ਦੋਆਬਾ ਕਾਲਜ ਵਿੱਚ ਪੰਜਾਬੀ ਭਾਸ਼ਾ ਅਤੇ ਇਲੈਕਟ੍ਰਾਨਿਕ ਮੀਡਿਆ ’ਤੇ ਰਾਸ਼ਟਰੀ ਸੈਮੀਨਾਰ ਅਯੋਜਤ

ਜਲੰਧਰ, 21 ਮਾਰਚ, 2025: ਭਾਸ਼ਾ ਵਿਭਾਗ ਪੰਜਾਬ ਦੁਆਰਾ ਦੋਆਬਾ ਕਾਲਜ ਦੇ ਸੰਯੋਗ ਨਾਲ ਪੰਜਾਬੀ ਭਾਸ਼ਾ ਅਤੇ ਇਲੈਕਟ੍ਰਾਨਿਕ ਮੀਡਿਆ ’ਤੇ ਰਾਸ਼ਟਰੀ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਮਨਜਿੰਦਰ ਸਿੰਘ—ਪੰਜਾਬੀ ਵਿਭਾਗਮੁੱਖੀ ਜੀਐਨਡੀਯੂ ਬਤੌਰ ਮੁੱਖ ਬੁਲਾਰੇ ਅਤੇ ਸ਼੍ਰੀ ਪੁਨਿਤ ਸਹਿਗਲ—ਡਾਇਰੈਕਟਰ ਦੂਰਦਰਸ਼ਨ ਕੇਂਦਰ ਜਲੰਧਰ ਬਤੌਰ ਸਮਾਰੋਹ ਅਧਿਅਕਸ਼, ਸ਼੍ਰੀ ਦੀਪਕ ਬਾਲੀ ਬਤੌਰ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ, ਡਾ. ਸਿਮਰਨ ਸਿੰਧੂ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਡਾ. ਓਮਿੰਦਰ ਜੌਹਲ ਨੇ ਇਸ ਰਾਸ਼ਟਰੀ ਸੈਮੀਨਾਰ ਦੇ ਮਹੱਤਵ ’ਤੇ ਚਰਚਾ ਕਰਦੇ ਹੋਇਆ ਬੁਲਾਰਿਆਂ ਦਾ ਸਵਾਗਤ ਕੀਤਾ । ਸਮਾਮਗ ਦੀ ਸ਼ੁਰੂਆਤ ਸਮੂਹ ਪਤਵੰਤਿਆਂ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ।
ਡਾ. ਮਨਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਮਹੱਤਵ ਬਹੁਤ ਹੈ ਅਤੇ ਇਸਦਾ ਇਤਿਹਾਸ ਬਹੁਤ ਮਹਾਨ ਹੈ । ਉਨ੍ਹਾਂ ਨੇ ਕਿਹਾ ਕਿ ਡਿਜਿਟਲ ਅਤੇ ਇਲੈਕਟ੍ਰਾਨਿਕ ਯੁੱਗ ਵਿੱਚ ਪੰਜਾਬੀ ਭਾਸ਼ਾ ਦਾ ਇਸਤੇਮਾਲ ਓਪਰੋਕਤ ਦੋਵਾਂ ਮਾਧਿਅਮਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਹੋਣਾ ਚਾਹੀਦਾ ਹੈ ਜਿਸ ਨਾਲ ਦੁਨਿਆ ਦੇ ਸਾਰੇ ਪੰਜਾਬੀ ਭਾਸ਼ਾ ਦੀ ਅਸੀਮ ਸੰਭਾਵਨਾਵਾਂ ਨੂੰ ਰਚਨਾਤਮਕ ਤਰੀਕੇ ਨਾਲ ਗਲੋਬਲ ਲੇਵਲ ’ਤੇ ਪਹੁੰਚਾਇਆ ਜਾ ਸਕੇ ।
