ਦੋਆਬਾ ਕਾਲਜ ਵਿਖੇ ਪੰਜਾਬ ਇਲੈਕਸ਼ਨ 2022 ’ਤੇ ਰਾਸ਼ਟਰੀ ਸੰਗੋਸ਼ਠੀ ਅਯੋਜਤ

ਦੋਆਬਾ ਕਾਲਜ ਵਿਖੇ ਪੰਜਾਬ ਇਲੈਕਸ਼ਨ 2022 ’ਤੇ ਰਾਸ਼ਟਰੀ ਸੰਗੋਸ਼ਠੀ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਰਾਸ਼ਟਰ ਸੰਗੋਸ਼ਠੀ ਵਿੱਚ ਡਾ. ਸੁਖਦੇਵ ਸਿੰਘ ਸੋਹਲ, ਚੰਦਰ ਮੋਹਨ, ਡਾ. ਅੰਜਲੀ ਮੇਹਰਾ, ਪ੍ਰਿ. ਡਾ. ਪ੍ਰਦੀਪ ਭੰਡਾਰੀ ਹਾਜਰਾਂ ਨੂੰ ਸੰਬੋਧਤ ਕਰਦੇ ਹੋਏ।

ਜਲੰਧਰ, 31 ਜੁਲਾਈ, 2023: ਦੋਆਬਾ ਕਾਲਜ ਦੇ ਪਾਲਿਟੀਕਲ ਸਾਇੰਸ ਵਿਭਾਗ ਵੱਲੋਂ ਆਈਸੀਐਸਐਸਆਰ
ਰਾਹੀਂ ਸਪਾਂਸਰਡ ਪੰਜਾਬ ਇਲੈਕਸ਼ਨ 2022-ਲਿਡਰਸ਼ਿਪ ਕਾਸਟ ਆਈਡੈਂਟਿਟੀ ਅਤੇ ਗਵਰਨੈਂਸ ਤੇ ਮੰਥਨ ਵਿਸ਼ੇ ਤੇ ਰਾਸ਼ਟਰੀ
ਸੰਗੋਸ਼ਠੀ ਦਾ ਅਯੋਜਨ ਕੀਤਾ ਗਿਆਸ ਜਿਸ ਵਿੱਚ ਸ਼੍ਰੀ ਚੰਦਰ ਮੋਹਨ ਆਰਯਾ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਸਮੀਤਿ ਬਤੌਰ
ਮਹਿਮਾਨ, ਡਾਂ ਸੁਖਦੇਵ ਸਿੰਘ ਸੋਹਲ-ਸਾਬਕਾ ਵਿਭਾਗ ਮੁੱਖੀ ਹਿਸਟਰੀ ਆਫ ਸਕੂਲ ਆਫ ਸੋਸ਼ਲ ਸਾਇੰਸਿਸ ਜੀਐਨਡੀਯੂ ਅੰਮ੍ਰਿਤਸਰ
ਬਤਰ ਕੀਨੋਟ ਸਪੀਕਰ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਵਿਨੈ ਗਿਰੋਤਰਾ-ਵਿਭਾਗਾਮੁੱਖੀ, ਡਾ.
ਸਿਮਰਨ ਸਿੱਧੂ-ਵਿਭਾਗਮੁੱਖੀ, ਡਾ. ਨਿਰਮਲ ਸਿੰਘ-ਸੈਮੀਨਾਰ ਕਨਵੀਨਰ, ਪ੍ਰਾਧਿਆਪਕਾਂ, ਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ
ਨੇ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਰਾਸ਼ਟਰੀ ਸੰਗੋਸ਼ਠੀ ਪੰਜਾਬ ਦੇ
ਬਹੁਤ ਹੀ ਸਾਰਥਕ ਵਿਸ਼ੇ ਤੇ ਕਰਵਾਈ ਜਾ ਰਹੀ ਹੈ ਜਿਸ ਵਿੱਚ ਪੰਜਾਬ ਦੇ ਵੱਖ ਵੱਖ ਮਸਲਾਂ ਅਤੇ ਸਮਸਿਆਵਾਂ ਤੇ ਮੰਥਨ ਕਰਨ ਤੋਂ
ਬਾਅਦ ਕੁਝ ਸੁਝਾਵ ਅਤੇ ਹੱਲ ਲੱਭਣ ਦਾ ਪ੍ਰਿਆਸ ਸਾਰੇ ਬੁੱਧੀਜੀਵਿਆਂ ਰਾਹੀਂ ਕੀਤਾ ਜਾਵੇਗਾ । ਡਾ. ਨਿਰਮਲ ਸਿੰਘ ਨੇ ਕਿਹਾ ਕਿ
ਚੁਨਾਵ ਆਮ ਤੌਰ ਤੇ ਕਿਸੇ ਵੀ ਪ੍ਰਜਾਤੰਤਰ ਵਿੱਚ ਇਕ ਤਿਉਹਾਰ ਦੀ ਤਰ੍ਹਾਂ ਹੁੰਦਾ ਹੈ ਜਿਸ ਵਿੱਚ ਵੋਟਰਾਂ ਨੂੰ ਆਪਣੇ ਨੇਤਾ ਤੋਂ ਬਹੁਤ
