ਦੋਆਬਾ ਕਾਲਜ ਵਿੱਚ ਨੈਸ਼ਨਲ ਸਾਇੰਸ ਡੇ ਮਨਾਇਆ ਗਿਆ

ਦੋਆਬਾ ਕਾਲਜ ਵਿੱਚ ਨੈਸ਼ਨਲ ਸਾਇੰਸ ਡੇ ਮਨਾਇਆ ਗਿਆ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਡਾ. ਹਰਲੀਨ ਦਾਹਿਯਾ ਹਾਜ਼ਰ ਨੂੰ ਸੰਬੋਧਤ ਕਰਦੀ ਹੋਈ ।

ਜਲੰਧਰ, 1 ਮਾਰਚ, 2025: ਦੋਆਬਾ ਕਾਲਜ ਦੀ ਪ੍ਰੋਡੈਂਸ਼ਿਯਾ ਸਾਇੰਸ ਐਸੋਸੀਏਸ਼ਨ ਦੁਆਰਾ ਨੈਸ਼ਨਲ ਸਾਇੰਸ ਡੇ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਹਰਲੀਨ ਦਾਹਿਯਾ— ਐਨਆਈਟੀ, ਜਲੰਧਰ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਈ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੇ.ਕੇ. ਯਾਦਵ—ਸੰਯੋਜਕ, ਡਾ. ਅਰਸ਼ਦੀਪ ਸਿੰਘ, ਡਾ. ਅਸ਼ਵਨੀ ਬੁਲਹੋਤਰਾ, ਡਾ. ਨਰੇਸ਼ ਕੁਮਾਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ । 

ਡਾ. ਹਰਲੀਨ ਦਾਹਿਯਾ ਨੇ ਕੁਆਂਟਮ ਮਕੈਨਿਕਸ ਅਧੀਨ ਕੁਆਂਟਮ ਥਿਊਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਅਤੇ ਉਸਦੇ ਅੰਤਰਗਤ ਆਧੁਨਿਕ ਟੈਕਨੋਲੋਜੀ ਦੇ ਇਸਤੇਮਾਲ ਕੀਤੇ ਜਾਣ ਵਾਲੇ ਵੱਖ—ਵੱਖ ਅਨੁਪ੍ਰਯੋਗੀ ਜਾਣਕਾਰੀ ਦਿੱਤੀ । ਉਨ੍ਹਾਂ ਨੇ ਕ੍ਰਿਪਟੋਗ੍ਰਾਫੀ ਦੀ ਅੱਜ ਦੇ ਸਮੇਂ ਦੀਆਂ ਕਾਢਾਂ ਜਿਵੇਂ ਮੋਬਾਇਲ, ਜੀਪੀਐਸ, ਐਮਆਰਆਈ ਸਕੈਨ, ਵੈਦਰ ਫਾਰਕਾਸਟਿੰਗ, ਲੈਜ਼ਰ ਇਮੇਜ਼ ਆਦਿ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜੋਕਿ ਕੁਆਂਟਮ ਮਕੈਨਿਕਸ ਨਾਲ ਹੀ ਸੰਭਵ ਹੋਏ ਹਨ । 

ਇਸ ਮੌਕੇ ’ਤੇ ਸਸਟੈਨੇਬਲ ਫਿਊਚਰ ਵਿੱਚ ਸਾਇੰਸ ਅਤੇ ਇਨੋਵੇਸ਼ਨ ਦੀ ਭੂਮਿਕਾ ਦੀ ਥੀਮ ’ਤੇ ਆਧਾਰਿਤ ਪੋਸਟਰ ਮੈਕਿੰਗ ਕੰਪੀਟਿਸ਼ਨ ਦਾ ਵੀ ਅਯੋਜਨ ਕੀਤਾ ਗਿਆ । ਵਿਦਿਆਰਥੀਆਂ ਨੇ ਸਸਟੈਨੇਬਲ ਡਿਵੈਲਪਮੈਂਟ ਵਿੱਚ ਸਾਇੰਸ ਦੀ ਭੂਮਿਕਾ ਨੂੰ ਦਰਸਾਉਂਦੇ ਹੋਏ ਮਨੋਰਮ ਪੋਸਟਰ ਵੀ ਬਣਾਏ । ਇਸ ਵਿੱਚ ਅਮਨਦੀਪ ਨੇ ਪਹਿਲਾ, ਸ਼ੇ੍ਰਆ ਨੇ ਦੂਜਾ ਅਤੇ ਸ਼ਾਲੂ ਨੇ ਤੀਜਾ ਅਤੇ ਮਨਮੀਤ ਨੇ ਸਾਂਤਵਨਾ ਇਨਾਮ ਹਾਸਲ ਕੀਤਾ । 

ਇਸ ਮੌਕੇ ’ਤੇ ਕਾਲਜ ਦੇ ਈਕੋ ਕਲੱਬ ਦੁਆਰਾ ਸਇੰਸ ਕਵਿੱਜ਼ ਦਾ ਵੀ ਅਯੋਜਨ ਕੀਤਾ ਗਿਆ, ਜਿਸ ਵਿੱਚ ਲਕਸ਼ਮੀ, ਲਕਸ਼ਿਤਾ ਅਤੇ ਸ਼੍ਰੇਆ ਦੀ ਟੀਮ ਨੇ ਪਹਿਲਾ, ਅਭਿਲਕਸ਼, ਬੈਨਿਕਾ ਅਤੇ ਰਘੂਬੀਰ ਦੀ ਟੀਮ ਨੇ ਦੂਜਾ ਅਤੇ ਰਿਸ਼ਬ, ਰਾਤੇਸ਼ ਅਤੇ ਜਤਿਨ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਵਿਕਸਿਤ ਭਾਰਤ ਵਿੱਚ ਸਾਕਾਰਾਤਮਕ ਯੋਗਦਾਨ ਦੇਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਨੂੰ ਦੇਸ਼ ਦੇ ਨੌਜਵਾਨਾਂ ਵਿੱਚ ਵਿਗਿਆਨਿਕ ਪ੍ਰਗਤੀ ਅਤੇ ਵਿਗਿਆਨ ਨਾਲ ਸੰਬੰਧਤ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਵਿੱਚ ਵਾਧਾ ਕਰੀਏ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੇ.ਕੇ. ਯਾਦਵ ਅਤੇ ਸਾਇੰਸ ਵਿਭਾਗ ਦੇ ਵਿਭਾਗਮੁੱਖੀ ਨੇ ਮੁੱਖ ਬੁਲਾਰੇ ਡਾ. ਹਰਲੀਨ ਦਾਹਿਯਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਪੋਸਟਰ ਮੈਕਿੰਗ ਅਤੇ ਕਵਿੱਜ਼ ਕੰਪੀਟਿਸ਼ਨ ਵਿੱਚ ਜੇਤੁ ਵਿਦਿਆਰਥੀਆਂ ਨੂੰ ਪ੍ਰਪੱਤਰ ਦਿੱਤੇ । ਪ੍ਰੋ. ਕੇ.ਕੇ. ਯਾਦਵ ਨੇ ਵੋਟ ਆਫ ਥੈਂਕਸ ਦਿੱਤਾ ।