ਦੋਆਬਾ ਕਾਲਜ ਵਿਖੇ ਆਨਲਾਇਨ ਸੂਰੀਆ ਨਮਸਕਾਰ ਪ੍ਰੋਜੇਕਟ ਅਯੋਜਤ

ਦੋਆਬਾ ਕਾਲਜ ਵਿਖੇ ਆਨਲਾਇਨ ਸੂਰੀਆ ਨਮਸਕਾਰ ਪ੍ਰੋਜੇਕਟ ਅਯੋਜਤ
ਦੋਆਬਾ ਕਾਲਜ ਵਿੱਖੇ ਅਯੋਜਤ ਆਨਲਾਇਨ ਸੂਰੀਆ ਨਮਸਕਾਰ ਪ੍ਰੋਜੇਕਟ ਵਿੱਚ ਡਾ. ਸੰਨੀ ਮਧਾਰ ਹਾਜ਼ਿਰੀ ਨੂੰ ਕਾਰਜ ਕਰਵਾਉਂਦੇ ਹੋਏ। 

ਜਲੰਧਰ, 10 ਜਨਵਰੀ 2022: ਦੋਆਬਾ ਕਾਲਜ ਦੀ ਹੇਲਥ ਅਤੇ ਵੇਲਬੀਂਗ ਕਮੇਟੀ ਵਲੋਂ ਮਿਨਿਸਟ੍ਰੀ ਆਫ ਯੂਥ ਅਫੇਯਰਸ ਅਤੇ ਸਪੋਰਟਸ ਗਵਰਨਮੇਂਟ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਭਾਰਤ ਦੀ ਅਜਾਦੀ ਦੀ 75ਵੀਂ ਸਾਲਗਿਰਾ ਦੇ ਮੋਕੇ ਤੇ ਅਮਿ੍ਰਤ ਮਹੋਤਸਵ ਦੇ ਅੰਤਰਗਤ ਆਨਲਾਇਨ         21 ਦਿਨਾਂ ਸੂਰਜ ਨਮਸਕਾਰ ਪ੍ਰੋਜੇਕਟ ਦਾ ਅਯੋਜਨ ਕੀਤਾ ਗਿਆ। ਇਸ ਵਿੱਚ ਡਾ. ਸੰਨੀ ਮਧਾਰ- ਆਰਟ ਆਫ ਲਿਵਿੰਗ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਗਰਿਮਾ ਚੋਡਾ, ਡਾ. ਸੁਰੇਸ਼ ਮਾਗੋ, ਪ੍ਰਾਧਿਆਪਕਾਂ ਅਤੇ ਤਕਰੀਬਨ 100 ਪ੍ਰਤਿਭਾਗਿਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਅਮਿ੍ਰਤ ਮਹੋਤਸਵ ਮਨਾਏ ਜਾਣ ਦੇ ਮੋਕੇ ਤੇ ਯੋਗਾ ਦੀ ਮਾਨਵ ਜੀਵਨ ਵਿੱਚ ਉਪਯੋਗਿਤਾ ਦੇ ਬਾਰੇ ਵਿੱਚ ਦਸਦੇ ਹੋਏ ਕਿਹਾ ਕਿ ਵੱਖ ਵੱਖ ਯੋਗ ਕ੍ਰਿਆਵਾਂ ਦੁਆਰਾਂ ਅਸੀ ਆਪਣੇ ਸ਼ਰੀਰ ਵਿੱਚ ਵੱਖ ਵੱਖ ਵਿਕਾਰਾਂ ਅਤੇ ਬਿਮਾਰੀਆਂ ਨੂੰ ਦੂਰ ਕਰਕੇ ਸ਼ਰੀਰ ਨੂੰ ਨਿਰੋਗੀ ਬਣਾ ਸਕਦੇ ਹਾਂ ਅਤੇ ਮੈਂਟਲ ਸਟ੍ਰੈਸ ਤੇ ਵੀ ਜਿੱਤ ਪ੍ਰਾਪਤ ਕਰ ਸਕਦੇ ਹਾਂ। ਡਾ. ਪ੍ਰਦੀਪ ਭੰਡਾਰੀ ਨੇ ਦਸਿਆ ਕਿ ਆਨਲਾਇਨ ਸੂਰੀਆ ਨਮਸਕਾਰ ਪ੍ਰੋਗਰਾਮ ਕਾਲਜ ਦੇ ਫੇਸਬੁਕ ਪੇਜ ਤੇ ਵੀ ਪਾਇਆ ਗਿਆ ਹੈ ਤਾਕਿ ਸਾਰੇ ਮਨੁੱਖ ਇਸਦਾ ਲਾਭ ਉਠਾ ਸਕਣ ਇਹ ਪ੍ਰੋਗਰਾਮ ਅਗਲੇ ਤਿੰਨ ਹਫਤੇ ਰੋਜਾਨਾ ਸਵੇਰ 7.30 ਤੋਂ 8.15 ਬਜੇ ਤੱਕ ਚਲੇਗਾ।

ਡਾ. ਸੰਨੀ ਮਧਾਰ ਨੇ ਪੰਜ ਚਰਨਾਂ ਵਿੱਚ ਸੂਰਜ ਨਮਸਕਾਰ ਦੀ ਤਕਨੀਕਸ, ਪੇਨਗੁਇਨ ਵਾੱਕ, ਨਾੜੀ ਸ਼ੋਧਨ ਤਕਨੀਕ, ਚਿੰਨ ਮੁੱਦਰਾ, ਸਾਂਸ ਕੀ ਕ੍ਰਿਆਏਂ, ਸੂਕਸ਼ਮ ਵਿਆਯਾਮ ਅਤੇ ਮੈਡੀਟੇਸ਼ਨ ਕਰਨ ਦੇ ਤੋਰ ਤਰੀਕੇ ਦਸੇ। ਪ੍ਰੋ. ਗਰਿਮਾ ਚੋਡਾ ਨੇ ਹਾਜ਼ਿਰੀ ਦਾ ਧੰਨਵਾਦ ਕੀਤਾ।