀ ਗਣਿਤ ਦਿਵਸ ਦਾ ਬਹੁਤ ਵਡਾ ਮਹਤਵ ਹੈ ਅਤੇ ਵਿਗਿਆਨਕ ਐਸ. ਰਾਮਾਨੁਜਨ ਦਾ ਗਣਿਤ ਦੇ ਸ਼ੋਧ ਦੇ ਖੇਤਰ ਵਿੱਚ ਬਹੁਤ ਵਡਾ ਯੋਗਦਾਨ ਹੈ ਕਿਉਂਕੀ ਉਨਾਂ ਨੇ ਬਲੈਕ ਹਾਲ ਦੀ ਜਟਿਲ ਪਹੇਲੀ ਨੂੰ ਸਾਰੇ ਵਿਸ਼ਵ ਨੂੰ ਸਰਲਤਾ ਨਾਲ ਸਮਝਾਇਆ ਸੀ। ਉਨਾਂ ਨੇ ਵਿਦਿਆਰਥੀਆਂ ਨੂੰ ਐਸ. ਰਾਮਾਨੁਜਨ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਿਤ ਕੀਤਾ।
ਡਾ. ਅਮਰਨਾਥ ਗਿੱਲ ਨੇ ਪਾਪੂਲੇਸ਼ਨ ਇਕੋਲਾਜੀ ਨਾਲ ਸਬੰਧਤ ਵੱਖ ਵੱਖ ਮੈਥੇਮੇਟਿਕਲ ਮਾਡਲਸ ਦੀ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਮੈਥੇਮੈਟਿਕਲ ਮਾਡਲਸ ਦੀ ਸਹਾਇਤਾ ਨਾਲ ਵੱਖ ਵੱਖ ਪ੍ਰਕਾਰ ਦੀ ਪ੍ਰਜਾਤੀਆਂ ਦੇ ਗ੍ਰੋਥ ਮਾਡਲਸ ਦਾ ਅਧਿਐਨ ਕਰਨ ਤੋਂ ਬਾਅਦ ਵਿਗਿਆਨਕ ਇਸਦੇ ਭੱਵਿਖ ਦੀ ਪ੍ਰਜਾਤੀਆਂ ਦੀ ਗਣਨਾ ਦੇ ਬਾਰੇ ਵਿੱਚ ਅਸਾਨੀ ਨਾਲ ਭਵਿੱਖਵਾਣੀ ਕਰ ਸਕਦੇ ਹਨ। ਵੋਟ ਆਫ ਥੈਂਕਸ ਪ੍ਰੋ. ਗੁਲਸ਼ਨ ਸਰਮਾ ਨੇ ਕੀਤਾ।