ਦੋਆਬਾ ਕਾਲਜ ਵਿੱਚ ਨਵੇਂ ਸ਼ੈਸ਼ਨ ਦੀ ਸ਼ੁਰੂਆਤ — ਹਵਨ ਯਗ ਦੁਆਰਾ ਅਰੰਭ
ਜਲੰਧਰ, 23 ਜੁਲਾਈ, 2024: ਦੋਆਬਾ ਕਾਲਜ ਦੇ ਨਵੇਂ ਸੈਸ਼ਨ ਦਾ ਸ਼ੁਭਾਰੰਭ ਕਾਲਜ ਦੇ ਸਟੂਡੈਂਟ ਕਾਊਂਸਲ ਦੁਆਰਾ ਹਵਨ ਯੱਗ ਸਮਾਗਮ ਦਾ ਅਯੋਜਨ ਕਰਕੇ ਕੀਤਾ ਗਿਆ । ਚੰਦਰ ਮੋਹਨ— ਪ੍ਰਧਾਨ ਆਰੀਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਕਮੇਟੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੁਰਜੀਤ ਕੌਰ, ਪ੍ਰੋ. ਸੋਨਿਆ ਕਾਲਰਾ—ਸੰਯੋਜਕਾਂ, ਪ੍ਰਾਧਿਆਪਕਾ, ਗੈਰ ਸਿੱਖਿਅਕ ਸਟਾਫ ਅਤੇ ਵਿਦਿਆਰਥੀਆਂ ਨੇ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ. ਰਾਜੇਸ਼ ਪ੍ਰੇਮੀ, ਪ. ਹੰਸ ਰਾਜ, ਵਿਦਿਆਰਥੀਆਂ, ਸਿੱਖਿਅਕ ਅਤੇ ਗੈਰ ਸਿੱਖਿਅਕ ਸਟਾਫ ਨੇ ਪਵਿੱਤਰ ਹਵਨ ਕੁੰਡ ਵਿੱਚ ਆਹੁਤਿਆਂ ਪਾ ਕੇ ਸਾਰੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ।
ਚੰਦਰ ਮੋਹਨ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਅਸੀਂ ਕਿੱਥੋ ਆਏ ਹਾਂ ਲੇਕਿਨ ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਸਾਨੂੰ ਕਿਥੇ ਪਹੁੰਚਣਾ ਹੈ ਯਾਨੀ ਸਾਨੂੰ ਆਪਣੀ ਪਿਛਲੀ ਕਮਜੋਰੀਆਂ ਨੂੰ ਭੁੱਲ ਕੇ ਆਪਣੇ ਮਕ’ਦ ਵੱਲ ਹਮੇਸ਼ਾ ਪ੍ਰਯਤਨਸ਼ੀਲ ਰਹਿਣਾ ਹੈ । ਉਨ੍ਹਾਂ ਨੇ ਕਿਹਾ ਕਿ ਅੱਜ ਦੇ ਤਕਨੀਕੀ ਦੌਰ ਵਿੱਚ ਸਕਿੱਲ ਡਿਵੈਲਪਮੈਂਟ ਐਂਡ ਆਰਟੀਫਿਸ਼ੀਅਲ ਇੰਟੈਲੀਜੈਂਸ ’ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਦੋਆਬਾ ਕਾਲਜ ਇਸ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵੈਦਿਕ ਮੰਤਰ ਤਮਸੋ ਮਾ ਜਯੋਤਿਰਗਮਯ ਇਸ ਮੌਕੇ ਦੇ ਲਈ ਬਿਲਕੁਲ ਅਨੁਕੂਲ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰੇਰਣਾ ਲੈ ਕੇ ਆਪਣੇ ਉੱਜਵਲ ਭਵਿੱਖ ਵੱਲ ਪ੍ਰਕਾਸ਼ਮਾਨ ਹੋ ਕੇ ਚਲੱਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੇ ਸਿੱਖਿਅਕ ਸੰਸਥਾਨ ਅਤੇ ਮਾਤਾ—ਪਿਤਾ ਦਾ ਨਾਮ ਰੌਸ਼ਨ ਹੋ ਸਕੇ ।
ਡਾ. ਭੰਡਾਰੀ ਨੇ ਕਾਲਜ ਵਿੱਚ ਸਕਿੱਲ ਡਿਵੈਲਪਮੈਂਟ ਕੋਰਸਿਸ ਅਤੇ ਆਧੁਨਿਕ ਉਪਲਸ਼ੱਧ ਇਨਫਰਾਸਟਕੱਚਰ ਦੇ ਬਾਰੇ ਵੀ ਜਾਣਕਾਰੀ ਦਿੱਤੀ ।