ਦੋਆਬਾ ਕਾਲਜ ਵਿਖੇ ਫੋਟੋਗ੍ਰਾਫਿਕ ਕੰਪੀਟਿਸ਼ਨ ਅਤੇ ਪ੍ਰਦਰਸ਼ਨੀ ਅਯੋਜਤ
ਜਲੰਧਰ, 20 ਅਗਸਤ, 2024: ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਜਰਨਾਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ਫੋਟੋਗ੍ਰਾਫਿਕ ਦਿਵਸ ਨੂੰ ਸਮਰਪਿਤ (ਇਕ ਪੂਰਾ ਦਿਨ) ਥੀਮ ’ਤੇ ਫੋਟੋਗ੍ਰਾਫਿਕ ਕੰਪੀਟਿਸ਼ਨ ਅਤੇ ਪ੍ਰਦਰਸ਼ਨੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪੁਨਿਤ ਸ਼ਰਮਾ—ਪੀਸੀਐਸ—ਜੁਆਇੰਟ ਕਮਿਸ਼ਨਰ ਜਲੰਧਰ ਬਤੌਰ ਮੁੱਖ ਮਹਿਮਾਨ ਅਤੇ ਪ੍ਰਸਿੱਧ ਫੋਟੋ ਜਰਨਾਲਿਸਟ ਕਰਮਵੀਰ ਸੰਧੂ ਅਤੇ ਮਲਕੀਤ ਸਿੰਘ ਬਤੌਰ ਜੱਜ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ—ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਫੋਟੋਗ੍ਰਾਫਿਕ ਪ੍ਰਦਰਸ਼ਨੀ ਰਾਹੀਂ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਫੋਟੋਗ੍ਰਾਫੀ ਦੀ ਬਾਰੀਕਿਆਂ ਦੀ ਜਾਣਕਾਰੀ ਬਾਰੇ ਜਾਣੂ ਕਰਵਾਇਆ ਹੈ।
ਪੁਨਿਤ ਸ਼ਰਮਾ ਨੇ ਫੋਟੋਗ੍ਰਾਫਿਕ ਪ੍ਰਦਰਸ਼ਨੀ ਦਾ ਨਿਰੀਖਣ ਕਰਦੇ ਹੋਏ ਕਿਹਾ ਕਿ ਕਾਲਜ ਦੇ ਜਰਨਾਲਿਜ਼ਮ ਵਿਭਾਗ ਦੇ ਵਿਦਿਆਰਥੀ ਬਹੁਤ ਹੀ ਖੁਸ਼ਕਿਸਮਤ ਹਨ ਕਿ ਨਾਮਵਰ ਮੀਡੀਆ ਅਤੇ ਅਕਾਦਮਿਕ ਪੇਸ਼ੇਵਰ ਉਨ੍ਹਾਂ ਨੂੰ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਖੇਤਰ ਦੀਆਂ ਬਾਰੀਕੀਆਂ ਸਿਖਾਉਂਦੇ ਹਨ । ਇਸ ਦੌਰਾਨ ਜਰਨਾਲਿਜਮ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਖਿਚੀਆ ਗਈਆਂ 170 ਤਸਵੀਰਾਂ ਨੂੰ ਕਾਲਜ ਦੇ ਲੇਡੀ ਅਰੂਣਾ ਪਾਲ ਰਿਕ੍ਰਿਏਸ਼ਨ ਸੈਂਟਰ ਵਿੱਚ ਬਹੁਤ ਹੀ ਖੂਬਸੂਰਤੀ ਨਾਲ ਪ੍ਰਦਰਸ਼ਿਤ ਕੀਤਾ ਗਿਆ ਜਿਸ ਵਿੱਚ ਜੱਜ ਕਰਮਵੀਰ ਸੰਧੂ ਅਤੇ ਮਲਕੀਤ ਸਿੰਘ ਦੇ ਫੈਸਲੇ ਅਨੁਸਾਰ ਵਿਦਿਆਰਥੀ ਸੁਖਰਾਜ ਨੇ ਪਹਿਲਾ, ਅਮ੍ਰਿਤਾ ਨੇ ਦੂਜਾ, ਭਵਿਆ ਨੇ ਤੀਜਾ, ਵਿਕਾਸ ਅਤੇ ਰੋਹਿਤ ਨੇ ਕਾਂਸੁਲੈਸ਼ਨ ਪ੍ਰਾਇਜ ਜਿੱਤੇ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪਤਵੰਤਿਆਂ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।