ਦੋਆਬਾ ਕਾਲਜ ਵਿਖੇ ਮਹਰਿਸ਼ੀ ਦਯਾਨੰਦ ਅਤੇ ਨਵਭਾਰਤ ਦੇ ਨਿਰਮਾਣ ’ਤੇ ਨੈਸ਼ਨਲ ਸੈਮੀਨਾਰ ਅਯੋਜਤ
ਜਲੰਧਰ () 14 ਮਾਰਚ, 2024 ਦੋਆਬਾ ਕਾਲਜ ਦੇ ਜਨਸੰਚਾਰ ਅਤੇ ਪੱਤਰਕਾਰਿਤਾ ਵਿਭਾਗ ਅਤੇ ਸਟੂਡੈਂਟ ਕਾਊਂਸਿਲ ਵੱਲੋਂ ਮਹਰਿਸ਼ੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ਦੇ ਮੌਕੇ ’ਤੇ ਕਾਲਜ ਵਿੱਚ ਮਹਰਿਸ਼ੀ ਦਯਾਨੰਦ ਅਤੇ ਨਵਭਾਰਤ ਦੇ ਨਿਰਮਾਣ ਵਿਸ਼ੇ ’ਤੇ ਨੈਸ਼ਨਲ ਸੈਮੀਨਾਰ ਦਾ ਅਯੋਜਨ ਕੀਤਾ ਗਿਆ । ਆਚਾਰਿਆ ਵਿਸ਼ਨੂ ਮਿੱਤਰ ਵੈਦਾਰਥੀ ਬਤੌਰ ਮੁੱਖ ਬੁਲਾਰੇ, ਚੰਦਰ ਮੋਹਨ— ਪ੍ਰਧਾਨ ਆਰੀਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਕਮੇਟੀ ਬਤੌਰ ਸਮਾਰੋਹ ਅਧਿਅਕਸ਼, ਧਰੁਵ ਮਿੱਤਲ— ਖਜ਼ਾਨਚੀ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੋਨਿਆ ਕਾਲਰਾ, ਡਾ. ਸਿਮਰਨ ਸਿੱਧੂ— ਸੰਯੋਜਕਾਂ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੰਗ੍ਰੇਜਾਂ ਦੇ ਸ਼ਾਸ਼ਨ ਨੂੰ ਬੇਸ਼ਕ ਸੁਰਾਜ ਮੰਨਿਆ ਜਾਂਦਾ ਸੀ ਪਰ ਮਹਰਿਸ਼ੀ ਦਯਾਨੰਦ ਸਰਸਵਤੀ ਨੇ ਸੁਰਾਜ ਦੀ ਥਾਂ ‘ਤੇ ਸਵਰਾਜ ਨੂੰ ਪ੍ਰਾਥਮਿਕਤਾ ਦਿੱਤੀ । ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਬਹੁਤ ਸਾਰੇ ਸਵੰਤਰਤਾ ਸੈਨਾਨਿਆਂ ਨੇ ਵੀ ਆਰਿਆ ਸਮਾਜ ਅਤੇ ਸਵਾਮੀ ਦਯਾਨੰਦ ਸਰਸਵਤੀ ਦੇ ਵਿਚਾਰਾਂ ਨੂੰ ਅਪਣਾਕੇ ਆਤਮਵਿਸ਼ਵਾਸ ਹਾਸਿਲ ਕੀਤਾ ਅਤੇ ਦੇਸ਼ ਦੇ ਸਵੰਤਰਤਾ ਸੰਗ੍ਰਾਮ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ । ਡਾ. ਭੰਡਾਰੀ ਨੇ ਕਿਹਾ ਕਿ ਅੱਜ ਵੀ ਉਨ੍ਹਾਂ ਦੇ ਵਿਚਾਰ ਭਾਰਤ ਦੇ ਸਮੁੱਖ ਚੁਣੌਤਿਆਂ ਦੇਣ ਵਾਲੇ ਜਾਤਿਵਾਦ ਅਤੇ ਅਸਹਿਣਸ਼ੀਲਤਾ ਦੇ ਪਤਨ ਲਈ ਉਨੇ੍ਹ ਹੀ ਕਾਰਗਰ ਹਨ।
