ਦੁਆਬਾ ਕਾਲਜ ਵਿਖੇ ਆਟੋਮੇਸ਼ਨ ਟੂਲ ਵਲੋਂ ਆਨਲਾਇਨ ਅਡਮੀਸ਼ਨ ਟ੍ਰੇਨਿੰਗ ਸੈਸ਼ਨ ਆਯੋਜਿਤ
ਜਲੰਧਰ: ਦੁਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਵਲੋਂ ਕਾਲਜ ਦੇ ਸਟਾਫ ਦੇ ਲਈ ਕਾਲਜ ਆਟੋਮੇਸ਼ਨ ਟੂਲ ਵਲੋਂ ਆਨਲਾਇਨ ਅਡਮੀਸ਼ਨ ਦਾ ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਾਫਟਵੇਅਰ ਡਿਵੈਲਪਵਰ- ਕੰਟੈਂਪਰੇਰੀ ਸਾਫਟਵੇਅਰ ਸਰਵਿਸਿਸ, ਚੰਡੀਗੜ ਦੇ ਸ਼੍ਰੀ ਵਿਨੇ ਬਤੋਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰਿੰ . ਡਾ ਪ੍ਰਦੀਪ ਭੰਡਾਰੀ, ਪ੍ਰੋ. ਨਵੀਨ ਜੋਸ਼ੀ-ਵਿਭਾਗਮੁਖੀ ਅਤੇ ਪ੍ਰਾਧਿਾਆਪਕਾਂ ਨੇ ਕੀਤਾ। ਰਿਸੋਰਸ ਪਰਸਨ ਵਿਨੇ ਦਾ ਸਵਾਗਤ ਕਰਦੇ ਹੋਏ ਪ੍ਰਿੰ ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਵਰਤਮਾਨ ਕੋਵਿਡ-19 ਦੇ ਦੋਰ ਵਿੱਚ ਵੱਖ ਵੱਖ ਇਲਾਕਿਆਂ ਵਿਦਿਆਰਥੀਆਂ ਨੂੰ ਸੋਖੇ ਦਾਖਿਲੇ ਦੀ ਸੁਵਿਧਾ ਦੇਣ ਲਈ ਇਹ ਪ੍ਰਕ੍ਰਿਆ ਅਪਣਾਈ ਗਈ ਹੈ।
ਸ਼੍ਰੀ ਵਿਨੇ ਨੇ ਹਾਜ਼ਿਰ ਵਿਭਿੰਨ ਵਿਭਾਗਾਂ ਦੇ 25 ਆਈਸੀਟੀ ਕੋਰਡੀਨੇਟਰਾਂ ਅਤੇ 8 ਨਾਨ ਟੀਚਿੰਗ ਸਟਾਫ ਮੈਂਬਰਾਂ ਨੂੰ ਆਨਲਾਇਨ ਅਡਮੀਸ਼ਨ ਫਾਰਮ ਦੇ ਕੰਪੋਨੇਂਟਸ ਅਤੇ ਮੋਡਿਊਲਸ ਅਤੇ ਆਨਲਾਇਨ ਪੇਮੇਂਟ ਦੇ ਮੈਥੇਡਸ ਦੇ ਬਾਰੇ ਜਾਣਕਾਰੀ ਦਿੱਤੀ। ਆਈਸੀਟੀ ਕੋਰਡੀਨੇਟਰਾਂ ਨੇ ਰਿਸੋਰਸ ਪਰਸਨਸ ਤੋਂ ਸਵਾਲ ਪੁੱਛ ਕੇ ਆਪਣੀ ਜਿਗਿਆਸਾ ਨੂੰ ਸ਼ਾਂਤ ਕੀਤਾ।