ਦੋਆਬਾ ਕਾਲਜ ਵਿੱਖੇ ਰਾਸ਼ਟਰੀ ਸਿੱਖਿਆ ਨੀਤੀ 2020: ਅਵਸਰ ਅਤੇ ਚੁਨੋਤੀਆਂ ਤੇ ਰਾਸ਼ਟਰੀ ਸੈਮੀਨਾਰ ਅਯੋਜਤ
ਜਲੰਧਰ, 24 ਸਿਤੰਬਰ, 2022: ਦੋਆਬਾ ਕਾਲਜ ਦੀ ਦਿਸ਼ਾ ਕਮੇਟੀ ਦੁਆਰਾ ਰਾਸ਼ਟਰੀ ਸਿੱਖਿਆ ਨੀਤਿ 2020: ਅਵਸਰ ਅਤੇ ਚੁਨੋਤੀਆਂ ਤੇ ਰਾਸ਼ਟਰੀ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਚੰਦਰ ਮੋਹਨ- ਪ੍ਰਧਾਨ, ਦੋਆਬਾ ਕਾਲਜ ਮੈਨੇਜਿੰਗ ਕਮੇਟੀ, ਜਲੰਧਰ ਬਤੌਰ ਮੁੱਖ ਮਹਿਮਾਨ, ਡਾ. ਸੁਨੀਲ ਗੁਪਤਾ- ਚੇਅਰਮੇਨ, ਸਟੇਟ ਹਾਇਰ ਐਜੂਕੇਸ਼ਨ ਕਾਉਂਸਲ, ਹਿਮਾਚਲ ਪ੍ਰਦੇਸ਼- ਬਤੌਰ ਕੀ-ਨੋਟ ਸਪੀਕਰ, ਡਾ. ਹਰਦੀਪ ਸਿੰਘ- ਓਐਸਡੀ-ਵੀਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮਿ੍ਰਤਸਰ, ਡਾ. ਅਸ਼ਵਨੀ ਭੱਲਾ- ਡਿਪਟੀ ਡਾਇਰੈਕਟਰ- ਡੀਪੀਆਈ ਕਾਲਜਾਂ ਪੰਜਾਬ ਬਤੌਰ ਮੁੱਖ ਵਕਤਾ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੋਹਲ-ਕਨਵੀਰਨ, ਪ੍ਰੋ. ਸੁਖਵਿੰਦਰ ਸਿੰਘ ਅਤੇ ਡਾ. ਸੁਰੇਸ਼ ਮਾਗੋ- ਓਰਗੇਨਾਇਜਿੰਗ ਸੈਕਰੈਟਰੀਜ਼, ਪ੍ਰੋ. ਨਵੀਨ ਜੋਸ਼ੀ- ਕੋ-ਆਰਗੇਨਾਇਜਿੰਗ ਸਕ੍ਰੈਟਰੀ, ਆਰਗੇਨਾਇਜਿੰਗ ਕਮੇਟੀ ਦੇ ਪ੍ਰਾਧਿਆਪਕਾਂ ਡਾ. ਸ਼ਿਵਿਕਾ ਦੱਤਾ, ਪ੍ਰੋ. ਨੇਹਾ, ਪ੍ਰੋ. ਗੁਲਸ਼ਨ, ਡਾ. ਨਇਆ ਅਤੇ ਪ੍ਰੋ. ਪਿ੍ਰਆ ਅਤੇ ਵਿਦਿਆਰਥੀਆਂ ਨੇ ਕੀਤਾ।
ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਦੋਆਬਾ ਕਾਲਜ ਨੇ ਸਮੇਂ ਦੇ ਨਾਲ ਨਾਲ ਆਪਣੇ ਆਪ ਨੂੰ ਅਪਡੇਟ ਕਰਦੇ ਹੋਏ ਪ੍ਰਸ਼ਾਸਨਿਕ ਅਤੇ ਸਿੱਖਿਅਕ ਮਾਡਿਊਲਸ ਵਿੱਚ ਨਵੀ ਸਿੱਖਿਆ ਨੀਤਿ ਦੇ ਅਨੁਰੂਪ ਬਦਲਾਵ ਕਰ ਕੇ ਇੱਕ ਪਹਿਲ ਕੀਤੀ ਹੈ।
ਸ਼੍ਰੀ ਚੰਦਰ ਮੋਹਨ- ਪ੍ਰਧਾਨ, ਕਾਲਜ ਮੈਨੇਜਿੰਗ ਕਮੇਟੀ ਨੇ ਕਿਹਾ ਕਿ ਅੱਜ ਦੇ ਬਦਲਦੇ ਦੌਰ ਵਿੱਚ ਨਵੀ ਸਿੱਖਿਆ ਨੀਤਿ ਦੇ ਤਹਿਤ ਪਾਲੀਸੀ ਇੰਪਲੀਮੇਂਟ ਦੇ ਸਮੇਂ ਵਿਦਿਆਰਥੀਆਂ ਦੇ ਨਾਲ ਇੰਟਰੈਕਸ਼ਨ ਕਰ ਕੇ ਉਨਾਂ ਦੇ ਦ੍ਰਿਸ਼ਟੀਕੋਣ ਅਤੇ ਪਰਿਪੱਖ ਨੂੰ ਧਿਆਨ ਵਿੱਚ ਰਖਦੇ ਹੋਏ ਆਪਣੇ ਸਿਸਟਮ ਵਿੱਚ ਇੰਪਰੂਵਮੇਂਟ ਲਿਆਉਣੀ ਹੋਵੇਗੀ।
ਸ਼੍ਰੀ ਸੁਨੀਲ ਗੁਪਤਾ ਨੇ ਆਪਣੇ ਕੀ-ਨੋਟ ਐਡਰੈਸ ਵਿੱਚ ਨੈਸ਼ਨਲ ਐਜੂਕੇਸ਼ਨ ਪਾਲੀਸੀ 2020 ਦੇ 500 ਪੰਨਿਆਂ ਦੇ ਡ੍ਰਾਫਟ ਦੀ ਚਰਚਾ ਕਰਦੇ ਹੋਏ ਕਿਹਾ ਕਿ ਇਸ ਨੂੰ ਆਮ ਜਣਮਾਨਸ ਤੱਕ ਪਹੁੰਚਾਉਣ ਦੇ ਲਈ ਜਦੋਂ ਪ੍ਰਚਾਰ ਤੰਤਰ ਅਪਣਾਇਆ ਗਿਆ ਤਾਂ ਤਕਰੀਬਨ 6 ਲੱਖ ਲੋਕਾਂ ਨੂੰ ਸੁਝਾਵ ਪ੍ਰਾਪਤ ਹੋਏ। ਇਸ ਨਵੀ ਸਿੱਖਿਆ ਨੀਤਿ ਦੇ ਅੰਤਰਗਤ ਇਹ ਮਣਿਆ ਗਿਆ ਹੈ ਕਿ ਇਹ ਸਕੂਲ ਐਜੂਕੇਸ਼ਨ ਅਤੇ ਹਾਇਰ ਐਜੂਕੇਸ਼ਨ ਦੀ ਆਪਸ ਵਿੱਚ ਡੀ-ਲਿਕਿੰਗ ਨਹੀਂ ਹੋਣੀ ਚਾਹੀਦੀ । ਨਵੀ ਸਿੱਖਿੱਆ ਨੀਤਿ ਦੇ ਤਹਿਤ ਨਵੀ ਸਿਕਲ ਓਰੀਏਂਟੇਂਡ ਕੋਰਸਿਜ਼ ਲਿਆਉਣ ਦੀ ਗੱਲ ਕੀਤੀ ਗਈ ਹੈ ਜਿਸਦੇ ਦੁਆਰਾ ਦੇਸ਼ ਦੇ ਨੋਜਵਾਨਾਂ ਨੂੁੰ ਜਿਆਦਾ ਰੋਜ਼ਗਾਰ ਦੇ ਮੌਕੇ ਮੁਹਇਆ ਕਰਵਾਨਾ ਹੈ ਅਤੇ ਉੱਚ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਜਿਆਦਾ ਮੌਕੇ ਪ੍ਰਦਾਨ ਕਰ ਕੇ ਸ਼ੋਧ ਦੇ ਖੇਤਰ ਵਿੱਚ ਜਿਆਦਾ ਸਕਾਲਰਸ਼ਿਪ ਮਹਇਆ ਕਰਵਾਉਣਾ ਹੈ। ਉਨਾਂ ਨੇ ਕਿਹਾ ਕਿ ਨਵੀ ਸਿੱਖਿਆ ਨੀਤਿ ਵਿਦਿਆਰਥੀਆਂ ਨੂੰ ਪੜਾਈ ਕਰਦੇ ਸਮੇਂ ਮਲਟੀ ਡਿਸਿਪਲਨਰੀ ਸਟਡੀ ਅਪਰੋਚ ਅਪਣਾਉਨ ਦੇ ਲਈ ਪ੍ਰੇਰਿਤ ਕੀਤਾ।
ਡਾ. ਅਸ਼ਵਨੀ ਭੱਲਾ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤਿ 2020 ਪੰਜ ਸਿਧਾਂਤਾਂ- ਇਕਵਿਟੀ, ਏਕਸੇਸ ਟੂ ਐਜੂਕੇਸ਼ਨ, ਕਵਾਲਿਟੀ, ਆਫੋਰਡੇਬਿਲਿਟੀ ਅਤੇ ਅਕਾਉਂਟੇਬਿਲਿਟੀ ਤੇ ਅਧਾਰਤ ਹਨ ਤਾਕਿ ਇਸ ਨੂੰ ਸਟੀਕਤਾ ਨਾਲ ਲਾਗੂ ਕਰ ਕੇ ਵਿਦਿਆਰਥੀ ਦੀ ਸਖਸ਼ਿਅਤ ਨੂੰ ਸਾਮੂਹਿਕ ਵਿਕਾਸ ਅਤੇ ਉਸ ਨੂੰ ਵਦਿਆ ਰੋਜ਼ਗਾਰ ਦਿੱਤਾ ਜਾ ਸਕੇ। ਡਾ. ਅਸ਼ਵਨੀ ਨੇ ਨਵੀ ਸਿੱਖਿਆ ਨੀਤਿ ਦੇ ਯੁਵਾ ਪੀੜੀ ਹੋਣ ਵਾਲੇ ਫਾਇਦੇਆਂ ਦੇ ਬਾਰੇ ਵਿੱਚ ਵੀ ਚਰਚਾ ਕੀਤੀ।
ਡਾ. ਹਰਦੀਪ ਸਿੰਘ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਫ੍ਰੈਮਿੰਗ ਦੇ ਤਿੰਨ ਚਰਣਾਂ- ਪਹਿਲਾ ਜਿਸਦੇ ਤਹਿਤ ਨਵੇ ਸਾਇਲੈਬਸ ਅਤੇ ਰੂਲਸ ਨੂੰ ਬਣਾਉਨਾ, ਦੂਸਰੇ ਚਰਣ ਦੇ ਅੰਤਰਗਤ ਪ੍ਰਾਧਿਆਪਕਾਂ ਨੂੰ ਸਿੱਖਲਾਈ ਦੇਣਾ ਅਤੇ ਤੀਸਰਾ ਮੂਲਾਂਕਣ ਵਿੱਚ ਸੁਧਾਰ ਲਿਆਉਣ ਦੇ ਬਾਰੇ ਵਿੱਚ ਵਿਸਾਤਰ ਨਾਲ ਚਰਚਾ ਕੀਤੀ। ਡਾ. ਓਮਿੰਦਰ ਜੋਹਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।