ਆਚਾਰਿਆ ਵਿਸ਼ਨੂ ਮਿੱਤਰ ਵੈਦਾਰਥੀ ਨੇ ਆਪਣੇ ਸੰਬੋਧਨ ਵਿੱਚ ਵਿਸ਼ੇਸ਼ ਤੌਰ ਤੇ ਯੁਵਾਵਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸ਼ਾਰੀਰਿਕ ਵਿਕਾਸ ਤੇ ਖਾਸਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਜਿਸ ਲਈ ਸਹੀ ਖੁਰਾਕ ਦੇ ਨਾਲ—ਨਾਲ ਬ੍ਰਹਿਮਚਾਰਿਆ ਦਾ ਪਾਲਣ ਵੀ ਕਰਨਾ ਚਾਹੀਦਾ ਹੈ । ਇਹ ਵੀ ਕਿਹਾ ਕਿ ਯੁਵਾਵਾਂ ਨੂੰ ਸ਼ਾਰੀਰਿਕ ਵਿਕਾਸ ਦੇ ਨਾਲ—ਨਾਲ ਮਾਨਸਿਕ ਵਿਕਾਸ ਵੀ ਕਰਨਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੇ ਆਤਮ ਨੂੰ ਬੱਲ ਮਿਲ ਸਕੇ । ਮਾਨਸਿਕ ਅਤੇ ਆਤਮਿਕ ਬੱਲ ਵਧਾਉਣ ਲਈ ਗਿਆਨ, ਸਿਹਤ ਅਤੇ ਭਗਵਾਨ ਦੀ ਉਪਾਸਨਾ ਅਹਿਮ ਭੂਮਿਕਾ ਨਿਭਾਉਂਦੀ ਹੈ ਇਸੇ ਨਾਲ ਹੀ ਨਵਭਾਰਤ ਦਾ ਨਿਰਮਾਣ ਹੋਵੇਗਾ । ਧਰਮ ਦੇ ਵਿਸ਼ੇ ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਰਮਾਤਮਾ ਇੱਕ ਹੈ ਇਸ ਲਈ ਇਸ ਸੰਸਾਰ ਦਾ ਇੱਕ ਹੀ ਧਰਮ ਹੈ ।
ਧਰੁਵ ਮਿੱਤਲ ਨੇ ਕਿਹਾ ਕਿ ਸਮਾਜ ਵਿੱਚ ਬਹੁਤ ਬਾਰੀਆਂ ਕੁਰੀਤੀਆਂ ਨੂੰ ਆਰੀਆ ਸਮਾਜ ਨੇ ਜੜ ਤੋਂ ਖਤਮ ਕਰਨ ਦਾ ਜਤਨ ਕੀਤਾ ਹੈ ਪਰ ਅਜਿਹੇ ਵੀ ਸਾਡੇ ਸਮਾਜ ਵਿੱਚ ਅੰਧਵਿਸ਼ਵਾਸ ਬਹੁਤ ਮੌਜੂਦ ਹੈ ।
ਚੰਦਰ ਮੋਹਨ ਨੇ ਕਿਹਾ ਕਿ ਸਵਾਮੀ ਦਯਾਨੰਦ ਸਰਸਵਤੀ ਉਸ ਦੌਰ ਵਿੱਚ ਇਕ ਪ੍ਰਭਾਵਸ਼ਾਲੀ ਸਖਸੀਅਤ ਸਨ ਤਾਂ ਹੀ ਅਸੀਂ ਅੱਜ ਮੌਜੂਦ ਹਾਂ । ਉਨ੍ਹਾਂ ਦੀ ਸਿੱਖਿਆ ਕਾਰਨ ਹੀ ਮਹਿਲਾਵਾਂ ਨੂੰ ਸਿੱਖਿਆ ਦਾ ਵਧਾਵਾ ਮਿਲਿਆ ਅਤੇ ਦੇਸ਼ ਤਰੱਕੀ ਕਰ ਪਾਇਆ । ਉਨ੍ਹਾਂ ਦੇ ਅਨੁਸਾਰ ਅੱਜ ਦੇਸ਼ ਦੀ ਰਾਜਨੀਤੀ ਵਿੱਚ ਸੀਟਾਂ ਦਾ ਬਟਵਾਰਾ ਧਰਮ ਦੇ ਆਧਾਰ ਤੇ ਹੁੰਦਾ ਹੈ ਅਤੇ ਇਸ ਤਰ੍ਹਾਂ ਕਿਸੇ ਇਕ ਵਿਅਕਤੀ ਦਾ ਅੰਧਵਿਸ਼ਵਾਸ ਦੇਸ਼ ਲਈ ਖਤਰਨਾਕ ਹੈ । ਸਾਨੂੰ ਆਪਣੇ ਮੁੱਲਿਆਂ ਦਾ ਧਿਆਨ ਰੱਖਦੇ ਹੋਏ ਚੰਗੇ ਭਵਿੱਖ ਲਈ ਸੋਚਣ ਦਾ ਜਤਨ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਆਰਟੀਫਿਸ਼ੀਅਲ ਇੰਟੇਲੀਜੈਂਸ ਕ੍ਰਾਂਤੀ ਨੂੰ ਭਵਿੱਖ ਦੇ ਲਈ ਮਹੱਤਵਪੂਰਨ ਦੱਸਦੇ ਹੋਏ ਕਿਹਾ ਕਿ ਪੰਜਾਬ ਨੂੰ ਇਸ ਦਿਸ਼ਾ ਵਿੱਚ ਅੱਗੇ ਵੱਧਣ ਦੀ ਜ਼ਰੂਰਤ ਹੈ। ਇਸ ਮੌਕੇ ਤੇ ਕੁੰਦਨ ਲਾਲ ਅਗਰਵਾਲ— ਮੈਂਬਰ ਮੈਨੇਜਿੰਗ ਕਮੇਟੀ, ਪ੍ਰਾਧਿਆਪਕਗਣ ਅਤੇ ਵਿਦਿਆਰਥੀ ਮੌਜੂਦ ਸਨ ।