ਦੋਆਬਾ ਕਾਲਜ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ 

ਦੋਆਬਾ ਕਾਲਜ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ 
ਦੋਆਬਾ ਕਾਲਜ ਵਿਖੇ ਅਯੋਜਤ ਰਾਸ਼ਟਰੀ ਖੇਡ ਦਿਵਸ ਵਿੱਚ ਲਾਗ ਲੈਂਦੇ ਹੋਏ ਵਿਦਿਆਰਥੀ । 

ਜਲੰਧਰ, 3 ਸਤੰਬਰ, 2024: ਦੋਆਬਾ ਕਾਲਜ ਵਿਖੇ ਸਪੋਰਟਸ ਵਿਭਾਗ ਅਤੇ ਐਨਐਸਐਸ ਵੱਲੋਂ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ । ਇਸ ਇਵੈਂਟ ਵਿੱਚ ਪੰਜਾਬ ਦੀ ਪੁਰਾਣੀ ਪ੍ਰਸਿੱਧ ਖੇਡਾਂ ਵੱਲ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਖੇਡਾਂ ਦੇ ਇਵੈਂਟ — ਸਕਿਪਿੰਗ, ਪੁਸ਼ਅਪਸ, ਸਿਟਅਪ, ਰਿੰਗ ਗੇਮ, ਪੰਜਾ, ਟਗ ਆਫ ਵਾਰ ਅਤੇ ਪਲੈਂਕ ਚੈਲੇਂਜ ਆਦਿ ਅਯੋਜਤ ਕੀਤੇ ਗਏ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਮਾਨਸਿਕ ਅਤੇ ਸਰੀਰਕ ਸੇਹਤ ਦਾ ਧਿਆਨ ਰੱਖਦੇ ਹੋਏ ਕਿਸੀ ਨਾ ਕਿਸੀ ਖੇਡਾਂ ਦੀ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਰਹਿਣਾ ਚਾਹੀਦਾ ਹੈ ਕਿਉਂਕਿ ਇੰਕ ਤੰਦਰੁਸਤ ਤਨ ਵਿੱਚ ਹੀ ਤੰਦਰੁਸਤ ਮਨ ਰਹਿੰਦਾ ਹੈ । ਉਨ੍ਹਾਂ ਨੇ ਕਿਹਾ ਕਿ ਖੇਡਾਂ ਦਾ ਕਲਚਰ ਹੀ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਤੋਰਨ ਲਈ ਸਹਾਈ ਹੋਵੇਗਾ ਜਿਸ ਨਾਲ ਉਹ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਆਪਣੇ ਆਪ ਨੂੰ ਦੂਰ ਰੱਖ ਸਕਣਗੇ । 

ਸਕਿਪਿੰਗ ਚੈਲੇਂਜ ਵਿੱਚ ਵਿਦਿਆਰਥੀ ਮੁਹੰਮਦ ਇਸਮਾਇਲ ਖਾਨ ਨੇ ਪਹਿਲਾ, ਵਿਗਿਆਨ ਨੇ ਦੂਜਾ ਅਤੇ ਰੂਚੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਲੜਕੀਆਂ ਵਿੱਚੋਂ ਰਮਨਦੀਪ ਨੇ ਪਹਿਲਾ, ਰੂਚੀ ਨੇ ਦੂਜਾ, ਨੀਲਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪੁਸ਼ਅੱਪਸ ਵਿੱਚ ਲੜਕਿਆਂ ਵਿੱਚੋਂ ਅਨਮੋਲ ਅਤੇ ਜਸਕਰਨ ਨੇ ਪਹਿਲਾ, ਸਾਹਿਲ ਅਤੇ ਪਿਊਸ਼ ਨੇ ਦੂਜਾ, ਹਿਮਾਂਸ਼ੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਸਿਟਅੱਪ ਚੈਲੇਂਜ  ਵਿੱਚ ਲੜਕਿਆਂ ਵਿੱਚੋਂ ਅਮਨ ਨੇ ਪਹਿਲਾ, ਗੌਰਵ ਨੇ ਦੂਜਾ ਅਤੇ ਲਵਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਲੜਕੀਆਂ ਵਿੱਚੋਂ ਕੰਚਨ ਨੇ ਪਹਿਲਾ, ਗੁੰਜਨ ਨੇ ਦੂਜਾ ਅਤੇ ਇਸ਼ਮੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਰਿੰਗ ਗੇਮ ਵਿੱਚ ਲੜਕਿਆਂ ਵਿੱਚੋਂ ਅਮਨ ਨੇ ਪਹਿਲਾ, ਸਿਮਰਪ੍ਰੀਤ ਨੇ ਦੂਜਾ, ਕੁਨਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਲੜਕੀਆਂ ਵਿੱਚ ਅਮਨਦੀਪ ਨੇ ਪਹਿਲਾ, ਨੇਹਾ ਨੇ ਦੂਜਾ ਅਤੇ ਖੁਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪਲੈਂਕ ਚੈਲੇਂਜ ਵਿੱਚ ਲੜਕਿਆਂ ਵਿੱਚੋਂ ਰਿਸ਼ਭ ਨੇ ਪਹਿਲਾ, ਮੁਕੁਲ ਨੇ ਦੂਜਾ ਅਤੇ ਅਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਜਦਕਿ ਲੜਕੀਆਂ ਵਿੱਚੋਂ ਰੂਚੀ ਨੇ ਪਹਿਲਾ, ਦ੍ਰਿਸ਼ਟੀ ਨੇ ਦੂਜਾ ਅਤੇ ਪ੍ਰੀਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪੰਜਾ ਵਿੱਚ ਲੜਕਿਆਂ ਵਿੱਚੋਂ ਅੰਕੁਸ਼ ਨੇ ਪਹਿਲਾ, ਅਨਮੋਲ ਨੇ ਦੂਜਾ ਅਤੇ ਜਤਿਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਲੜਕੀਆਂ ਵਿੱਚੋਂ ਸਿਮਰਨਜੀਤ ਨੇ ਪਹਿਲਾ, ਮੁਸਕਾਨ ਨੇ ਦੂਜਾ ਅਤੇ ਦਿਵਿਯਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਦੇ ਵਿਦਿਆਰਥੀਆਂ ਨੇ ਟੱਗ ਆਫ ਵਾਰ ਵਿੱਚ ਲੜਕਿਆਂ ਅਤੇ ਲੜਕੀਆਂ ਦੀ ਸ਼੍ਰੈਣੀ ਵਿੱਚ ਜਿੱਤ ਹਾਸਿਲ ਕੀਤਾ । ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਦੇ ਵਿਦਿਆਰਥੀਆਂ ਨੇ ਹੀ ਓਵਰ ਆਲ ਟਰਾਫੀ ਜਿੱਤੀ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪਤਵੰਤਿਆਂ ਨੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ।