ਦੁਆਬਾ ਕਾਲਜ ਵਿਖੇ ਭਾਰਤੀ ਸਭਿਆਚਾਰ, ਮਾਨਵੀ ਮੂਲਾਂ ਅਤੇ ਵਾਤਾਵਰਣ ਤੇ ਰਾਸ਼ਟਰੀ ਸੰਗੋਸ਼ਟੀ ਅਯੋਜਤ
ਜਲੰਧਰ, 2 ਮਈ, 2022: ਦੋਆਬਾ ਕਾਲਜ ਦੇ ਵਿਦਿਆਰਥੀਆਂ ਵਿੱਚ ਨੈਤਿਕ ਮੂਲਾਂ ਦੇ ਪ੍ਰਸਾਰ ਦੇ ਲਈ ਵਿਸ਼ੇਸ਼ ਰੂਪ ਨਾਲ ਗਠਿਤ ਕੀਤੀ ਗਈ ਦਿਸ਼ਾ ਕਮੇਟੀ ਦੁਆਰਾ ਭਾਰਤੀ ਸਭਿਆਚਾਰ ਮਾਨਵ ਮੂਲਾਂ ਅਤੇ ਵਾਤਾਵਰਣ ਤੇ ਰਾਸ਼ਟਰੀ ਸੰਗੋਸ਼ਟੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਬਤੌਰ ਮੁੱਖ ਮਹਿਮਾਨ, ਸ਼੍ਰੀ ਚੰਦਰ ਮੋਹਨ- ਪ੍ਰਧਾਨ, ਕਾਲਜ ਮੈਨੇਜਿੰਗ ਕਮੇਟੀ ਅਤੇ ਆਰਿਆ ਸਿੱਖਿਆ ਮੰਡਲ ਬਤੌਰ ਸਮਾਰੋਹ ਅਧੱਕਸ਼, ਡਾ. ਰੇਨੂ ਭਾਰਦਵਾਜ- ਡਾਇਰੈਕਟਰ ਰਿਸਰਚ, ਜੀਐਨਡੀਯੂ, ਅਮਿ੍ਰਤਸਰ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ- ਸੰਯੋਜਕ ਦਿਸ਼ਾ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਸੁਰੇਸ਼ ਮਾਗੋ, ਪ੍ਰੋ. ਰਾਜੀਵ ਆਨੰਦ, ਪ੍ਰੋ. ਅਰਵਿੰਦ ਨੰਦਾ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਸ਼੍ਰੀ ਚੰਦਰ ਮੋਹਨ ਨੇ ਕਿਹਾ ਕਿ ਅੱਜ ਦੇ ਦੇਸ਼ ਵਿੱਚ ਮੌਜੂਦ ਮਹਾਨਗਰਾਂ ਦਾ ਪ੍ਰਦੂਸ਼ਨ ਦੀ ਵਜਾ ਤੋਂ ਬਹੁਤ ਬੁਰਾ ਹਾਲ ਹੈ ਅਤੇ ਸਾਨੂੰ ਪ੍ਰਦੂਸ਼ਨ ਤੋਂ ਭਰੇ ਮਹਾਨਗਰਾਂ ਵਿੱਚ ਰਹ ਰਹੇ ਲੋਕਾ ਨੂੰ ਵਾਤਾਵਰਣ ਦੇ ਪ੍ਰਤਿ ਜਾਗਰੁਕ ਕਰਨਾ ਅਤਿ ਜ਼ਰੂਰੀ ਹੈ।
ਪਿ੍ਰ. ਡਾ. ਪ੍ਰਦੀਪ ਭੰਡਾਰੀ ਨੇ ਰਿਗਵੇਦ ਵਿੱਚੋਂ ਸ਼ਲੋਕ ਦਾ ਉਚਾਰਣ ਕਰਦੇ ਹੋਏ ਕਿਹਾ ਕਿ ਵੈਦਿਕ ਸੰਸਕ੍ਰਤ ਵਿੱਚ ਪ੍ਰਥਵੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀ ਪ੍ਰਥਵੀ ਦੇ ਨਦੀ, ਨਾਲਿਆਂ, ਮਿੱਟੀ, ਪਾਣੀ, ਅਤੇ ਹਵਾ ਨੂੰ ਸਾਫ ਸੁਥਰਾ ਰਖ ਕੇ ਆਪਣੀ ਜਿੰਮੇਵਾਰੀ ਨੂੰ ਨਿਭਾਇਏ। ਡਾ. ਰੇਣੂ ਭਾਰਦਵਾਜ ਨੇ ਕਿਹਾ ਕਿ ਨਵੀ ਸਿੱਖਿਆ ਨੀਤੀ ਤੇ ਵਿਚਾਰ ਕਰਦੇ ਹੋਏ ਸਾਮੂੰ ਚਾਹੀਦਾ ਹੈ ਕਿ ਸਾਨੂੰ ਵਿਦਿਆਰਥੀਆਂ ਨੂੰ ਇਸਦੇ ਪ੍ਰਤਿ ਸੰਵੇਦਨਸ਼ੀਲ ਅਤੇ ਜਾਗਰੂਕ ਬਣਾਨਾ ਪਵੇਗਾ। ਉਨਾਂ ਨੇ ਕਿਹਾ ਕਿ ਜੀਐਨਡੀਯੂ ਅਮ੍ਰਤਸਰ ਨੇ ਇਸੇ ਗੱਲ ਨੂੰ ਧਿਆਨ ਵਿੱਚ ਰਖਦੇ ਹੋਏ ਰੈਨ ਵਾਟਰ ਹਾਰਵੇਸਟਿੰਗ, ਵਾਟਰ ਰਿਯੂਜ਼, ਅਤੇ ਵਾਟਰ ਟਰੀਟਮੇਂਟ ਟੈਕਨਾਲਜੀ ਦਾ ਇਸਤੇਮਾਲ ਕਰਕੇ ਦੂਸਰੇ ਸਿੱਖਿਅਕ ਸੰਸਥਾਨਾਂ ਦੇ ਲਈ ਪ੍ਰੇਰਣਾ ਦਾ ਸਰੋਤਰ ਬਣ ਗਿਆ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਾਨੂੰ ਸਬ ਨੂੰ ਵਾਤਾਵਰਣ ਦੇ ਪ੍ਰਤਿ ਆਪਣੀ ਜਿੰਮੇਵਾਰੀਆਂ ਨੂੰ ਸਮਝਦੇ ਹੋਏ ਵਾਤਾਵਰਣ ਦੀ ਬੇਹਤਰੀ ਦੇ ਲਈ ਆਮ ਜਣਮਾਨਸ ਦੀ ਭਾਗੀਦਾਰੀ ਨੂੰ ਯਕੀਨੀ ਬਣਾਂਦੇ ਹੋਏ ਇਸ ਨੂੰ ਸਾਫ ਰਖਣ ਦਾ ਭਰਪੂਰ ਪ੍ਰਆਸ ਕਰਨਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਉਨਾਂ ਵਲੋਂ ਕਾਲੀ ਬੲੀਂ ਨੂੰ ਪ੍ਰਦੂਸ਼ਨ ਮੁਕਤ ਕਰਵਾਉਣ ਦੇ ਲਈ ਕਾਫੀ ਮਸ਼ਕਤ ਕਰਨੀ ਪਈ ਅਤੇ ਉਨਾਂ ਨੇ ਆਪਣੇ ਨਾਲ ਆਮ ਲੋਕਾਂ ਨੂੰ ਇਹ ਕਹਿ ਕੇ ਜੋੜੀਆ ਕਿ ਮਾਨਵ ਜੀਵਨ ਵਿੱਚ ਕੁਦਰਤ ਦੇ ਪੰਜ ਤੱਤਾਂ- ਧਰਤੀ, ਪਾਣੀ, ਹਵਾ, ਅਗਨੀ ਅਤੇ ਅੰਤਰਿਕਸ਼ ਬਹੁਤ ਮਹੱਤਵ ਰਖਦੇ ਹਨ ਜਿਨਾਂ ਦਾ ਸਾਰਿਆਂ ਨੂੰ ਖਿਆਲ ਰਖਣਾ ਚਾਹੀਦਾ ਹੈ ਤਾਕਿ ਕੁਦਰਤ ਆਪਣੀ ਮੂਲ ਰੂਪ ਵਿੱਚ ਕਾਯਮ ਰਹਿ ਸਕੇ। ਇਸ ਮੌਕੇ ਤੇ ਹਾਕ ਰਾਇਡਰਸ ਜਲੰਧਰ ਦੇ ਪ੍ਰਧਾਨ ਰੋਹਿਤ ਸ਼ਰਮਾ, ਪਰੈਸਾਇਕਲਿਸਟ ਅਰਜੁਨ, ਦ ਬਾਇਕ ਮਾਸਟਰ ਦੇ ਪ੍ਰਧਾਨ ਜਸਵਿੰਦ ਸਿੰਘ ਬਾਵਾ ਦਾ ਵੀ ਦੋਆਬਾ ਕਾਲਜ ਦੇ ਡੀਸੀਜੇ ਬਾਇਕਰਜ਼ ਕਲੱਬ ਦਾ ਸਾਥ ਦੇਣ ਦੇ ਲਈ ਵਿਸ਼ੇਸ਼ ਤੌਰ ਤੇ ਸੰਮਾਨ ਕੀਤਾ ਗਿਆ। ਕਾਲਜ ਦੇ ਪੂਰਵ ਵਿਦਿਆਰਥੀ ਅਤੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਪਾਲ ਸਿੰਘ ਨੋਲੀ ਦਾ ਵੀ ਵਿਸ਼ੇਸ਼ ਸੰਮਾਨ ਕੀਤਾ ਗਿਆ।
ਸ਼੍ਰੀ ਚੰਦਰ ਮੋਹਨ, ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਓਮਿੰਦਰ ਜੋਹਲ ਨੇ ਆਏ ਹੋਏ ਸਾਰੇ ਵਿਸ਼ੇਸ਼ ਮਹਿਮਾਨਾਂ ਨੂੰ ਸੰਮਾਨ ਚਿੰਨ ਪ੍ਰਦਾਨ ਕਰ ਕੇ ਸੰਮਾਨਿਤ ਕੀਤਾ।
ਪਿ੍ਰੰ. ਪਿ੍ਰਆ ਚੋਪੜਾ, ਪ੍ਰੋ. ਨੇਹਾ ਗੁਪਤਾ ਅਤੇ ਡਾ. ਸ਼ਿਵਿਕਾ ਦੱਤਾ ਨੇ ਮੰਚ ਸੰਚਾਲਨ ਬਖੂਬੀ ਕੀਤਾ।