ਦੋਆਬਾ ਕਾਲਜ ਵਿੱਚ ਪੌਦਾ ਲਗਾਉਣ ਦੀ ਮੁਹਿੰਮ
ਜਲੰਧਰ, 9 ਅਗਸਤ, 2024: ਵਿੱਚ ਵਾਤਾਵਰਣ ਦੀ ਸਾਂਭ—ਸੰਭਾਲ ਦੇ ਲਈ ਵਾਤਾਵਰਣਨ—ਮਹੋਤਸਵ ਮੁਹਿੰਮ ਚਲਾਇਆ ਗਿਆ ਜਿਸ ਵਿੱਚ ਚੰਦਰ ਮੋਹਨ—ਪ੍ਰਧਾਨ ਆਰਿਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਕਮੇਟੀ ਬਤੌਰ ਮੁੱਖ ਮਹਿਮਾਨ, ਕਾਮਨਾ ਰਾਜ ਅਗਰਵਾਲ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਇਸ ਮੌਕੇ ਤੇ ਪਤਵੰਤਿਆਂ ਅਤੇ ਵਿਦਿਆਰਥੀਆਂ ਨੇ ਤਕਰੀਬਨ 100 ਗੁਲਮੋਹਰ, ਅਮਲਤਾਸ, ਨਿੰਮ, ਸਾਂਗਵਾਨ, ਬਬੂਲ ਅਤੇ ਚੰਪਾ ਦੇ ਬੂਟੇ ਲਗਾਏ । ਸ਼੍ਰੀ ਚੰਦਰ ਮੋਹਨ ਨੇ ਹਰ ਵਿਦਿਆਰਥੀ ਨੂੰ ਇੱਕ ਪੌਦਾ ਅਪਣਾਉਣ ਅਤੇ ਉਸਦੀ ਸਾਰਾ ਸਾਲ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਕਾਲਜ ਦੇ ਇਕੋ—ਕਲੱਬ ਵੱਲੋਂ ਵਾਤਾਵਰਣ ਦੀ ਸੰਭਾਲ ਵਿੱਚ ਸਾਕਾਰਾਤਮਕ ਭੂਮਿਕਾ ਨਿਭਾਉਣ ਦੇ ਲਈ ਮੁਬਾਰਕਬਾਦ ਦਿੱਤੀ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਇਕੋ—ਕਲੱਬ ਅਤੇ ਐਨਐਸਐਸ ਵੱਲੋਂ ਸਮੇਂ—ਸਮੇਂ ਤੇ ਪੌਦਾ ਲਗਾਉਣ ਦੀ ਮੁਹਿੰਮ, ਵਾਤਾਵਰਣ ਦੀ ਸਾਂਭ—ਸੰਭਾਲ ਦੀ ਗਤੀਵਿਧੀਆ ਅਤੇ ਵੇਸਟ ਮੈਨਜਮੈਂਟ ਨਾਲ ਸੰਬੰਧਤ ਵਰਕਸ਼ਾਪ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ ।