ਦੋਆਬਾ ਕਾਲਜ ਵਿਖੇ ਆਨਲਾਇਨ ਇੰਡਕਸ਼ਨ ਮੀਟਿੰਗ ਅਯੋਜਤ
ਜਲੰਧਰ: ਦੋਆਬਾ ਕਾਲਜ ਵਿਖੇ ਸਿੱਖਿਆ ਵਿਭਾਗ ਵਲੋਂ ਆਨਲਾਇਨ ਇੰਡਕਸ਼ਨ ਮੀਟਿੰਗ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰਸੀਪਲ ਡਾ. ਪ੍ਰਦੀਪ ਭੰਡਾਰੀ ਨੇ 75 ਵਿਦਿਆਰਥੀਆਂ ਨੂੰ ਕੋਵਿਡ-19 ਮਹਾਮਾਰੀ ਦੇ ਸਮੇ ਤੇ ਵਿਦਿਆਰਥੀਆਂ ਨੂੰ ਸਮਸਿਆਵਾਂ ਦਾ ਸਕਾਰਾਤਮਕ ਸੋਚ ਨਾਲ ਸਾਮਣਾ ਕਰਨ ਦੇ ਲਈ ਅਤੇ ਆਪਣੀ ਆਨਲਾਇਨ ਕਲਾਸਾਂ ਨੂੰ ਪੂਰੇ ਜੋਸ਼ ਨਾਲ ਲਗਾਉਣ ਲਈ ਪ੍ਰੇਰਿਤ ਕੀਤਾ। ਡਾ. ਭੰਡਾਰੀ ਨੇ ਵਿਦਿਆਰਥੀਆਂ ਦੇ ਲਈ ਇਸ ਸੈਸ਼ਨ ਦੇ ਸ਼ੁਰੂ ਕੀਤੇ ਜਾਣ ਵਾਲੇ ਸ਼ੋਰਟ ਟਰਮ ਸਿਕਲ ਅੋਰਿਏਂਟੇਡ ਕੋਰਸਾਂ ਅਤੇ ਕਾਲਜ ਵਿੱਚ ਸ਼ੁਰੂ ਕੀਤੇ ਗਏ ਵੱਖ ਵੱਖ ਪ੍ਰਕਾਰ ਦੀ ਅੋਨਲਾਇਨ ਸੇਵਾਵਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ। ਵਿਭਾਗਮੁੱਖੀ ਡਾ. ਅਵਿਨਾਸ਼ ਬਾਵਾ ਨੇ ਕਿਹਾ ਕਿ ਪੂਰੇ ਖੇਤਰ ਵਿੱਚ ਕੇਵਲ ਦੋਆਬਾ ਕਾਲਜ ਵਿੱਚ ਹੀ ਚਾਰ ਸਾਲਾਂ ਦਾ ਬੀ.ਏਬੀਏਡ ਅਤੇ ਬੀ.ਐਸਸੀ. ਬੀਏਡ ਚਾਰ ਸਾਲਾਂ ਦਾ ਇੰਟੀਗ੍ਰੇਟੇਡ ਕੋਰਸ ਸਫਤਾਪੂਰਵਕ ਕਾਲਜ ਵਿੱਚ ਚਲਾਆ ਜਾ ਰਿਹਾ ਹੈ। ਵਿਭਾਗ ਦੀ ਵਿਭਿੰਨ ਗਤਿਵਿਧਿਆਂ ਦੇ ਬਾਰੇ ਦੱਸਿਆ। ਪ੍ਰੋ. ਪ੍ਰਵੀਨ ਕੌਰ ਨੇ ਹਾਜ਼ਿਰੀ ਦਾ ਧੰਨਵਾਦ ਕੀਤਾ।