ਦੁਆਬਾ ਕਾਲਜ ਵਿੱਖੇ ਆਨਲਾਇਨ ਮੈਂਟੋਰਿੰਗ ਮਾਡਿਊਲ ਵਿਕਸਿਤ

ਦੁਆਬਾ ਕਾਲਜ ਵਿੱਖੇ ਆਨਲਾਇਨ ਮੈਂਟੋਰਿੰਗ ਮਾਡਿਊਲ ਵਿਕਸਿਤ
ਦੁਆਬਾ ਕਾਲਜ ਵਿੱਖੇ ਅਯੋਜਤ ਟ੍ਰੇਨਿੰਗ ਸੈਸ਼ਨ ਵਿੱਚ ਭਾਗ ਲੈਂਦੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੋ. ਨਵੀਨ ਜੋਸ਼ੀ।

ਜਲੰਧਰ, 11 ਮਾਰਚ, 2023: ਦੁਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਦੇ ਸਾਫਟਵੇਅਰ ਡਿਵੈਲਪਮੇਂਟ ਦੁਆਰਾ ਆਨਲਾਇਨ ਮੈਂਟੋਰਿੰਗ ਮਾਡਿਊਲ ਅਤੇ ਆਨਲਾਇਨ ਅਵਾਰਡ ਸਬਮਿਸ਼ਨ ਦੇ ਪ੍ਰਾਧਿਆਪਕਾਂ ਦੇ ਲਈ ਟ੍ਰੇਨਿੰਗ ਸੈਸ਼ਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਨਵੀਨ ਜੋਸ਼ੀ- ਵਿਭਾਗਮੁੱਖੀ ਅਤੇ ਪ੍ਰਾਧਿਆਪਕਾਂ ਨੇ ਕੀਤਾ।


ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਆਨਲਾਇਨ ਮੈਂਟੋਰਿੰਗ ਮਾਡਿਊਲ ਅਤੇ ਆਨਲਾਇਨ ਅਵਾਰਡ ਸਬਮਿਸ਼ਨ ਸਾਫਟਵੇਅਰ ਵਿੱਚ ਵਿਦਿਆਰਥੀਆਂ  ਦੀ ਅਟੈਂਡੇਸ, ਅਸਾਇਨਮੇਂਟ, ਕਲਾਸ ਟੇਸਟਸ ਅਤੇ ਹਾਉਸ ਟੇਸਟਸ ਦੇ ਨੰਬਰ ਸਮੇਂ ਸਮੇਂ ਤੇ ਸਮੈਸਟਰ ਦੇ ਅੰਤਰਗਤ ਅਪਡੇਟ ਕੀਤੇ ਜਾ ਸਕਣਗੇ ਤਾਕਿ ਵਿਦਿਆਰਥੀਆਂ ਦੀ ਕਾਰ ਗੁਜ਼ਾਰੀ ਦੇ ਬਾਰੇ ਵਿੱਚ ਪਤਾ ਚਲਦਾ ਰਹੇ ਅਤੇ ਵਿਦਿਆਰਥੀਆਂ ਨੂੰ ਉਚਿਤ ਮਾਰਗਦਰਸ਼ਨ ਦਿੱਤਾ ਜਾ ਸਕੇ। ਇਸਦੇ ਇਲਾਵਾ ਮੈਂਟੋਰਿੰਗ ਗਰੁਪਸ ਵਿੱਚ ਵਿਦਿਆਰਥੀਆਂ ਦੇ ਮੈਂਟੋਰਿੰਗ ਦੀ ਪ੍ਰਕ੍ਰਿਆ ਦੇ ਬਾਰੇ ਵਿੱਚ ਵੀ ਜਾਣਕਾਰੀ ਮਿਲ ਸਕੇਗੀ। ਇਹ ਮਾਡਿਊਲ ਵਿਦਿਆਰਥੀਆਂ ਦੀ ਪ੍ਰੋਗਰੇਸ ਮੋਨੀਟਰ ਕਰਨ ਦਾ ਇੱਕ ਉੱਤਮ ਸਾਧਨ ਸਾਬਤ ਹੋਵੇਗਾ।

ਪ੍ਰੋ. ਨਵੀਨ ਜੋਸ਼ੀ ਨੇ ਇਸ ਮੌਕੇ ਤੇ ਉਕਤ ਮਾਡਿਊਲਸ ਬਾਰੇ ਵਿਸਾਤਰ ਨਾਲ ਹਾਜ਼ਰ ਸਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।