ਦੋਆਬਾ ਕਾਲਜ ਵਿੱਚ ਓ ਚਲਾ ਗਿਆ ਨਾਟਕ ਦਾ ਮੰਚਨ
ਜਲੰਧਰ, 27 ਸਤੰਬਰ, 2024 ਦੋਆਬਾ ਕਾਲਜ ਦੇ ਈਸੀਏ ਅਤੇ ਐਨਐਸਐਸ ਵਿਭਾਗ ਵੱਲੋਂ ਓ ਚਲਾ ਗਿਆ ਨਾਮਕ ਨਾਟਕ ਭਾਰਤ ਸਰਕਾਰ ਦੇ ਨਸ਼ਾ ਮੁਕਤ ਭਾਰਤ ਅਭਿਆਨ ਦੀ ਥੀਮ ਦੇ ਤਹਿਤ ਅੱਜ ਦੇ ਦੌਰ ਦੇ ਯੁਵਾਵਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਕਾਲਜ ਦੇ ਵਰਿੰਦਰ ਸਭਾਗਾਰ ਹਾਲ ਵਿੱਚ ਮੰਚਨ ਕੀਤਾ ਗਿਆ । ਇਸ ਦਾ ਮੰਚਨ ਲੜਾਂਗੇ ਸਾਥੀ ਥਿਏਟਰ ਗਰੁੱਪ ਪਟਿਆਲਾ ਦੇ ਸੰਯੋਗ ਨਾਲ ਕੀਤਾ ਗਿਆ । ਜਿਸ ਵਿੱਚ ਇਹ ਦਿਖਾਇਆ ਗਿਆ ਕਿ ਕਿਵੇਂ ਇੱਕ ਪਾਤਰ ਨਸ਼ੇ ਦਾ ਆਦੀ ਹੋ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਬਰਬਾਦ ਕਰ ਦਿੰਦਾ ਹੈ । ਇਸ ਨਾਟਕ ਦਾ ਮੰਚਨ ਕਰਨ ਦੇ ਲਈ ਇਸਦੇ ਲੇਖਕ, ਕਲਾਕਾਰ ਅਤੇ ਨਿਰਦੇਸ਼ਕ ਸ਼੍ਰੀ ਇਨਾਯਤ ਦਾ ਨਿੱਘਾ ਸਵਾਗਤ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ, ਡਾ. ਅਵਿਨਾਸ਼ ਚੰਦਰ, ਪ੍ਰੋ. ਗਰਿਮਾ ਚੌਢਾ ਅਤੇ ਡਾ. ਅਰਸ਼ਦੀਪ ਸਿੰਘ ਨੇ ਕੀਤਾ।
ਓ ਚਲਾ ਗਿਆ ਨਾਟਕ ਇਕਾਂਗੀ ਰੁਪਾਂਤਰਨ ਕਰਦੇ ਹੋਏ ਇਸਦੇ ਕਲਾਕਾਰ ਇਨਾਯਤ ਨੇ ਦਿਖਾਇਆ ਕਿ ਕਿਵੇਂ ਪਰਿਵਾਰ ਦਾ ਇੱਕ ਹੋਣਹਾਰ ਲੜਕਾ ਨਸ਼ੇ ਦੀ ਲਤ ਵਿੱਚ ਪੈ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਬਰਬਾਦ ਕਰ ਦਿੰਦਾ ਹੈ ਅਤੇ ਉਸ ਤੋਂ ਉਭਰਨ ਲਈ ਉਸ ਨੂੰ ਕਿਹੜੇ ਕਿਹੜੇ ਸੰਘਰਸ਼ਾਂ ਵਿੱਚੋਂ ਲੰਘਣਾ ਪੈਂਦਾ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਇਕਾਂਗੀ ਨਾਟਕ ਦੇ ਦੁਆਰਾ ਕਲਾਕਾਰ ਇਨਾਯਤ ਨੇ ਮਾਨਵ ਜੀਵਨ ਅਤੇ ਸ਼ਰੀਰ ’ਤੇ ਨਸ਼ੇ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕਰਕੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਵਧੀਆ ਉਪਰਾਲਾ ਕੀਤਾ ਗਿਆ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ, ਡਾ. ਅਵਿਨਾਸ਼ ਚੰਦਰ ਨੇ ਇਨਾਯਤ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।