ਦੋਆਬਾ ਕਾਲਜ ਦੀ ਪਾਯਲ ਨੇ ਜੀਐਨਡੀਯੂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੀ ਬੀਐਸਸੀ ਬਾਓਟੇਕਨਾਲਜੀ ਸਮੈਸਟਰ-6 ਦੀ ਵਿਦਿਆਰਥਣ ਪਾਯਲ ਲੂੰਬਾ ਨੇ ਜੀਐਨਡੀਯੂ ਦੀ ਪ੍ਰੀਖਿਆਵਾਂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ। ਪਾਯਲ ਨੇ 2260 ਵਿੱਚੋਂ 2016 ਅਤੇ 89.2 ਫੀਸਦੀ ਅੰਕ ਪ੍ਰਾਪਤ ਕਰ ਕੇ ਜੀਐਨਡੀਯੂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਜਲੰਧਰ, 24 ਜੁਲਾਈ, 2023: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੀ ਬੀਐਸਸੀ ਬਾਓਟੇਕਨਾਲਜੀ ਸਮੈਸਟਰ-6 ਦੀ ਵਿਦਿਆਰਥਣ ਪਾਯਲ ਲੂੰਬਾ ਨੇ ਜੀਐਨਡੀਯੂ ਦੀ ਪ੍ਰੀਖਿਆਵਾਂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ। ਪਾਯਲ ਨੇ 2260 ਵਿੱਚੋਂ 2016 ਅਤੇ 89.2 ਫੀਸਦੀ ਅੰਕ ਪ੍ਰਾਪਤ ਕਰ ਕੇ ਜੀਐਨਡੀਯੂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਡਾ. ਭੰਡਾਰੀ ਨੇ ਦੱਸਿਆ ਕਿ ਪਾਯਲ ਨੇ ਰਾਸ਼ਟਰੀ ਸੱਤਰ ਦੀ ਆਈ.ਆਈ.ਟੀ ਜੈਮ ਬਾਓਟੈਕਨਾਲਜੀ 2023 ਦੀ ਪ੍ਰੀਖਿਆ, ਗੇਟ-ਬੀ.ਟੀ. 2023 ਦੀ ਪ੍ਰੀਖਿਆ ਅਤੇ ਉਸਦੀ ਐਪਲੀਕੇਸ਼ਨ ਟੀਆਈਐਫਆਰ ਦੇ ਸੈਂਟਰਾਂ ਵਿੱਚ ਸ਼ੋਧ ਕਰਨ ਦੇ ਲਈ ਵੀ ਸ਼ਾਰਟ ਲਿਸਟ ਕਰ ਲਈ ਗਈ ਹੈ ਅਤੇ ਹਾਲ ਹੀ ਵਿੱਚ ਦੇਸ਼ ਵਿੱਚ ਅਯੋਜਤ ਗ੍ਰੇਜੁਏਟ ਐਪਚੀਟਿਊਡ ਟੇਸਟ ਆਫ ਬਾਓਟੇਕਨਾਲਜੀ ਵਿੱਚ ਪੂਰੇ ਦੇਸ਼ ਵਿੱਚ 25ਵਾਂ ਰੈਂਕ ਵੀ ਹਾਸਿਲ ਕੀਤਾ। ਇਸ ਤੋਂ ਇਲਾਵਾ ਉਹ ਇੰਡਿਅਨ ਇੰਸਟੀਟਿਊਟ ਆਫ ਸਾਇੰਸ ਬੈਂਗਲੁਰੂ ਵਿੱਚ ਇੰਟੀਗ੍ਰੇਟਡ ਪੀਐਚਡੀ ਪ੍ਰੋਗਰਾਮ ਦੇ ਲਈ ਵੀ ਚੁਨੀ ਗਈ ਜਿਸਦੇ ਲਈ ਉਹ ਵਧਾਈ ਦੀ ਪਾਤਰ ਹੈ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁੱਖੀ ਡਾ. ਰਾਜੀਵ ਖੋਸਲਾ, ਮੇਧਾਵੀ ਵਿਦਿਆਰਥਣ ਅਤੇ ਉਸਦੇ ਮਾਤਾ ਪਿਤਾ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦਾ ਬਾਓਟੇਕਨਾਲਜੀ ਵਿਭਾਗ ਵਿਦਿਆਰਥੀਆਂ ਨੂੰ ਡੀਬੀਟੀ ਸਟਾਰ ਕਾਲਜ ਸਕੀਮ ਦੇ ਅੰਤਰਗਤ ਕਿਤਾਬਾਂ, ਸਮੇਂ ਸਮੇਂ ਤੇ ਵੱਖ ਵੱਖ ਵਿਗਿਆਨਕ ਸੰਸਥਾਨਾਂ ਦੇ ਇੰਡਸਟ੍ਰੀਅਲ ਵਿਜ਼ਿਟਸ ਆਦੀ ਕਰਵਾਉਂਦਾ ਰਹਿੰਦਾ ਹੈ ਜਿਸਦੇ ਕਾਰਨ ਸਾਇੰਸ ਦੇ ਵਿਦਿਆਰਥੀ ਹੋਰ ਵੀ ਵਦਿਆ ਪ੍ਰਦਰਸ਼ਨ ਕਰ ਪਾਉਂਦੇ ਹਨ ਅਤੇ ਉਨਾਂ ਦੀ ਪਲੈਸਮੇਂਟ ਵੀ ਵਦਿਆ ਹੁੰਦੀ ਹੈ।