ਦੋਆਬਾ ਕਾਲਜ ਦੇ ਬੀਟੀਐਚਐਮ ਦੇ ਵਿਦਿਆਰਥੀਆਂ ਦੀ ਹੋਈ ਪਲੇਸਮੇਂਟ
ਜਲੰਧਰ: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਟੂਰਿਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਵਲੋਂ ਪਲੇਸਮੇਂਟ ਡ੍ਰਾਇਵ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਰਿਕਸੋਸ ਹੋਟਲ ਡੁਬਈ, ਮਾਈਸਨ ਕਲਾਡ ਹੋਟਲ ਫ੍ਰਾਂਸ, ਹੋਟਲ ਕਮਲ ਗ੍ਰੇਂਡ, ਹੋਟਲ ਕੋਰਟਜਾਰਡ, ਐਨਐਫਸੀਆਈ, ਬਰਲਿਨ ਬਾਰ ਐਂਡ ਕੈਫੇ ਦੇ ਲਈ ਫਾਈਨਲ ਸਮੈਸਟਰ ਦੇ 20 ਵਿਦਿਆਰਥੀਆਂ ਨੇ ਟੈਲੀਫੋਨਿਕ ਇੰਟਰਵਿਊ ਰਾਹੀਂ ਇਸ ਵਿੱਚ ਭਾਗ ਲਿਆ। ਇਸ ਵਿਭਾਗ ਵਿੱਚ ਵਿਭਿੰਨ ਵਿਦਿਆਰਥੀ ਚੁਨੇ ਗਏ ਜਿਸ ਵਿੱਚ ਰੋਹਿਤ- ਰਿਕਸੋਸ ਹੋਟਲ ਡੁਬਈ ਵਿਚੱ ਹਾਉਸ ਕੀਪਿੰਗ ਅਸਿਸਟੇਂਟ, ਜਸਵੰਤ ਮੈਸਨ ਕਲਾਡ ਡਰੋਜੀ ਫ੍ਰਾਂਸ ਵਿੱਚ ਸ਼ੈਫ, ਪ੍ਰੀਤੀ ਬਰਲਿਨ ਆਲ ਡੇ ਕੈਫੇ ਵਿੱਚ ਸ਼ਿਫਟ ਮੈਨੇਜਰ, ਮਾਈਕਲ ਅਤੇ ਰਾਜੇਸ਼ ਹੋਟਲ ਕੋਰਟਜਾਰਡ ਵਿੱਚ ਸਰਵਿਸ ਐਸੋਸਿਏਟ, ਦੀਕਸ਼ਾ- ਕਮਲ ਗ੍ਰੇਂਡ ਹੋਟਲ ਵਿੱਚ ਫ੍ਰੰਟ ਆਫਿਸ ਅਸਿਸਟੇਂਟ, ਮਨਪ੍ਰੀਤ ਕੋਰ- ਗ੍ਰੈਂਡ ਹੋਟਲ ਵਿੱਚ ਡੇਸਕ ਅਟੇਂਡੇਟ ਅਤੇ ਸਿਮਰਦੀਪ ਕੋਰ-ਐਨਐਫਸੀਆਈ ਵਿੱਚ ਅਸਿਸਟੈਂਟ ਪ੍ਰੋਫੈਸਰ ਚੁਨੀ ਗਈ। ਪਿ੍ਰੰ. ਡਾ ਪ੍ਰਦੀਪ ਭੰਡਾਰੀ ਨੇ ਇਨਾਂ ਵਿਦਿਆਰਥੀਆਂ, ਇਨ੍ਹਾਂ ਦੇ ਮਾਤਾ ਪਿਤਾ ਅਤੇ ਵਿਭਾਗ ਮੁੱਖੀ- ਪ੍ਰੋ. ਰਾਹੁਲ ਹੰਸ ਅਤੇ ਡਾ. ਅਮਰਜੀਤ ਸਿੰਘ ਸੈਣੀ-ਪਲੇਸਮੇਂਟ ਇੰਚਾਰਜ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰਾਂ ਦੀ ਪਲੇਸਮੇਂਟ ਡ੍ਰਾਈਵਜ਼ ਭਵਿੱਖ ਵਿੱਚ ਵੀ ਕਾਲਜ ਅਯੋਜਤ ਕਰਦਾ ਰਹੇਗਾ ਤਾਂਕਿ ਵਿਦਿਆਰਥੀਆਂ ਦੀ ਹੋਰ ਵੀ ਵਦਿਆ ਪਲੇਸਮੇਂਟ ਕੀਤੀ ਜਾ ਸਕੇ।