ਸ਼੍ਰੀ ਪੁਨਿਤ ਸਹਿਗਲ ਨੇ ਕਿਹਾ ਕਿ ਜਲੰਧਰ ਦੁਰਦਰਸ਼ਨ ਪਿੱਛਲੇ ਕਈ ਸਾਲਾਂ ਤੋਂ ਪੰਜਾਬੀ ਅਤੇ ਭਾਰਤੀ ਸਭਿਆਚਾਰ ਅਤੇ ਪੰਜਾਬੀ ਭਾਸ਼ਾ ਦਾ ਪ੍ਰਚਾਰ ਬਹੁਤ ਹੀ ਰਚਨਾਤਮਕ ਤਰੀਕੇ ਨਾਲ ਟੀ.ਵੀ. ਸੀਰਿਅਲ ਅਤੇ ਵੱਖ—ਵੱਖ ਪ੍ਰੋਗ੍ਰਾਮਾਂ ਰਾਹੀਂ ਲਗਾਤਾਰ ਕਰਦਾ ਆ ਰਿਹਾ ਹੈ । ਸ਼੍ਰੀ ਨਵਨੀਤ ਕੌਰ ਰਾਏ— ਪੰਜਾਬੀ ਭਾਸ਼ਾ ਅਫਸਰ ਜਲੰਧਰ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਦੋਆਬਾ ਕਾਲਜ ਨੇ 1941 ਤੋਂ ਪੰਜਾਬ ਦੇ ਸਮੂਹ ਦੋਆਬਾ ਖੇਤਰ ਵਿੱਚ ਉੱਚ ਸਿੱਖਿਆ ਦਾ ਪ੍ਰਸਾਰ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਹੈ ਤਾਕਿ ਇਸ ਖੇਤਰ ਦੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਮਿਲ ਸਕੇ ।
ਸ਼੍ਰੀ ਦੀਪਕ ਬਾਲੀ ਨੇ ਵਿਦਿਆਰਥੀਆਂ ਨਾਲ ਪੰਜਾਬੀ ਭਾਸ਼ਾ ਦੀ ਮਜਬੂਤ ਕਦਰਾਂ—ਕੀਮਤਾਂ ਦੀ ਚਰਚਾ ਕੀਤੀ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ, ਡਾ. ਸਿਮਰਨ ਸਿੱਧੂ ਨੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ’ਤੇ ਡਾ. ਲਖਵਿੰਦਰ ਜੌਹਲ, ਸ਼੍ਰੀ ਬਹਾਦੁਰ ਸਿੰਘ ਸੰਧੂ, ਪ੍ਰਿੰ. ਮਨਜੀਤ ਕੌਰ, ਪ੍ਰਿੰ. ਪ੍ਰੈਟੀ ਸੋਢੀ, ਡਾ. ਤਰਨਜੀਤ— ਫ਼ਿਲਮ ਨਿਰਮਾਤਾ, ਪ੍ਰੋ. ਗਗਨਦੀਪ ਕੌਰ, ਪ੍ਰੋ. ਨਵਰੂਪ ਕੌਰ, ਪ੍ਰੋ. ਵਰੂਣ ਕੌਰ ਮਾਨ, ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਮਲਕੀਤ ਸਿੰਘ, ਪ੍ਰੋ. ਅਨੁਰਾਧਾ, ਪ੍ਰੋ. ਲਵਪ੍ਰੀਤ, ਸ਼੍ਰੀਮਤੀ ਰਾਜਵੰਤ ਕੌਰ, ਭਾਸ਼ਾ ਵਿਭਾਗ ਪੰਜਾਬ, ਪ੍ਰੋ. ਹਰਮਨਪ੍ਰੀਤ, ਪੋ੍ਰ. ਅਮਨਦੀਪ, ਪ੍ਰੋ. ਪ੍ਰੀਤੀ ਕਪੂਰ ਅਤੇ ਪ੍ਰੋ. ਗੁਰਮੀਤ ਕੌਰ ਹਾਜ਼ਰ ਸਨ ।