ਦੁਆਬਾ ਕਾਲਜ ਵਿੱਖੇ ਨੇਸ਼ਨਲ ਯੂਨਿਟੀ-ਡੇ ਮਣਾਇਆ ਗਿਆ

ਦੁਆਬਾ ਕਾਲਜ ਵਿੱਖੇ ਨੇਸ਼ਨਲ ਯੂਨਿਟੀ-ਡੇ ਮਣਾਇਆ ਗਿਆ
ਦੁਆਬਾ ਕਾਲਜ ਵਿੱਚ ਅਯੋਜਤ ਨੇਸ਼ਨਲ ਯੂਨਿਟੀ ਡੇ ਵਿੱਚ ਸਰਦਾਰ ਵਲੱਭ ਭਾਈ ਪਟੇਲ ਦੀ ਜਨਮ ਦਿਵਸ ਤੇ ਅਯੋਜਤ ਐਗਜੀਬੀਸ਼ਨ ਨੂੰ ਦੇਖਦੇ ਵਿਦਿਆਰਥੀ ਨਾਲ ਹੀ ਰਾਸ਼ਟਰੀ ਏਕਤਾ ਸਾਇਕਲ ਰੈਲੀ ਵਿੱਚ ਭਾਗ ਲੈਂਦੇ ਵਿਦਿਆਰਥੀ।

ਜਲੰਧਰ 02 ਨਵੰਬਰ 2022 (          ) ਦੋਆਬਾ ਕਾਲਜ ਦੇ ਐਨਐਸਐਸ, ਐਨਸੀਸੀ ਅਤੇ ਰਾਜਨੀਤਿ ਸ਼ਾਸਤਰ ਵਿਭਾਗ ਅਤੇ ਡੀਸੀਜੇ ਬਾਇਕਰਜ਼ ਕਲੱਬ ਦੁਆਰਾ ਇੱਕ ਭਾਰਤ ਸ਼ਰੇਸ਼ਠ ਭਾਰਤ ਦੇ ਅਭਿਆਨ ਦੇ ਅੰਤਰਗਤ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਹਾੜੇ ਤੇ ਕਾਲਜ ਵਿੱਚ ਨੇਸ਼ਨਲ ਯੂਨਿਟੀ ਡੇ ਮਣਾਇਆ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਸੁਖਵਿੰਦਰ ਸਿੰਘ, ਡਾ. ਅਰਸ਼ਦੀਪ ਸਿੰਘ- ਐਨਐਸਐਸ ਸੰਯੋਜਕ, ਡਾ ਵਿਨੇ ਗਿਰੋਤਰਾ, ਪ੍ਰੋ. ਰਾਹੁਲ ਭਾਰਦਵਾਜ- ਐਨਸੀਸੀ ਇੰਚਾਰਜ, ਪ੍ਰਾਧਿਆਪਕਾਂ ਅਤੇ ਐਨਐਸਐਸ ਵਲੰਟੀਅਰਾਂ ਨੇ ਕੀਤਾ।

    ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਤੋਂ ਸਿੱਖਿਆ ਲੇ ਕੇ ਦੇਸ਼ ਦੇ ਹਿੱਤ ਅਤੇ ਸਮਾਜ ਦੀ ਭਲਾਈ ਦੇ ਲਈ ਕਾਰਜ ਕਰਨ ਲਈ ਸਦਾ ਹੀ ਅਗੇ ਰਹਿਣਾ ਚਾਹੀਦਾ ਹੈ ਤਾਕਿ ਉਹ ਆਪਣੀ ਸਕਾਰਾਤਮਕ ਊਰਜਾ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਕੇ ਦੇਸ਼ ਦੀ ਉਨਤੀ ਵਿੱਚ ਭਾਗੀਦਾਰ ਬਣ ਸਕਣ।

    ਇਸ ਮੌਕੇ ਤੇ ਸਰਦਾਰ ਭਾਈ ਵੱਲਭ ਭਾਈ ਪਟੇਲ ਦੇ ਜੀਵਨ ਤੇ ਅਧਾਰਤ ਤਸਵੀਰਾਂ ਦੇ ਰੂਪ ਵਿੱਚ ਫੋਟੋਗ੍ਰਾਫੀ ਐਗਜੀਬੀਸ਼ਨ ਵੀ ਲਗਾਈ ਗਈ ਤਾਕਿ ਵਿਦਿਆਰਥੀਆਂ ਅਤੇ ਪ੍ਰਾਧਿਆਪਕਾਂ ਨੂੰ ਉਨਾਂ ਦੇ ਜੀਵਨ ਦੇ ਮੂਲਾਂ ਦਾ ਦਰਸ਼ਨ ਕਰਵਾਇਆ ਜਾ ਸਕੇ। ਇਸਦੇ ਉਪਰੰਤ ਕਾਲਜ ਦੇ ਡੀਸੀਜੇ ਬਾਇਕਰਜ਼ ਕੱਲਬ ਦੁਆਰਾ ਰਾਸ਼ਟਰੀ ਏਕਤਾ ਸਾਇਕਲ ਰੈਲੀ ਦਾ ਅਯੋਜਨ ਵੀ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਪ੍ਰਾਧਿਆਪਕਾਂ ਨੇ ਭਾਗ ਲੇ ਕੇ ਜਨ-ਮਾਨਸ ਨੂੰ ਰਾਸ਼ਟਰੀ ਏਕਤਾ ਦਾ ਸੰਦੇਸ਼ ਦਿੱਤਾ। ਇਸਦੇ ਨਾਲ ਹੀ ਕਾਲਜ ਦੇ ਵੱਖ ਵੱਖ ਕਲਾਸਾਂ ਵਿੱਚ ਪ੍ਰਾਧਿਆਪਕਾਂ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਅਖੰਡਤਾ, ਏਕਤਾ ਅਤੇ ਸੁਰੱਖਿਆ  ਨੂੰ ਬਰਕਰਾਰ ਰਖਣ ਦਾ ਪ੍ਰਣ ਵੀ ਦਿੱਤਾ।