ਦੋਆਬਾ ਕਾਲਜ ਵਿਖੇ ‘ਕੀ ਭਾਰਤ ਘੱਟ ਉਦਾਰਵਾਦੀ ਬਣ ਰਿਹਾ ਹੈ’ ਤੇ ਪੈਨਲ ਡਿਸਕਸ਼ਨ ਅਯੋਜਤ
ਜਲੰਧਰ, 25 ਨਵੰਬਰ, 2020: ਦੋਆਬਾ ਕਾਲਜ ਦੇ ਪੀ.ਜੀ. ਡਿਪਾਰਟਮੈਂਟ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ‘ਕੀ ਭਾਰਤ ਘੱਟ ਉਦਾਰਵਾਦੀ ਬਣ ਰਿਹਾ ਹੈ’ ਤੇ ਪੈਨਲ ਡਿਸਕਸ਼ਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਚੰਦਰ ਮੋਹਨ- ਪ੍ਰਧਾਨ ਆਰੀਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਕਮੇਟੀ, ਸੁਰੇਸ਼ ਸੇਠ-ਵਰਿਸ਼ਠ ਸਾਹਿਤਕਾਰ, ਆਲੋਚਕ, ਕਵਿ ਅਤੇ ਚਿੰਤਕ, ਅਰੁਨਦੀਪ-ਚੀਫ ਸਬ-ਐਡਿਟਰ, ਪੰਜਾਬੀ ਜਾਗਰਣ ਬਤੌਰ ਪੈਨੇਲਿਸਟ ਹਾਜਰ ਹੋਏ ਜਿਨ੍ਹਾਂ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ-ਵਿਭਾਗਮੁੱਖੀ, ਪ੍ਰੋ. ਪ੍ਰਿਆ ਚੋਪੜਾ, ਪ੍ਰਾਧਿਆਪਕਾਂ ਅਤੇ 87 ਵਿਦਿਆਰਥੀਆਂ ਨੇ ਕੀਤਾ । ਮਾਡਰੇਟਰ ਦੀ ਭੂਮਿਕਾ ਰਾਸ਼ੀ ਰਾਵਲ ਨੇ ਬਖੂਬੀ ਨਿਭਾਈ
ਸ਼੍ਰੀ ਚੰਦਰ ਮੋਹਨ ਨੇ ਕਿਹਾ ਕਿ ਸਾਡਾ ਸੰਵਿਧਾਨ ਸਮੱਗਰ ਸੰਸਕ੍ਰਤਿ ਦੀ ਗੱਲ ਕਰਦਾ ਹੈ ਕਿ ਜਿਸ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚਲਨਾ ਅਤੇ ਅਲੋਚਨਾ ਲੋਕਤੰਤਰ ਦਾ ਇਕ ਅਹਿਮ ਅੰਗ ਵੀ ਹੈ। ਉਨਾ ਨੇ ਕਿਹਾ ਕਿ ਸੱਚ ਇਕ ਹੈ ਪਰ ਉਸ ਤੱਕ ਵੱਖ ਵੱਖ ਰਾਸਤੇਆਂ ਤੱਕ ਪਹੁੰਚਿਆਂ ਜਾ ਸਕਦਾ ਹੈ। ਉਨਾਂ ਨੇ ਕਿਹਾ ਕਿ ਸਦਿਆਂ ਤੋਂ ਭਾਰਤ ਨੇ ਬਹੁਤ ਸਾਰੇ ਦੇਸ਼ਾਂ ਜਿਵੇਂ ਕਿ ਬੰਗਲਾਦੇਸ਼, ਤਿਬਤ ਅਤੇ ਸ਼੍ਰੀਲੰਕਾ ਆਦਿ ਦੇ ਨਾਗਰਿਕਾਂ ਨੂੰ ਸਮੇਂ ਸਮੇਂ ਤੇ ਸ਼ਰਣ ਦਿੱਤੀ ਹੈ ਅਤੇ ਸਾਮੂਹਿਕ ਸਵਿਕ੍ਰਿਤੀ ਤੋਂ ਹਰ ਧਰਮ, ਜਾਤਿ ਅਤੇ ਵੱਖ ਵੱਖ ਖੇਤਰਾਂ ਦੇ ਲੋਕਾਂ ਨੂੰ ਅਪਣਾ ਕੇ ਆਪਣੀ ਉਦਾਰਤਾ ਦਾ ਪ੍ਰਦਰਸ਼ਨ ਕੀਤਾ ਹੈ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਰਤਮਾਣ ਦੌਰ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵਡਾ ਰੋਲ ਹੈ। ਵਰਤਮਾਣ ਦੌਰ ਵਿਚੱ ਸੂਚਨਾ ਦਾ ਭੰਡਾਰ ਮੌਜੂਦ ਹੈ। ਇਸ ਤੋਂ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀ ਲਾਭ ਅਤੇ ਹਾਨੀਆਂ ਦੇ ਦੋਨਾਂ ਪਹਿਲੁਆਂ ਦਾ ਮੁਲਾਂਕਣ ਕਰਦੇ ਹੋਏ ਉਸ ਸੂਚਨਾ ਦਾ ਸਹੀ ਵਿਸ਼ਲੇਸ਼ਨ ਕਰ ਕੇ ਇਸ ਨੂੰ ਸਮਝ ਕੇ ਆਪਣਾ ਇਕ ਸਕਾਰਾਤਮਕ ਪੁਖਤਾ ਵਿਚਾਰ ਬਣਾ ਕੇ ਰਾਸ਼ਟਰ ਦੇ ਹਿੱਤ ਵਿਚੱ ਸਹੀ ਫੈਂਸਲਾਂ ਲੈ ਸਕਿਏ।
ਸੁਰੇਸ਼ ਸੇਠ ਨੇ ਕਿਹਾ ਕਿ ਸਾਡੇ ਰਾਸ਼ਟਰ ਨੇ ਮਰਿਆਦਾ ਤੋਂ ਮਝਦਾਰ ਤੱਕ ਦਾ ਸਫਰ ਤਏ ਕੀਤਾ ਹੈ ਜਿਸ ਤੋਂ ਸਾਡੀ ਨੋਜਵਾਨ ਪੀੜੀ ਨੇ ਦੇਸ਼ ਨੂੰ ਨਵੀ ਉਂਚਾਇਆਂ ਤੇ ਲੈ ਕੇ ਜਾਣ ਵਿਚੱ ਇਕ ਮਹਤਵਪੂਰਨ ਭੂਮਿਕਾ ਨਿਭਾਈ ਹੈ। ਨੌਜਵਾਨ ਪੀੜੀ ਨੇ ਮੀਡੀਆ ਨੂੰ ਅਜ਼ਾਦ ਅਤੇ ਪਾਰਦਰਸ਼ੀ ਬਣਾਉਨ ਵਿੱਚ ਵੀ ਆਪਣਾ ਸਕਾਰਾਤਮਕ ਰੋਲ ਨਿਭਾਆ ਹੈ।
ਅਰੁਣਦੀਪ ਨੇ ਕਿਹਾ ਕਿ ਅਜ ਦੇ ਦੌਰ ਵਿਚੱ ਸਮਾਜਿਕ ਲੋਕਤੰਤਰ ਨੂੰ ਸਹੀ ਰੂਪ ਬਣਾਏ ਰਖਨਾ ਸਾਡੇ ਦੇਸ਼ ਦੇ ਢਾਂਚੇ ਨੂੰ ਮਜਬੂਤ ਬਣਾਏ ਰਖਨ ਦੇ ਲਈ ਇਕ ਏਹਮ ਹੈ। ਉਨਾਂ ਨੇ ਕਿਹਾ ਕਿ ਵੋਟ ਬੈਂਕ ਦਾ ਧਾਰਮਿਕ ਧਰੁਵੀਕਰਨ ਬਹੁਤ ਖਤਰਨਾਖ ਸਮੀਕਰਨ ਬਣਦਾ ਜਾ ਰਿਹਾ ਹੈ ਜਿਸ ਨੂੰ ਕਿ ਹਰ ਹਾਲ ਵਿੱਚ ਸੁਲਝਾਉਣ ਦੀ ਜ਼ਰੂਰਤ ਹੈ ਤਾਕਿ ਸਮਾਜ ਵਿੱਚ ਤਾਲਮੇਲ ਅਤੇ ਆਪਸੀ ਭਾਈਚਾਰੇ ਦਾ ਮਾਹੋਲ ਬਣਾਏ ਰਖਿਆ ਜਾ ਸਕੇ।
ਦੋਆਬਾ ਕਾਲਜ ਵਿੱਚ ਅਯੋਜਤ ਪੈਨਲ ਡਿਸਕਸ਼ਨ ਵਿੱਚ ਸ਼੍ਰੀ ਚੰਦਰ ਮੋਹਨ, ਸ਼੍ਰੀ ਸੁਰੇਸ਼ ਸੇਠ, ਸ਼੍ਰੀ ਅਰੁਣਦੀਪ, ਪ੍ਰਿ. ਡਾ. ਪ੍ਰਦੀਪ ਭੰਡਾਰੀ ਅਤੇ ਵਿਦਿਆਰਥੀ ਭਾਗ ਲੈਂਦੇ ਹੋਏ ।