ਉਮੀਦ ਹੁੰਦੀ ਹੈ ਕਿ ਉਹ ਉਨ੍ਹਾਂ ਦੇ ਸਮੱਸਿਆਵਾਂ ਦਾ ਹੱਲ ਲੱਭਣ ਅਤੇ ਪ੍ਰਦੇਸ਼ ਦੀ ਤਰੱਕੀ ਲਈ ਯੋਗਦਾਨ ਦੇ ਸਕਣਗੇ ।
ਸ਼੍ਰੀ ਚੰਦਰ ਮੋਹਨ ਨੇ ਰਾਸ਼ਟਰੀ ਰਾਜਨੀਤੀ ਤੇ ਚਰਚਾ ਕਰਦੇ ਹੋਏ ਦੇਸ਼ ਦੇ ਯੁਵਾਵਾਂ ਨੂੰ ਆਪਣੇ ਸਮਾਜ ਅਤੇ ਪ੍ਰਦੇਸ਼
ਦੀ ਤਰੱਕੀ ਦੇ ਲਈ ਸਾਕਾਰਾਤਮਕ ਯੋਗਦਾਨ ਦੇਣ ਦੇ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ 76 ਸਾਲ ਬਾਅਦ ਵੀ
ਗਰੀਬੀ, ਭ੍ਰਸ਼ਟਾਚਾਰ ਅਤੇ ਬੇਰੋਜਗਾਰੀ ਤੋਂ ਛੁਟਕਾਰਾ ਪਾਉਣ ਦੇ ਲਈ ਸੰਘਰਸ਼ ਕਰ ਰਹੇ ਹਨ । ਸਾਨੂੰ ਰਾਸ਼ਟਰ ਦੇ ਰੂਪ ਵਿੱਚ ਅਤੇ
ਤਰੱਕੀ ਦੇ ਲਈ ਆਤਮਾ ਵਿਸ਼ਲੇਸ਼ਣ ਦੀ ਸਖ਼ਤ ਜ਼ਰੂਰਤ ਹੈ ।
ਡਾ. ਸੁਖਦੇਵ ਸਿੰਘ ਸੋਹਲ ਨੇ ਕਿਹਾ ਕਿ ਪ੍ਰਜਾਤੰਤਰ ਆਮ ਤੌਰ ਤੇ ਪਾਰਦਰਸ਼ੀ ਚੁਣਾਵ ਤੇ ਟਿਕਿਹਾ ਹੋਇਆ ਹੈ
ਪਰ ਵੋਟਰਾਂ ਵੱਲੋਂ ਵੋਟ ਪਾਉਣਾ ਕਈ ਵਾਰ ਆਰਥਿਕ ਕਾਰਨਾ ਅਤੇ ਇਲਾਕੇ ਦੀ ਸਮੱਸਿਆਵਾਂ ਅਤੇ ਜ਼ਰੂਰਤ ਤੋਂ ਪ੍ਰਭਾਵਿਤ ਹੁੰਦਾ ਹੈ ।
ਡਾ. ਸੋਹਲ ਨੇ ਕਿਹਾ ਕਿ ਭਾਰਤ ਵਿੱਚ ਮਜਬੂਤ ਪ੍ਰਜਾਤੰਤਰ ਹੈ । ਪਰ ਨਾਲ ਹੀ ਇਕ ਸਸ਼ਕਤ ਵੈਲਫੇਅਰ ਸਟੇਟ ਵੀ ਹੈ ।
ਸੈਮੀਨਾਰ ਦੇ ਦੂਜੇ ਸਤੱਰ ਵਿੱਚ ਡਾ. ਅੰਜਲੀ ਮੇਹਰਾ- ਵਿਭਾਗਮੁਖੀ ਸੋਸ਼ਲ ਸਾਇੰਸ ਜੀਐਨਡੀਯੂ ਅੰਮ੍ਰਿਤਸਰ
ਰਿਸੋਰਸ ਪਰਸਨ ਦੇ ਤੌਰ ਤੇ ਹਾਜ਼ਰ ਹੋਈ ਹੈ ਜਿਸ ਕਾਰਨ ਵੱਖ ਵੱਖ ਕਾਲਜਾਂ ਦੇ ਪੰਜ ਸ਼ੋਧ ਸਾਸ਼ਤਰੀਆਂ ਨੇ ਆਪਣੇ ਰਿਸਰਚ ਪੇਪਰ ਪੇਸ਼
ਕੀਤੇ ਹਨ । ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਐਕਸਪਰਟ ਤੋਂ ਸਵਾਲ ਪੁੱਛੇ ਜਿਨ੍ਹਾਂ ਦਾ ਉਨ੍ਹਾਂ ਦਾ ਤਸੱਲੀਬਖ਼ਸ ਜਵਾਬ
ਮਿਲਿਆ ।
ਰਾਜੀਵ ਭਾਸਕਟਰ-ਐਡੀਟਰ ਪੰਜਾਬ ਟ੍ਰਿਬਿਯੂਨ ਨੇ ਵੈਲੀਡਿਕਟਰੀ ਸੈਸ਼ਨ ਵਿੱਚ ਹਾਜ਼ਰਾ ਨੂੰ ਸੰਬੋਧਤ ਕੀਤਾ ।
ਪ੍ਰਿ. ਡਾ. ਪ੍ਰਦੀਪ ਭੰਡਾਰੀ, ਡਾ. ਵਿਨੈ ਗਿਰੋਤਰਾ ਅਤੇ ਡਾ. ਨਿਰਮਲ ਸਿੰਘ ਨੇ ਰਿਸੋਰਸ ਪਰਸਨ ਨੂੰ ਸਨਮਾਨ ਚਿਨ੍ਹ ਅਤੇ ਪ੍ਰਤਿਭਾਗੀਆਂ
ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । ਪ੍ਰੋ. ਪ੍ਰਿਯਾ ਚੋਪੜਾ ਨੇ ਮੰਚ ਸੰਚਾਲਨ ਬਾਖੂਬੀ ਕੀਤਾ ।